|
| ਜੈਸੂਰੀਆ ਸਦਕਾ ਮੁੰਬਈ ਦੀ ਜਿੱਤ |
| ਮੁੰਬਈ(ਭਾਸ਼ਾ), ਵੀਰਵਾਰ, 15 ਮਈ 2008 ( 08:17 IST ) | |
ਬੱਲੇਬਾਜ ਸਨਤ ਜੈਸੂਰੀਆ ਦੀ 114 ਦੌੜਾਂ ਦੀ ਨਾਬਾਦ ਪਾਰੀ ਸਦਕਾ ਮੁੰਬਈ ਇੰਡੀਅਨਸ ਇੱਥੇ ਵਾਨਖੇੜ੍ਹੇ ਸਟੇਡੀਅਮ ਵਿਚ ਆਈਪੀਐਲ ਪ੍ਰੀਮੀਅਰ ਲੀਗ ਦੇ 20-20 ਮੁਕਾਬਲੇ ਵਿਚ ਚੇਨੱਈ ਸੁਪਰ ਕਿੰਗਸ ਨੂੰ 9 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਜਿੱਤ ਦਰਜ ਕੀਤੀ.
ਮੁੰਬਈ ਇੰਡੀਅਨਸ ਨੂੰ ਆਈਪੀਐਲ ਦੇ ਸ਼ੁਰੂਆਤੀ ਚਾਰ ਮੈਂਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ.ਕਪਤਾਨ ਸਚਿਨ ਤੇਂਦੁਲਕਰ ਨੇ ਅੱਜ ਦੇ ਮੈਚ ਵਿਚ ਆਈਪੀਐਲ ਵਿਚ ਆਗਾਜ਼ ਕੀਤਾ.
ਬੱਲੇਬਾਜੀ ਲਈ ਸੱਦਾ ਦਿੱਤੇ ਜਾਣ ਉੱਪਰ ਚੇਨੱਈ ਦੀ ਟੀਮ ਨੇ ਐਸ.ਬੱਦਰੀਨਾਥ ਅਤੇ ਮਹਿੰਦਰ ਸਿੰਘ ਧੋਨੀ ਸਦਕਾ ਛੇ ਵਿਕਟਾਂ ਦੇ ਨੁਕਸਾਨ ਉੱਪਰ 156 ਦੌੜਾਂ ਬਣਾਈਆਂ.
ਇਸ ਦੇ ਜਵਾਬ ਵਿਚ ਜੈਸੂਰੀਆ ਦੀ ਬਿਹਤਰੀਨ ਪਾਰੀ ਸਦਕਾ ਮੁੰਬਈ ਇੰਡੀਅਨਸ ਦੀ ਟੀਮ ਨੇ ਸਿਰਫ 13.5 ਓਵਰਾਂ ਵਿਚ 158 ਦੌੜਾਂ ਬਣਾ ਕੇ 9 ਵਿਕਟ ਨਾਲ ਜਿੱਤ ਦਰਜ ਕੀਤੀ.
ਜੈਸੂਰੀਆ ਨੇ ਆਪਣੇ ਹਮਵਤਨ ਚਮਾਰਾ ਕੱਪੂਗੇਡੇਰਾ ਦੇ ਓਵਰ ਵਿਚ ਪੰਜ ਗੇਂਦਾਂ ਵਿਚ ਲਗਾਤਾਰ ਤਿੰਨ ਛੱਕੇ ਅਤੇ ਦੋ ਚੌਕੇ ਜੜ੍ਹ ਕੇ ਟੀਮ ਨੂੰ ਇਹ ਆਸਾਨ ਜਿੱਤ ਪ੍ਰਦਾਨ ਕੀਤੀ.
ਜੈਸੂਰੀਆ ਨੇ 48 ਗੇਂਦਾਂ ਦਾ ਸਾਹਮਣਾ ਕਰਦੇ ਹੋਏ 9 ਚੌਕਿਆਂ ਅਤੇ 11 ਛੱਕਿਆਂ ਸਮੇਤ 114 ਦੌੜਾਂ ਬਣਾਈਆਂ.ਇਸ ਤੋਂ ਪਹਿਲਾਂ ਜੈਸੂਰੀਆ ਨੇ ਪਹਿਲੇ ਛੇ ਓਵਰਾਂ ਵਿਚ 78 ਦੌੜਾਂ ਬਣਾ ਕੇ ਵਿਰੋਧੀ ਟੀਮ ਤੋਂ ਇਹ ਮੈਚ ਖੋਹ ਲਿਆ ਸੀ.
ਜਿਕਰਯੋਗ ਹੈ ਕਿ ਰਾਸ਼ਟਰੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਟੀਮ 12 ਅੰਕਾਂ ਨਾਲ ਸੈਮੀਫਾਇਨਲ ਦੀ ਦੌੜ ਵਿਚ ਬਰਕਰਾਰ ਹੈ ਅਤੇ ਇਸ ਜਿੱਤ ਨਾਲ ਤੇਂਦੁਲਕਰ ਦੀ ਮੁੰਬਈ ਇੰਡੀਅਨਸ ਦੇ 10 ਅੰਕ ਹੋ ਗਏ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|