|
| ਹੈਡਨ,ਧੋਨੀ ਅੱਗੇ ਫਿੱਕੇ ਪਏ ਯੁਵੀ |
| ਸੈਂਚੂਰੀਅਨ(ਭਾਸ਼ਾ), ਸ਼ੁਕਰਵਾਰ, 8 ਮਈ 2009 ( 09:42 IST ) | |
ਮੈਥਿਉ ਹੈਡਨ ਅਤੇ ਮਹਿੰਦਰ ਸਿੰਘ ਧੋਨੀ ਦੇ ਬੱਲਿਆਂ ਤੋਂ ਹੋਈ ਜ਼ਬਰਦਸਤ ਆਤਿਸ਼ਬਾਜ਼ੀ ਦਾ ਮਾਕੂਲ ਜਵਾਬ ਦੇਣ ਦੀ ਪੰਜਾਬ ਦੇ ਕਪਤਾਨ ਯੁਵਰਾਜ ਸਿੰਘ ਦੀ ਕੋਸ਼ਿਸ਼ ਨਾਕਾਮ ਰਹੀ ਅਤੇ ਮੌਸਮ ਦੇ ਮਿਜ਼ਾਜ਼ ਨੂੰ ਝੱਲਦੇ ਹੋਏ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਚੇੱਨਈ ਸੁਪਰ ਕਿੰਗਸ ਨੇ ਬੀਤੇ ਕੱਲ੍ਹ ਕਿੰਗਸ ਇਲੈਵਨ ਪੰਜਾਬ ਨੂੰ 12 ਦੌੜਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਦੀ ਅੰਕ ਤਾਲਿਕਾ ਵਿਚ ਮੁੱਢਲੇ ਸਥਾਨ ਉੱਪਰ ਮੁੜ ਤੋਂ ਕਾਬਜ਼ ਹੋ ਗਈ.
ਬਾਰਿਸ਼ ਕਾਰਣ 18 ਓਵਰਾਂ ਦੇ ਮੁਕਾਬਲੇ ਵਿਚ ਜਿੱਤ ਲਈ 187 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਕਿੰਗਸ ਇਲੈਵਨ ਪੰਜਾਬ ਤਿੰਨ ਵਿਕੇਟਾਂ ਉੱਪਰ 175 ਦੌੜਾਂ ਹੀ ਬਣਾ ਸਕੀ.ਇੱਕ ਵੇਲ੍ਹੇ ਮੈਚ ਪੰਜਾਬ ਦੇ ਕਾਬੂ ਵਿਚ ਆ ਗਿਆ ਸੀ ਪਰ ਸੁਰੇਸ਼ ਰੈਨਾ ਨੇ 17ਵੇਂ ਓਵਰ ਵਿਚ ਸਿਰਫ 6 ਦੌੜਾਂ ਦੇ ਕੇ ਪਾਸਾ ਹੀ ਪਲਟ ਦਿੱਤਾ.
ਪੰਜਾਬ ਵੱਲੋਂ ਯੁਵਰਾਜ ਸਿੰਘ 36 ਗੇਂਦਾਂ ਵਿਚ 58 ਦੌੜਾਂ ਬਣਾ ਕੇ ਨਾਬਾਦ ਰਹੇ.ਇਸ ਤੋਂ ਪਹਿਲਾਂ ਹੇਡਨ ਅਤੇ ਧੋਨੀ ਨੇ ਪੰਜਾਬ ਦੇ ਗੇਂਦਬਾਜਾਂ ਨੂੰ ਮੈਦਾਨ ਦੇ ਚਾਰੋਂ ਪਾਸਿਉਂ ਧੋਂਦਿਆਂ ਚੇੱਨਈ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ਉੱਪਰ 185 ਦੌੜਾਂ ਤੱਕ ਪੁਜਾ ਦਿੱਤਾ.
ਦੋਵਾਂ ਨੇ ਸਿਰਫ 46 ਗੇਂਦਾਂ ਵਿਚ 100 ਦੌੜਾਂ ਦੀ ਭਾਈਵਾਲੀ ਕੀਤੀ.ਹੈਡਨ ਨੂੰ ਮੈਨ ਆਫ ਦ ਮੈਚ ਦੇ ਖਿਤਾਬ ਨਾਲ ਨਵਾਜਿਆ ਗਿਆ ਜਿੰਨ੍ਹਾਂ ਨੇ 58 ਗੇਂਦਾਂ ਵਿਚ 89 ਦੌੜਾਂ ਬਣਾਈਆਂ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|