ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਸ਼ਰਮਾ ਦਾ ਅਸਤੀਫਾ,ਪ੍ਰਸਾਦ 'ਤੇ ਤਲਵਾਰ
ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 7 ਮਈ 2008   ( 11:39 IST )
ਸਾਬਕਾ ਟੈਸਟ ਕ੍ਰਿਕਟਰ ਬ੍ਰਿਜੇਸ਼ ਪਟੇਲ ਨੂੰ ਚਾਰੂ ਸ਼ਰਮਾ ਦੇ ਸਥਾਨ ਉੱਪਰ ਇੰਡੀਅਨ ਪ੍ਰੀਮੀਅਰ ਲੀਗ ਵਿਚ ਲਗਾਤਾਰ ਖਰਾਬ ਪ੍ਰਦਰਸ਼ਨ ਕਰ ਰਹੀ ਬੰਗਲੌਰ ਰਾਇਲ ਚੈਲੇਂਜ਼ਰਸ ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ ਬਣਾਇਆ ਗਿਆ ਹੈ ਜਦੋਂ ਕਿ ਰਿਪੋਰਟਾਂ ਮੁਤਾਬਕ ਕੋਚ ਵੈਂਕਟੇਸ਼ ਪ੍ਰਸਾਦ ਨੂੰ ਵੀ ਆਪਣਾ ਅਹੁਦਾ ਤਿਆਗਣਾ ਪੈ ਸਕਦਾ ਹੈ.

ਬੰਗਲੌਰ ਫ੍ਰੈਂਚਾਇਜ਼ੀ ਦੀ ਮਲਕੀਅਤ ਰੱਖਣ ਵਾਲੀ ਕੰਪਨੀ ਦੇ ਬੁਲਾਰੇ ਪ੍ਰਕਾਸ਼ ਮੀਰਪੁਰੀ ਨੇ ਪੁਸ਼ਟੀ ਕੀਤੀ ਕਿ ਸ਼ਰਮਾ ਨੇ ਪਟੇਲ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ.

ਮੀਰਪੁਰੀ ਨੇ ਭਾਸ਼ਾ ਨੂੰ ਕਿਹਾ ਕਿ ਚਾਰੂ ਸ਼ਰਮਾ ਨੇ ਨਿੱਜੀ ਕਾਰਣਾਂ ਤੋਂ ਅਸਤੀਫਾ ਦਿੱਤਾ ਹੈ ਅਤੇ ਉਹਨਾਂ ਦੇ ਸਥਾਨ ਉੱਪਰ ਬ੍ਰਿਜੇਸ਼ ਪਟੇਲ ਨੂੰ ਸੀਈਓ ਬਣਾਇਆ ਗਿਆ ਹੈ.ਪਟੇਲ ਟੀਮ ਦੇ ਕੱਲ੍ਹ ਕੋਲਕਾਤਾ ਨਾਇਟ ਰਾਇਡਰਸ ਖਿਲਾਫ ਹੋਣ ਵਾਲੇ ਮੈਚ ਲਈ ਕੋਲਕਾਤਾ ਵਿਚ ਰਹਿਣਗੇ.

ਰਾਹੁਲ ਦ੍ਰਵਿੜ ਦੀ ਅਗੁਵਾਈ ਵਾਲੀ ਬੰਗਲੌਰ ਟੀਮ ਦਾ ਅਜੇ ਤੱਕ ਖਰਾਬ ਪ੍ਰਦਰਸ਼ਨ ਰਿਹਾ ਹੈ.ਉਸਨੇ ਸੱਤ ਮੈਂਚਾਂ ਵਿਚੋਂ ਸਿਰਫ ਦੋ ਵਿਚ ਹੀ ਜਿੱਤ ਦਰਜ ਕੀਤੀ ਹੈ.

ਮੀਰ ਤੋਂ ਜਦੋਂ ਪੁੱਛਿਆ ਗਿਆ ਕਿ ਟੀਮ ਦੇ ਖਰਾਬ ਪ੍ਰਦਰਸ਼ਨ ਕਾਰਣ ਕੀ ਪ੍ਰਸਾਦ ਨੂੰ ਆਪਣਾ ਅਹੁਦਾ ਛੱਡਣਾ ਪੈ ਸਕਦਾ ਹੈ, ਤਾਂ ਉਹਨਾਂ ਕਿਹਾ ਕਿ ਅਸੀਂ ਇਸ ਤੋਂ ਵਾਕਫ ਨਹੀਂ ਹਾਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਚਿਨ ਅੱਜ ਵੀ ਸ਼ਾਇਦ ਹੀ ਖੇਡਣ
ਭੱਜੀ ਥੱਪੜ ਮਾਮਲਾ,ਬੀਸੀਸੀਆਈ ਦਾ ਸੰਮਨ
ਅਖਤਰ ਦੇ ਬਿਆਨ ਦਾ ਧਿਆਨ ਰੱਖੇਗਾ ਪੰਚਾਟ
ਬੱਲੇਬਾਜਾਂ ਦੇ ਪ੍ਰਦਰਸ਼ਨ ਤੋਂ ਨਿਰਾਸ਼ ਦ੍ਰਵਿੜ
ਪਿਤਾ ਬਣੇ ਵਾਸ ਲੀਗ ਤੋਂ ਲਿਆ ਬਰੇਕ
ਰੋਨਾਲਡੋ ਨੇ ਮੰਗੀ ਮੁਆਫੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace