ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਰੋਮਾਂਚਕ ਮੁਕਾਬਲੇ 'ਚ ਬੰਗਲੌਰ ਦੀ ਜਿੱਤ
ਬੰਗਲੌਰ(ਭਾਸ਼ਾ), 4 ਮਈ 2008   ( 09:54 IST )
ਰਾਇਲ ਚੈਲੇਂਜ਼ਰਸ ਬੰਗਲੌਰ ਦੇ ਤੇਜ਼ ਗੇਂਦਬਾਜ ਪ੍ਰਵੀਣ ਕੁਮਾਰ ਨੇ ਤਿੰਨ ਵਿਕਟਾਂ ਲੈ ਕੇ ਬੇਹੱਦ ਰੋਮਾਂਚਕ ਮੁਕਾਬਲ ਵਿਚ ਆਪਣੀ ਟੀਮ ਨੂੰ ਹਾਰ ਤੋਂ ਕੱਢਦੇ ਆਈਪੀਐਲ ਦੇ ਮੈਚ ਵਿਚ ਡੇਕੱਨ ਚਾਰਜ਼ਰਸ ਉੱਪਰ ਤਿੰਨ ਦੌੜਾਂ ਨਾਲ ਜਿੱਤ ਪ੍ਰਦਾਨ ਕੀਤੀ.ਪ੍ਰਵੀਨ ਨੇ 23 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ.

ਮੇਜ਼ਬਾਨ ਟੀਮ ਨੇ 8 ਵਿਕਟਾਂ ਉੱਪਰ 156 ਦੌੜਾਂ ਦਾ ਸਕੋਰ ਬਨਾਉਣ ਮਗਰੋਂ ਡੇਕੱਨ ਚਾਰਜ਼ਰਸ ਨੂੰ 20 ਓਵਰਾਂ ਵਿਚ ਛੇ ਵਿਕਟਾਂ ਉੱਪਰ 153 ਦੌੜਾਂ 'ਤੇ ਹੀ ਰੋਕ ਦਿੱਤਾ.ਟੂਰਨਾਮੈਂਟ ਵਿਚ ਇਹ ਉਸਦੀ ਦੂਜੀ ਜਿੱਤ ਹੈ.

ਡੇਕੱਨ ਦੇ ਕਪਤਾਨ ਲੱਛਮਣ ਅਤੇ ਰੋਹਿਤ ਸ਼ਰਮਾ ਨੇ ਲੜ੍ਹੀਵਾਰ 52 ਅਤੇ 57 ਦੌੜਾਂ ਬਣਾਈਆਂ ਅਤੇ ਤੀਜੀ ਵਿਕਟ ਲਈ 96ਦੌੜਾਂ ਦੀ ਭਾਈਵਾਲੀ ਕਰਕੇ ਜਿੱਤ ਦੀ ਆਸ ਜਗਾਈ ਪਰ ਲਗਾਤਾਰ ਦੋ ਵਿਕਟਾਂ ਗੁਆਉਣ ਦਾ ਉਸ ਨੂੰ ਸਿੱਟਾ ਭੁਗਤਣਾ ਪਿਆ.

ਹੈਦਰਾਬਾਦ ਦੀ ਟੀਮ ਨੂੰ ਆਖਰੀ ਓਵਰ ਵਿਚ 20 ਦੌੜਾਂ ਦੀ ਲੋੜ ਸੀ.ਸੰਜੇ ਬਾਂਗੜ(17) ਨੇ ਅਨਿਲ ਕੁੰਬਲੇ ਨੂੰ ਲਗਾਤਾਰ ਦੋ ਛੱਕੇ ਜਮਾ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦੁਆ ਸਕੇ.

ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਐਡਮ ਗਿਲਕ੍ਰਿਸਟ(10) ਅਤੇ ਹਰਸ਼ੇਲ ਗਿਬਸ ਦੇ ਪੈਵੀਲੀਅਨ ਪਰਤਣ ਨਾਲ ਮਿਹਮਾਨ ਟੀਮ ਦਾ ਸਕੋਰ ਛੇਵੇਂ ਓਵਰ ਵਿਚ ਦੋ ਵਿਕਟਾਂ ਦੇ ਨੁਕਸਾਨ ਉੱਪਰ 31 ਦੌੜਾਂ ਹੋ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦਿੱਲੀ ਦੀ ਟੀਮ ਦਬਾਅ 'ਚ ਹੋਵੇਗੀ : ਨਾਇਰ
ਆਈਪੀਐੱਲ 'ਚ ਨਹੀਂ ਖੇਡਣਗੇ ਯੁਸੂਫ
ਪੰਜਾਬ ਕਿੰਗਸ ਦੀ ਟੀਮ ਰੈਂਪ 'ਤੇ
ਨਵੇਂ ਚੌਣ ਪੈਨਲ 'ਤੇ ਗਿੱਲ ਦਾ ਨਿਸ਼ਾਨਾ
ਤੇਂਦੁਲਕਰ ਨੇ ਅਭਿਆਸ ਮੈਚ ਖੇਡਿਆ
ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace