ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਲੀਗ ਤੋਂ ਨਹੀਂ ਹੱਟ ਰਹੇ ਵਾਰਨ : ਮੋਦੀ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 15 ਮਈ 2008   ( 16:47 IST )
ਆਈਪੀਐੱਲ ਦੇ ਪ੍ਰਮੁੱਖ ਲਲਿਤ ਮੋਦੀ ਨੇ ਅੱਜ ਇਹਨਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਰਾਜਸਥਾਨ ਰਾਇਲਸ ਦੇ ਕਪਤਾਨ ਸ਼ੇਨ ਵਾਰਨ ਉਹਨਾਂ ਦੇ ਸਾਥੀ ਸ਼ੇਨ ਵਾਟਸਨ ਅਤੇ ਗ੍ਰੀਮ ਸਮਿਥ ਜੈਪੁਰ ਵਿੱਚ ਹੋਏ ਵਿਸਫੋਟਾਂ ਦੇ ਕਾਰਣ ਟੂਰਨਾਮੈਂਟ ਛੱਡ ਰਹੇ ਹਨ.

ਉਹਨਾਂ ਨੇ ਕਿਹਾ ਕਿ ਇਹ ਸਾਰੇ ਖਿਡਾਰੀ ਮੈਚ ਦੇ ਲਈ ਜੈਪੁਰ ਰਵਾਨਾ ਹੋ ਚੁੱਕੇ ਹਨ. ਮੋਦੀ ਨੇ ਕਿਹਾ ਕਿ ਸਾਰੇ ਆਸਟ੍ਰੇਲੀਆਈ ਖਿਡਾਰੀ ਅਤੇ ਟੀਮ ਕੱਲ੍ਹ ਦੇ ਮੈਚ ਦੇ ਲਈ ਜੈਪੁਰ ਜਾ ਰਹੇ ਹਨ. ਉਹ ਥੋੜ੍ਹੇ ਚਿੰਤਤ ਜਰੂਰ ਸਨ ਪਰੰਤੂ ਹੁਣ ਸੰਤੁਸ਼ਟ ਹਨ. ਉਹ ਜੈਪੁਰ ਰਵਾਨਾ ਹੋ ਚੁੱਕੇ ਹਨ.

ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਨੀਵਾਰ ਨੂੰ ਰਾਇਲ ਚੈਲੇਂਜਰਸ ਬੈਂਗਲੂਰ ਨਾਲ ਹੋਵੇਗਾ ਆਸਟ੍ਰੇਲੀਆਈ ਮੀਡੀਆ ਰਪਟਾਂ ਦੇ ਅਨੁਸਾਰ ਵਾਰਨ ਵਾਟਸਨ ਅਤੇ ਦੱਖਣੀ ਅਫਰੀਕੀ ਕਪਤਾਨ ਸਮਿਥ ਜੈਪੁਰ ਵਿੱਚ ਹੋਏ ਬੰਬ ਧਮਾਕਿਆਂ ਦੇ ਬਾਅਦ ਟੂਰਨਾਮੈਂਟ ਤੋਂ ਪਿੱਛੇ ਹੱਟਣ ਦੀ ਸੋਚ ਰਹੇ ਹਨ.

ਮੋਦੀ ਨੇ ਕਿਹਾ ਕਿ ਸੁਰੱਖਿਆ ਨੂੰ ਲੈਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ. ਉਹਨਾਂ ਨੇ ਕਿਹਾ ਕਿ ਖਿਡਾਰੀਆਂ ਦੇ ਹੋਟਲ ਅਤੇ ਸਵਾਈ ਮਾਨ ਸਿੰਘ ਸਟੇਡੀਅਮ ਦੇ ਚੱਪੇ ਚੱਪੇ ਉੱਤੇ ਸੁਰੱਖਿਆ ਦੇ ਪੁਖਤਾ ਇੰਤਜਾਮ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੇਸ ਅਗਲੇ ਗੇੜ੍ਹ 'ਚ,ਭੂਪਤੀ ਦੀ ਹਾਰ
ਹੈਨਿਨ ਨੇ ਕੀਤੀ ਸੰਨਿਆਸ ਦੀ ਘੋਸ਼ਣਾ
ਨਾਇਟ ਰਾਇਡਰਸ ਨਾਲ ਜੁੜਨ ਲਈ ਤਿਆਰ ਹਾਜ
ਜੈਸੂਰੀਆ ਸਦਕਾ ਮੁੰਬਈ ਦੀ ਜਿੱਤ
ਹਰਭਜਨ 'ਤੇ ਪੰਜ ਵਨਡੇ ਖੇਡਣ 'ਤੇ ਰੋਕ
ਦੇਵਿਦੇਂਕੋ ਨੇ ਲੁਬਿਕਿਚ ਨੂੰ ਹਰਾਇਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਭੂਤਨਾਥ ਕੋਲੋਂ ਨਾ ਡਰੋ
ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ
ਪ੍ਰਭਾਵਹੀਣ 'ਮਿ.ਵ੍ਹਾਈਟ ਮਿ.ਬਲੈਕ'
ਪੁਰਾਣੀ ਦਾਰੂ, ਨਵੀਂ ਬੋਤਲ 'ਟਸ਼ਨ'
ਖਬਰਾਂ
ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ
ਅੱਗੇ ਪੜ੍ਹੋ|ਹੋਰ ਵੀ...