ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਯੂਵੀ ਦੀ ਦੂਜੀ ਹੈਟ੍ਰਿਕ, ਪੰਜਾਬ ਜਿੱਤਿਆ
ਜੋਹਾਂਸਬਰਗ(ਭਾਸ਼ਾ), ਸੋਮਵਾਰ, 18 ਮਈ 2009   ( 09:28 IST )
ਕਪਤਾਨ ਯੁਵਰਾਜ ਸਿੰਘ ਦੀ ਹੈਟ੍ਰਿਕ ਸਦਕਾ ਕਿੰਗਸ ਇਲੈਵਨ ਪੰਜਾਬ ਨੇ ਆਈਪੀਐਲ-2 ਦੇ ਰੋਮਾਂਚਕ ਮੈਚ ਵਿਚ ਡੇੱਕਨ ਚਾਰਜ਼ਰਸ ਨੂੰ ਸਿਰਫ 1 ਦੌੜ ਨਾਲ ਹਰਾ ਦਿੱਤਾ.ਇਸ ਜਿੱਤ ਦੇ ਨਾਲ ਹੀ ਪੰਜਾਬ ਨੇ ਆਖਰੀ ਚਾਰ ਵਿਚ ਪੁੱਜਣ ਦੀ ਸੰਭਾਵਨਾ ਬਰਕਰਾਰ ਰੱਖੀ ਹੈ.

ਪੰਜਾਬ ਨੇ ਸੱਤ ਵਿਕਟਾਂ ਉੱਪਰ 134 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿਚ ਡੇੱਕਨ 133 ਦੌੜਾਂ ਹੀ ਬਣਾ ਸਕੀ.ਟੀਚੇ ਵੱਲ ਵੱਧ ਰਹੇ ਗਿਲਕ੍ਰਿਸਟ ਨੇ ਆਪਣੇ ਅੰਦਾਜ ਵਿਚ ਵੱਧਣਾ ਸ਼ੁਰੂ ਕੀਤਾ.

ਉਹਨਾਂ ਨੇ ਹਰਸ਼ੇਲ ਗਿੱਬਸ ਨਾਲ ਪਹਿਲੀ ਵਿਕਟ ਲਈ 34 ਦੌੜਾਂ ਜੋੜੀਆਂ.ਰਮੇਸ਼ ਪੋਵਰਾ ਨੇ ਆਉਂਦਿਆਂ ਹੀ ਦੋ ਗੇਂਦਾਂ ਉੱਪਰ ਗਿੱਲੀ ਅਤੇ ਟੀ ਸੁਮਨ ਨੂੰ ਆਉਟ ਕਰਕੇ ਟੀਮ ਨੂੰ ਰਾਹੁਤ ਪੁਜਾਈ.ਗਿੱਬਸ ਨੇ ਐਂਡ੍ਰਿਉ ਸਾਇਮੰਡਸ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ.

ਦੋਵਾਂ ਨੇ ਤੀਜੇ ਵਿਕਟ ਲਈ 39 ਦੌੜਾਂ ਜੋੜੀਆਂ.ਯੁਵਰਾਜ ਨੇ ਹੈਟ੍ਰਿਕ ਲੈਂਦਿਆਂ ਚਾਰਜ਼ਰਸ ਦੇ ਮੱਧ ਕਰਮ ਨੂੰ ਢਹਿ ਢੇਰੀ ਕਰ ਦਿੱਤਾ.ਉਹਨਾਂ ਨੇ ਪਹਿਲਾਂ ਗਿੱਬਸ ਨੂੰ ਚੱਲਦਾ ਕੀਤਾ ਅਤੇ ਫਿਰ ਅਗਲੇ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ ਉੱਪਰ ਐਂਡ੍ਰਿਉ ਸਾਇਮੰਡਸ ਅਤੇ ਵੇਣੁਗੋਪਾਲ ਰਾਓ ਨੂੰ ਪੈਵੇਲੀਅਨ ਵਾਪਸ ਪੁਜਾਇਆ.

ਯੁਵੀ ਦੀ ਆਈਪੀਐਲ ਵਿਚ ਇਹ ਦੂਜੀ ਹੈਟ੍ਰਿਕ ਹੈ.ਉਹਨਾਂ ਪਹਿਲੀ ਹੈਟ੍ਰਿਕ ਬੰਗਲੌਰ ਰਾਇਲ ਚੈਲੇਂਜਰ ਖਿਲਾਫ ਬਣਾਈ ਸੀ.ਹਾਲਾਂਕਿ ਉਸ ਮੈਚ ਵਿਚ ਉਹਨਾਂ ਨੂੰ ਚੈਲੇਂਜਰਸ ਖਿਲਾਫ ਹਾਰ ਮਿਲੀ ਸੀ.

ਚਾਰਜ਼ਰਸ ਨੂੰ ਆਖਰੀ ਆਸ ਰੋਹਿਤ ਸ਼ਰਮਾ ਤੋਂ ਸੀ ਪਰ ਆਖਰੀ ਓਵਰ ਵਿਚ ਉਹਨਾਂ ਦੇ ਵੀ ਆਉਟ ਹੋਣ ਕਾਰਣ ਟੀਮ ਟੀਚੇ ਤੋਂ ਸਿਰਫ ਇੱਕ ਦੌੜ ਪੱਛੜ ਗਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੁਰਨਜੇ ਦੇ ਸੋਨੇ ਸਮੇਤ ਭਾਰਤ ਨੂੰ ਚਾਰ ਤਮਗੇ
ਗਿਲੀ ਦੀਆਂ ਨਜ਼ਰਾਂ ਸੈਮੀਫ਼ਾਈਨਲ 'ਤੇ
ਪੀਸੀਬੀ ਦੇ ਕਦਮ ਤੋਂ ਦੁਖੀ ਲੋਗਾਰਟ
ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਨਿਰਾਸ਼ ਪੋਲਕ
ਦਬਾਅ ਕਾਰਣ ਮੈਚ ਹਾਰੇ:ਤੇਂਦੁਲਕਰ
ਨਾਡਾਲ ਤੀਜੇ ਗੇੜ੍ਹ 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...