ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਕਲਾਰਕ ਦਾ ਵਿੰਡੀਜ਼ ਦੌਰਾ ਸ਼ੱਕੀ
ਸਿਡਨੀ(ਭਾਸ਼ਾ), ਸ਼ੁਕਰਵਾਰ, 9 ਮਈ 2008   ( 15:10 IST )
ਆਸਟ੍ਰੇਲੀਆਈ ਉਪ ਕਪਤਾਨ ਮਾਇਕਲ ਕਲਾਰਕ ਪਰਿਵਾਰਕ ਕਾਰਣਾਂ ਕਰਕੇ ਵੈਸਟ ਇੰਡੀਜ਼ ਦੌਰੇ ਉੱਪਰ ਟੀਮ ਨਾਲ ਰਵਾਨਾ ਨਹੀਂ ਹੋ ਰਹੇ ਹਨ ਅਤੇ ਉਹਨਾਂ ਦਾ ਇਸ ਲੜ੍ਹੀ ਵਿਚ ਭਾਗ ਲੈਣਾ ਸ਼ੱਕੀ ਹੈ.ਕ੍ਰਿਕਟ ਆਸਟ੍ਰੇਲੀਆ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਸਿਡਨੀ ਵਿਚ ਹੀ ਰਹਿਣ ਦੀ ਇਜ਼ਾਜ਼ਤ ਦਿੱਤੀ ਗਈ ਹੈ.

ਉਹ ਸ਼ਨੀਵਾਰ ਨੂੰ ਟੀਮ ਨਾਲ ਰਵਾਨਾ ਨਹੀਂ ਹੋਣਗੇ.ਸੀਏ ਨੇ ਇੱਕ ਬਿਆਨ ਵਿਚ ਕਿਹਾ ਕਿ ਕਲਾਰਕ ਦੇ ਵਿੰਡੀਜ਼ ਆਗਮਨ ਦੀ ਤਾਰੀਖ ਅਜੇ ਸਪਸ਼ਟ ਨਹੀਂ ਹੈ.ਮਾਇਕਲ ਹਸੀ ਉਹਨਾਂ ਦੀ ਗੈਰ ਮੌਜੂਦਗੀ ਵਿਚ ਉਪ ਕਪਤਾਨ ਹੋਣਗੇ.

ਸੀਏ ਨੇ ਕਿਹਾ ਕਿ ਜਲਦੀ ਹੀ ਕਲਾਰਕ ਦੇ ਸਥਾਨ ਉੱਪਰ ਕਿਸੇ ਦੂਜੇ ਬੱਲੇਬਾਜ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ.ਆਸਟ੍ਰੇਲੀਆਈ ਅਖਬਾਰਾਂ ਦੀ ਵੈਬਸਾਇਟ ਨੇ ਕਿਹਾ ਕਿ ਕਲਾਰਕ ਆਪਣੀ ਮੰਗੇਤਰ ਦੇ ਪਿਤਾ ਦੀ ਬਿਮਾਰੀ ਕਾਰਣ ਸਿਡਨੀ ਵਿਚ ਹੀ ਰੁੱਕੇ ਹਨ.

ਆਸਟ੍ਰੇਲੀਆਈ ਟੀਮ ਵਿੰਡੀਜ਼ ਦੌਰੇ ਉੱਪਰ ਪਹਿਲਾ ਟੈਸਟ 22 ਮਈ ਤੋਂ ਖੇਡੇਗੀ.ਇਸ ਦੌਰੇ ਉੱਪਰ ਤਿੰਨ ਟੈਸਟਾਂ ਤੋਂ ਅਲਾਵਾ ਇੱਕ 20-20 ਮੈਚ ਅਤੇ 5 ਇੱਕ ਦਿਨਾ ਮੈਚ ਵੀ ਖੇਡੇ ਜਾਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਾਵਸਕਰ ਮਾਮਲਾ ਵੇਖਿਆ ਜਾਵੇ:ਪਵਾਰ
ਗਾਂਗੁਲੀ ਸਦਕਾ ਨਾਇਟ ਰਾਇਡਰਸ ਦੀ ਜਿੱਤ
ਮੁੰਬਈ ਇੰਡੀਅਨਸ ਨੇ ਰਾਜਸਥਾਨ ਨੂੰ ਹਰਾਇਆ
ਜਰਮਨ ਓਪਨ ਟੈਨਿਸ,ਹੈਨਿਨ ਦੀ ਹਾਰ
ਰੋਮ ਮਾਸਟਰਸ ਟੈਨਿਸ,ਫੈਡਰਰ ਅਗਲੇ ਗੇੜ੍ਹ 'ਚ
ਗਾਵਸਕਰ ਨੇ ਦਿੱਤਾ ਅਸਤੀਫਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace