|
| ਹੈਟ੍ਰਿਕ ਹੈ ਖਾਸ:ਬਾਲਾਜੀ |
| ਚੇਨੱਈ(ਭਾਸ਼ਾ), 11 ਮਈ 2008 ( 08:32 IST ) | |
ਸੱਟ, ਉਪਰੇਸ਼ਨ ਅਤੇ ਫਿਰ ਉਸ ਤੋਂ ਉਬਰਨ ਲਈ ਆਰਾਮ ਕਾਰਣ ਲਗਭੱਗ ਦੋ ਸਾਲਾਂ ਤੱਕ ਬਾਹਰ ਰਹਿਣ ਮਗਰੋਂ ਵਾਪਸੀ ਕਰਨ ਵਾਲੇ ਲੱਛਮੀਪਤੀ ਬਾਲਾਜੀ ਨੇ ਆਈਪੀਐਲ ਦੀ ਪਹਿਲੀ ਹੈਟ੍ਰਿਕ ਨੂੰ ਖਾਸ ਕਰਾਰ ਦਿੰਦੇ ਹੋਏ ਕਿਹਾ ਕਿ ਮੁਸ਼ਕਲ ਦੌਰ ਵਿਚੋਂ ਨਿੱਕਲਣ ਮਗਰੋਂ ਅਜਿਹੀ ਵਾਪਸੀ ਤੋਂ ਉਹ ਰੋਮਾਂਚਿਤ ਹੈ.
ਕਦੀ ਆਪਣੀ ਮੁਸਕਾਨ ਸਦਕਾ ਭਾਰਤੀਆਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਬਨਾਉਣ ਵਾਲੇ ਬਾਲਾਜੀ ਨੇ ਚੇਨੱਈ ਸੁਪਰ ਕਿੰਗਸ ਵੱਲੋਂ ਪੰਜਾਬ ਕਿੰਗਸ ਇਲੈਵਨ ਖਿਲਾਫ ਆਖਰੀ ਓਵਰ ਵਿਚ ਇਰਫਾਨ ਪਠਾਨ, ਪੀਯੂਸ਼ ਚਾਵਲਾ ਅਤੇ ਵੀਆਰਵੀ ਸਿੰਘ ਨੂੰ ਲਗਾਤਾਰ ਆਉਟ ਕਰਕੇ ਹੈਟ੍ਰਿਕ ਬਣਾਈ.
ਇਹ ਮੈਚ ਚੇਨੱਈ ਦੀ ਟੀਮ ਨੇ 18 ਦੌੜਾਂ ਨਾਲ ਜਿੱਤਿਆ.ਮੈਚ ਮਗਰੋਂ ਬਾਲਾਜੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਚੰਗੀ ਵਾਪਸੀ ਕੀਤੀ.
ਸੱਜੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਉਹਨਾਂ ਸਾਰੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਜਿੰਨ੍ਹਾਂ ਨੇ ਇਸ ਮੁਸ਼ਕਲ ਦੌਰ ਵਿਚ ਉਹਨਾਂ ਦਾ ਸਾਥ ਦਿੱਤਾ.ਉਹਨਾਂ ਕਿਹਾ ਕਿ ਦੋ ਸਾਲਾਂ ਤੱਕ ਟੀਮ ਤੋਂ ਬਾਹਰ ਰਹਿਣਾ ਕਾਫੀ ਮੁਸ਼ਕਲ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|