|
| ਧੋਨੀ ਸਦਕਾ ਜਿੱਤੀ ਚੇਨੱਈ |
| ਚੇਨੱਈ(ਭਾਸ਼ਾ), ਐਤਵਾਰ, 11 ਮਈ 2008 ( 08:33 IST ) | |
ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਐਸ.ਬੱਦਰੀਨਾਥ ਦੀਆਂ ਧਮਾਕੇਦਾਰ ਪਾਰੀਆਂ ਅਤੇ ਲੱਛਮੀਪਤੀ ਬਾਲਾਜੀ ਦੀ ਹੈਟ੍ਰਿਕ ਸਮੇਤ ਪੰਜ ਵਿਕਟਾਂ ਨੇ ਚੇਨੱਈ ਸੁਪਰ ਕਿੰਗਸ ਨੂੰ ਆਈਪੀਐਲ 20-20 ਕ੍ਰਿਕਟ ਮੈਚ ਵਿਚ ਅੱਜ ਇੱਥੇ ਕਿੰਗਸ ਇਲੈਵਨ ਪੰਜਾਬ ਉੱਪਰ 18 ਦੌੜਾਂ ਨਾਲ ਜਿੱਤ ਪ੍ਰਦਾਨ ਕੀਤੀ.
ਧੋਨੀ ਨੇ 43 ਗੇਂਦਾਂ ਉੱਪਰ ਦੋ ਚੌਕਿਆਂ ਅਤੇ ਚਾਰ ਛੱਕਿਆਂ ਸਦਕਾ ਨਾਬਾਦ 60 ਅਤੇ ਬੱਦਰੀਨਾਥ ਨੇ 47 ਗੇਂਦਾਂ ਉੱਪਰ ਛੇ ਚੌਕਿਆਂ ਅਤੇ 3 ਛੱਕਿਆਂ ਸਦਕਾ 64 ਦੌੜਾਂ ਬਣਾਈਆਂ ਜਿਸ ਨਾਲ ਚੇਨੱਈ ਸੁਪਰ ਕਿੰਗਸ ਚਾਰ ਵਿਕਟਾਂ ਉੱਪਰ 181 ਦੌੜਾਂ ਬਨਾਉਣ ਵਿਚ ਕਾਮਯਾਬ ਰਿਹਾ.
ਇਸ ਦੇ ਜਵਾਬ ਵਿਚ ਕਿੰਗਸ ਇਲੈਵਨ ਪੰਜਾਬ ਦੀ ਟੀਮ 9 ਵਿਕਟਾਂ ਦੇ ਨੁਕਸਾਨ ਉੱਪਰ 163 ਦੌੜਾਂ ਹੀ ਬਣਾ ਸਕੀ.ਕਿੰਗਸ ਇਲੈਵਨ ਮੁੜ ਤੋਂ ਚੇਨੱਈ ਟੀਮ ਉੱਪਰ ਜਿੱਤ ਹਾਸਲ ਕਰਨ ਵਿਚ ਨਾਕਾਮ ਰਹੀ.
ਇਸ ਤੋਂ ਪਹਿਲਾਂ ਮੋਹਾਲੀ ਵਿਚ ਵੀ ਉਸ ਨੂੰ 33 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ.ਪੰਜਾਬ ਦੀ 8ਵੇਂ ਮੈਚ ਵਿਚ ਇਹ ਤੀਜੀ ਹਾਰ ਹੈ ਜਦੋਂ ਕਿ ਚੇਨੱਈ ਨੇ ਨੌਵੇਂ ਮੈਚ ਵਿਚ ਛੇਵੀਂ ਜਿੱਤ ਦਰਜ ਕੀਤੀ ਅਤੇ ਹੁਣ ਉਹ ਅੰਕਾਂ ਦੇ ਲਿਹਾਜ ਤੋਂ ਦੂਜੇ ਸਥਾਨ ਉੱਪਰ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|