|
| ਵੀਰੂ ਹੈ ਸਮਝਦਾਰ:ਵਾਰਨ |
| ਮੈਲਬੋਰਨ(ਭਾਸ਼ਾ), 30 ਨਵੰਬਰ 2008 ( 13:59 IST ) | |
ਆਸਟ੍ਰੇਲੀਆ ਦੇ ਮਹਾਨ ਲੈਗ ਸਪਿੰਨਰ ਸ਼ੇਨ ਵਾਰਨ ਨੇ ਹਾਲ ਵਿਚ ਜਾਰੀ ਆਪਣੀ ਕਿਤਾਬ ਵਿਚ ਵਰਿੰਦਰ ਸਹਿਵਾਗ ਨਾਲ ਜੁੜੀ ਇੱਕ ਰੋਚਕ ਘਟਨਾ ਦਾ ਜ਼ਿਕਰ ਕੀਤਾ ਹੈ.
ਵਾਰਨ ਨੇ ਆਪਣੀ ਕਿਤਾਬ ਵਿਚ ਰਿਵਰਸ ਸਵਿੰਗ ਕਰਾ ਰਹੇ ਪਾਕਿਸਤਾਨ ਦੇ ਮੱਧਮ ਤੇਜ਼ ਗੇਂਦਬਾਜ ਅਤੇ ਉਹਨਾਂ ਦਾ ਸਾਹਮਣਾ ਕਰ ਰਹੇ ਸਹਿਵਾਗ ਬਾਰੇ ਆਪਣੀ ਕਿਤਾਬ ਵਿਚ ਲਿਖਿਆ ਹੈ.
ਉਹਨਾਂ ਲਿਖਿਆ ਹੈ ਕਿ ਸਹਿਵਾਗ ਨੇ ਆਪਣੇ ਬੱਲੇਬਾਜੀ ਜੋੜੀਦਾਰ ਜੇਰੇਮੀ ਕੋਲ ਜਾ ਕੇ ਕਿਹਾ ਕਿ ਸਾਨੂੰ ਇਹ ਗੇਂਦ ਗੁਆਉਣੀ ਪਵੇਗੀ.ਮੇਰੇ ਕੋਲ ਇੱਕ ਯੋਜਨਾ ਹੈ.
ਅਗਲੇ ਓਵਰ ਵਿਚ ਉਹਨਾਂ ਨੇ ਗੇਂਦ ਨੂੰ ਮੈਦਾਨ ਤੋਂ ਬਾਹਰ ਪੁੱਜਾ ਦਿੱਤਾ ਅਤੇ ਅੰਪਾਇਰਾਂ ਨੂੰ ਗੇਂਦ ਬਦਲਣ ਲਈ ਮਜ਼ਬੂਰ ਹੋਣਾ ਪਿਆ ਜੋ ਨਿਸ਼ਚਿਤ ਤੌਰ ਉੱਪਰ ਫੌਰਨ ਰਿਵਰਸ ਸਵਿੰਗ ਨਹੀਂ ਕਰਦੀ.
ਇਸ ਤੋਂ ਮਗਰੋਂ ਸਹਿਵਾਗ ਨੇ ਕਿਹਾ ਕਿ ਸਾਨੂੰ ਹੁਣ ਅਗਲੇ ਇੱਕ ਘੰਟੇ ਤੱਕ ਪਰੇਸ਼ਾਨ ਨਹੀਂ ਹੋਣਾ ਪਵੇਗਾ.ਮੈ ਕਹਾਂਗਾ ਕਿ ਉਹ ਸਮਝਦਾਰ ਹੈ.
ਸਹਿਵਾਗ ਅਤੇ ਜੇਰੇਮੀ ਇੰਗਲੈਂਡ ਦੀ ਕਾਉਂਟੀ ਟੀਮ ਲੀਸੈਸਟਰਸ਼ਾਇਰ ਲਈ ਬੱਲੇਬਾਜ਼ੀ ਕਰ ਰਹੇ ਸਨ ਜਦੋਂ ਕਿ ਮਿਡਲਸੈਕਸ ਵੱਲੋਂ ਰੱਜਾਕ ਗੇਂਦ ਨੂੰ ਉਸੇ ਤਰ੍ਹਾਂ ਰਿਵਰਸ ਸਵਿੰਗ ਕਰਾ ਰਹੇ ਸਨ ਜਿਵੇਂ ਆਮ ਤੌਰ ਉੱਪਰ ਪਾਕਿਸਤਾਨੀ ਗੇਂਦਬਾਜ ਕਰਾਉਂਦੇ ਹਨ.
ਵਾਰਨ ਨੇ ਆਪਣੀ ਕਿਤਾਬ ਸ਼ੇਨ ਵਾਰਨਸ ਸੈਂਚੁਰੀ ਵਿਚ ਇਸ ਬਾਰੇ ਲਿਖਿਆ ਹੈ ਅਤੇ ਇਸ ਬਿਹਤਰੀਨ ਕਹਾਣੀ ਦਾ ਸਿਹਰਾ ਜ਼ੇਰੇਮੀ ਨੂੰ ਦਿੱਤਾ ਜਿੰਨ੍ਹਾਂ ਨੇ ਆਈਪੀਐਲ ਦੌਰਾਨ ਉਹਨਾਂ ਨੂੰ ਇਸ ਘਟਨਾ ਬਾਰੇ ਦੱਸਿਆ ਸੀ.
ਇਸ ਆਸਟ੍ਰੇਲੀਆਈ ਦਾ ਮੰਨਣਾ ਹੈ ਕਿ ਸਹਿਵਾਗ ਦੀ ਸ਼ੈਲੀ ਦਾ ਦੁਨੀਆਂ ਵਿਚ ਕੋਈ ਮੁਕਾਬਲਾ ਨਹੀਂ ਅਤੇ ਇਸ ਹਮਲਾਵਰ ਬੱਲੇਬਾਜ ਜਿਹੇ ਰਵੱਈਏ ਵਾਲੇ ਕਿਸੇ ਵੀ ਬੱਲੇਬਾਜ ਮੁਕਾਬਲੇ ਇਸ ਭਾਰਤੀ ਨੂੰ ਰੋਕਣ ਲਈ ਜਿਆਦਾ ਮਿਹਨਤ ਕਰਨੀ ਪੈਂਦੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ |
| |
|
|
|
|
| 'ਫੈਸ਼ਨ' ਜਗਤ ਦਾ ਆਈਨਾ | | ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ |
|
| |
|
|
|
|
|
| ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ |
| |
|
|
|
|
|
|
|