|
| ਥੱਪੜ ਮਾਮਲਾ,ਨਾਨਵਟੀ ਨੇ ਸੌਂਪੀ ਰਿਪੋਰਟ |
| ਮੁੰਬਈ(ਭਾਸ਼ਾ), ਮੰਗਲਵਾਰ, 13 ਮਈ 2008 ( 14:31 IST ) | |
ਹਰਭਜਨ ਸਿੰਘ ਅਤੇ ਐਸ ਸ਼੍ਰੀਸੰਤ ਵਿਚਕਾਰ ਥੱਪੜ ਮਾਮਲੇ ਦੀ ਜਾਂਚ ਲਈ ਕ੍ਰਿਕਟ ਬੋਰਡ ਵੱਲੋਂ ਨਿਯੁਕਤ ਸੁਧੀਰ ਨਾਨਾਵਟੀ ਨੇ ਅੱਜ ਆਪਣੀ 14 ਪੰਨਿਆਂ ਦੀ ਰਿਪੋਰਟ ਬੀਸੀਸੀਆਈ ਨੂੰ ਸੌਂਪ ਦਿੱਤੀ.
ਬੀਸੀਸੀਆਈ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਰਤਨਾਕਰ ਸ਼ੈਟੀ ਨੂੰ ਰਿਪੋਰਟ ਸੌਂਪਣ ਤੋਂ ਪਹਿਲਾਂ ਨਾਨਾਵਟੀ ਨੇ ਕਿਹਾ ਕਿ ਮੈਂ ਆਪਣੇ ਹਿਸਾਬ ਨਾਲ ਸਿੱਟਾ ਕੱਢਿਆ ਹੈ ਅਤੇ ਹੁਣ ਕਾਰਵਾਈ ਕਰਨਾ ਬੀਸੀਸੀਆਈ ਦਾ ਕੰਮ ਹੈ.
ਸ਼ੈਟੀ ਬੋਰਡ ਪ੍ਰਧਾਨ ਸ਼ਰਦ ਪਵਾਰ ਨੂੰ ਰਿਪੋਰਟ ਸੌਂਪਣਗੇ.ਇਸ ਤੋਂ ਮਗਰੋਂ ਪਵਾਰ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਅਨੁਸ਼ਾਸਨ ਸੰਮਤੀ ਕਿਸੇ ਕਾਰਵਾਈ ਦਾ ਫੈਸਲਾ ਕਰੇਗੀ.
ਸੰਮਤੀ ਵਿਚ ਪਵਾਰ ਤੋਂ ਅਲਾਵਾ ਸ਼ਸ਼ਾਂਕ ਮਨੋਹਰ ਅਤੇ ਚਿਰਾਯੂ ਅਮੀਨ ਵੀ ਹਨ.ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਅਨਿੱਖੜਵੇਂ ਹਿੱਸੇ ਹਰਭਜਨ ਨੇ 25 ਅਪ੍ਰੈਲ ਨੂੰ ਕਿੰਗਸ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਸ ਵਿਚਕਾਰ ਆਈਪੀਐਲ ਦੇ ਮੈਚ ਮਗਰੋਂ ਸ਼੍ਰੀਸੰਤ ਨੂੰ ਥੱਪੜ ਠੋਕ ਦਿੱਤਾ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|