ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਸਹਿਵਾਗ ਸਦਕਾ ਦਿੱਲੀ ਦੀ ਜਿੱਤ
ਚੇਨੱਈ(ਭਾਸ਼ਾ), 3 ਮਈ 2008   ( 08:57 IST )
ਕਪਤਾਨ ਵਰ੍ਹਿਦਰ ਸਹਿਵਾਗ ਦੇ ਤੁਫਾਨੀ ਅਰਧ ਸੈਂਕੜੇ ਅਤੇ ਗੌਤਮ ਗੰਭੀਰ ਨਾਲ ਉਹਨਾਂ ਦੀ ਪਹਿਲੇ ਵਿਕਟ ਲਈ ਸ਼ਾਨਦਾਰ ਭਾਈਵਾਲੀ ਸਦਕਾ ਦਿੱਲੀ ਡੇਅਰ ਡੇਵਿਲਸ ਨੇ ਇੱਥੇ ਆਈਪੀਐਲ ਮੈਚ ਵਿਚ ਚੇਨੱਈ ਸੁਪਰ ਕਿੰਗਸ ਦੀ ਜੇਤੂ ਮੁਹਿੰਮ ਨੂੰ ਰੋਕਦੇ ਹੋਏ 8 ਵਿਕਟਾਂ ਨਾਲ ਅਸਾਨ ਜਿੱਤ ਦਰਜ ਕੀਤੀ.

ਮਹਿੰਦਰ ਸਿੰਘ ਧੋਨੀ ਦੀ ਚੇਨੱਈ ਟੀਮ ਨੂੰ ਪੰਜ ਮੈਚਾਂ ਵਿਚ ਪਹਿਲੀ ਵਾਰ ਹਾਰ ਦਾ ਮੁੰਹ ਵੇਖਣਾ ਪਿਆ.

ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਵਿਦੁੱਤ ਸ਼ਿਵ ਰਾਮਕ੍ਰਿਸ਼ਨਣ ਦੀ 54 ਦੌੜਾਂ ਦੀ ਸ਼ਾਨਦਾਰ ਪਾਰੀ ਸਦਕਾ ਨਿਰਧਾਰਤ ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਉੱਪਰ 169 ਦੌੜਾਂ ਦਾ ਚੁਣੌਤੀ ਪੂਰਨ ਸਕੋਰ ਖੜਾ ਕੀਤਾ ਸੀ ਜਿਸ ਦੇ ਜਵਾਬ ਵਿਚ ਦਿੱਲੀ ਡੇਅਰ ਡੇਵਿਲਸ ਨੇ ਦੋ ਵਿਕਟਾਂ ਉੱਪਰ 172 ਦੌੜਾਂ ਬਣਾ ਕੇ ਇੱਕ ਓਵਰ ਬਾਕੀ ਰਹਿੰਦੇ ਹੀ ਮੈਚ ਆਪਣੇ ਨਾਂ ਕਰ ਲਿਆ.

ਸ਼ਿਖਰ ਧਵਨ ਨੇ ਐਲਬੀ ਮੋਰਕਲ ਦੀ ਗੇਂਦ ਉੱਪਰ ਚੌਕਾ ਜਮਾ ਕੇ ਦਿੱਲੀ ਦੀ ਟੀਮ ਨੂੰ ਜਿੱਤ ਪ੍ਰਦਾਨ ਕੀਤੀ.ਟੀਚੇ ਦਾ ਪਿੱਛਾ ਕਰਨ ਉੱਤਰੀ ਦਿੱਲੀ ਨੂੰ ਸਹਿਵਾਗ(71), ਗੰਭੀਰ(50) ਨੇ ਸਿਰਫ 11.2 ਓਵਰਾਂ ਵਿਚ 115 ਦੌੜਾਂ ਜੋੜ ਕੇ ਤੁਫਾਨੀ ਸ਼ੁਰੂਆਤ ਪ੍ਰਦਾਨ ਕੀਤੀ.

ਸਹਿਵਾਗ ਨੇ 41 ਗੇਂਦਾਂ ਦਾ ਸਾਹਮਣਾ ਕਰਦੇ ਹੋਏ 7 ਚੌਕਿਆਂ ਅਤੇ ਚਾਰ ਛੱਕਿਆਂ ਸਦਕਾ 71 ਦੌੜਾਂ ਬਣਾਈਆਂ.ਦਿੱਲੀ ਦੀ ਇਹ ਪੰਜ ਮੈਚਾਂ ਵਿਚ ਚੌਥੀ ਜਿੱਤ ਹੈ ਜਦੋਂ ਕਿ ਪਹਿਲੀ ਹਾਰ ਮਗਰੋਂ ਚੇਨੱਈ ਨੇ ਵੀ ਇੰਨ੍ਹੇ ਹੀ ਮੈਚਾਂ ਵਿਚ ਚਾਰ ਜਿੱਤਾਂ ਹਾਸਲ ਕੀਤੀਆਂ ਹਨ.

ਰਾਜਸਥਾਨ ਰਾਇਲਸ ਇਸ ਸਮੀਕਰਨ ਨੂੰ ਕਾਫੀ ਰੋਚਕ ਬਨਾਉਂਦਾ ਹੈ.ਰਾਜਸਥਾਨ ਨੇ ਵੀ ਪੰਜ ਮੈਚਾਂ ਵਿਚੋਂ ਚਾਰ ਵਿਚ ਜਿੱਤ ਪ੍ਰਾਪਤ ਕੀਤੀ ਹੈ.ਇਹ ਤਿੰਨੋਂ ਆਈਪੀਐਲ ਦੇ ਪਹਿਲੇ ਅੰਕ ਵਿਚ ਫਿਲਹਾਲ ਚੋਟੀ ਦੀਆਂ ਤਿੰਨ ਟੀਮਾਂ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬ੍ਰੈਂਡਸ ਹੈਚ 'ਚ ਟੀਮ ਇੰਡੀਆ ਦੀ ਚੰਗੀ ਸ਼ੁਰੂਆਤ
ਲੀ ਨੇ ਕਮਾਏ ਹਰ ਮੈਚ 80 ਹਜਾਰ ਡਾਲਰ
ਗਾਂਗੁਲੀ ਨੇ ਵਾਰਨ 'ਤੇ ਕੀਤਾ ਪਲਟਵਾਰ
ਲਗਾਤਾਰ ਵਿਕਟਾਂ ਗੁਆਉਣ ਕਾਰਣ ਹਾਰੇ:ਵੀਵੀਐਸ
ਟਵੈਂਟੀ 20 'ਚ ਟਾਸ ਜਿੱਤਣਾ ਪਿਆ ਭਾਰੀ
ਵਿਟੋਰੀ ਦੀ ਕਮੀ ਮਹਿਸੂਸ ਹੋਵੇਗੀ : ਸਹਿਵਾਗ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace