ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਆਈਪੀਐਲ ਬਾਅਦ ਵੀ ਰੁੱਝੇ ਰਹਿਣਗੇ ਖਿਡਾਰੀ
ਨਵੀਂ ਦਿੱਲੀ(ਭਾਸ਼ਾ), ਐਤਵਾਰ, 11 ਮਈ 2008   ( 12:21 IST )
ਇੰਡੀਅਨ ਪ੍ਰੀਮੀਅਰ ਲੀਗ ਦੇ ਲੰਬੇ ਸਮੇਂ ਤੱਕ ਚੱਲਣ ਵਾਲੇ ਟਵੰਟੀ-20 ਟੂਰਨਾਮੈਂਟ ਨਾਲ ਥੱਕੇ ਹਾਰੇ ਭਾਰਤੀ ਕ੍ਰਿਕਟਰਾਂ ਨੂੰ ਬੀਸੀਸੀਆਈ ਅਤੇ ਆਈਸੀਸੀ ਦੇ ਰੁੱਝੇਵੇਂ ਭਰੇ ਪ੍ਰੋਗਰਾਮਾਂ ਕਾਰਣ ਅਗਲੇ ਛੇ ਮਹੀਨੇ ਤੱਕ ਚੈਨ ਨਾਲ ਸਾਂਹ ਲੈਣ ਦਾ ਮੌਕਾ ਨਹੀਂ ਮਿਲੇਗਾ

ਆਈਪੀਐਲ ਟੂਰਨਾਮੈਂਟ 'ਚ ਭਾਗ ਲੈ ਰਹੇ ਕ੍ਰਿਕਟਰ ਇਸ ਦੇ ਸਮਾਗਮਾਂ ਨੂੰ ਲੈ ਕੇ ਨਾਖੁਸ਼ੀ ਜਤਾਉਂਦੇ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਵਿੱਚ ਨਾ ਸਿਰਫ਼ ਡੇਢ ਮਹੀਨੇ ਰੁੱਝੇ ਰਹਿਣਾ ਹੋਵੇਗਾ ਬਲਕਿ ਕਦੇ-ਕਦੇ ਤਾਂ ਤਿੰਨ ਦਿਨ 'ਚ ਦੋ ਮੈਚ ਖੇਡਣ ਦੇ ਕਾਰਣ ਉਨ੍ਹਾਂ ਨੂੰ ਲੰਬੀ ਹਵਾਈ ਯਾਤਰਾ ਕਰਨੀ ਪੈ ਰਹੀ ਹੈ

ਕ੍ਰਿਕਟਰਾਂ ਨੂੰ ਆਈਪੀਐਲ ਨੇ ਕਰੋੜਪਤੀ ਜਰੂਰ ਬਣਾ ਦਿੱਤਾ,ਲੇਕਿਨ ਇਸ ਦੇ ਬਾਅਦ ਭਾਰਤੀ ਟੀਮ ਮੈਂਬਰਾਂ ਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਅਰਾਮ ਫਰਮਾਉਣ ਦਾ ਮੌਕਾ ਨਹੀਂ ਮਿਲ ਸਕੇਗਾਆਈਪੀਐਲ ਦਾ ਫ਼ਾਈਨਲ ਇੱਕ ਜੂਨ ਨੂੰ ਹੋਵੇਗਾ ਅਤੇ ਇਸ ਦੇ ਇੱਕ ਹਫ਼ਤੇ ਅੰਦਰ ਭਾਰਤੀ ਇੱਕ ਦਿਨਾ ਟੀਮ ਬੰਗਲਾਦੇਸ਼ 'ਚ ਲੜੀ ਖੇਡਣ ਦੇ ਲਈ ਜਾਵੇਗੀ,ਜਿਸ ਵਿੱਚ ਤੀਸਰੀ ਟੀਮ ਪਾਕਿਸਤਾਨ ਦੀ ਹੋਵੇਗੀ

ਬੰਗਲਾਦੇਸ਼ ਤੋਂ ਪਰਤਣ ਬਾਅਦ ਏਸ਼ੀਆ ਕੱਪ ਭਾਰਤੀ ਖਿਡਾਰੀਆਂ ਦਾ ਇੰਤਜ਼ਾਰ ਕਰ ਰਿਹਾ ਹੋਵੇਗਾਇਹ ਟੂਰਨਾਮੈਂਟ 25 ਜੂਨ ਤੋਂ ਪਾਕਿਸਤਾਨ 'ਚ ਖੇਡਿਆ ਜਾਵੇਗਾਭਾਰਤੀ ਟੀਮ ਨੂੰ ਇਸ ਵਿੱਚ ਤਿੰਨ ਇੱਕ ਦਿਨਾ ਮੈਚ ਖੇਡਣ ਦੇ ਲਈ ਜਿੰਵਾਬੇ ਦੌਰੇ 'ਤੇ ਵੀ ਜਾਣਾ ਸੀ ਲੇਕਿਨ ਬੀਸੀਸੀਆਈ ਨੂੰ ਰੁਝੇਵੇਂ ਸਮਾਗਮ ਦਾ ਧਿਆਨ ਆ ਗਿਆ ਅਤੇ ਉਸ ਨੇ ਇਸ ਨੂੰ ਟਾਲ ਦਿੱਤਾ

ਉਂਝ ਭਾਰਤੀ ਖਿਡਾਰੀਆਂ ਨੂੰ ਇਸ ਤੋਂ ਬਹੁਤ ਰਾਹਤ ਨਹੀਂ ਮਿਲੀ ਕਿਉਂਕਿ ਪਾਕਿਸਤਾਨ ਤੋਂ ਪਰਤਨ ਬਾਅਦ ਉਨ੍ਹਾਂ ਨੂੰ ਸ਼੍ਰੀਲੰਕਾ ਦੌਰੇ ਦੀ ਤਿਆਰੀ ਕਰਨੀ ਹੋਵੇਗੀ,ਜਿੱਥੇ ਟੀਮ ਨੂੰ 15 ਜਾਂ 16 ਜੁਲਾਈ ਦੇ ਆਸਪਾਸ ਪਹੁੰਚਣਾ ਹੈ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯੁਵਰਾਜ ਦੇ ਪਿਤਾ ਖਿਲਾਫ਼ ਮਾਮਲਾ ਦਰਜ਼
ਧੋਨੀ ਸਦਕਾ ਜਿੱਤੀ ਚੇਨੱਈ
ਹੈਟ੍ਰਿਕ ਹੈ ਖਾਸ:ਬਾਲਾਜੀ
ਪੰਚਾਟ ਕਰੇਗਾ ਆਪਣਾ ਕੰਮ:ਅਸ਼ਰਫ
ਪੀਸੀਬੀ ਵੱਲੋਂ ਮਾਜ਼ਿਦ ਨਾਮਜ਼ਦ
ਥੱਪੜ ਮਾਮਲੇ 'ਚ ਰਿਪੋਰਟ 13 ਨੂੰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace