ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਲੀ ਨੇ ਕਮਾਏ ਹਰ ਮੈਚ 80 ਹਜਾਰ ਡਾਲਰ
ਮੇਲਬਰਨ (ਭਾਸ਼ਾ), ਸ਼ੁਕਰਵਾਰ, 2 ਮਈ 2008   ( 13:45 IST )
ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਬ੍ਰੇਟ ਲੀ ਭਾਰਤ ਤੋਂ ਅਮੀਰ ਕ੍ਰਿਕਟਰ ਹੋਕੇ ਘਰ ਪਰਤੇ ਕਿਉਂਕਿ ਇਹ ਕ੍ਰਿਕਟਰ ਇੰਡੀਅਨ ਪ੍ਰੀਮੀਅਰ ਲੀਗ ਦੇ ਚਾਰ ਮੈਚਾਂ ਦੌਰਾਨ ਚਾਰ ਵਿਕਟਾਂ ਹਾਸਿਲ ਕਰਕੇ ਹਰੇਕ ਮੁਕਾਬਲੇ ਦੇ ਹਿਸਾਬ ਨਾਲ 80000 ਡਾਲਰ ਦੀ ਰਾਸ਼ੀ ਕਮਾਉਣ ਵਿੱਚ ਸਫ਼ਲ ਰਹੇ.

ਲੀ ਨੂੰ ਪੰਜਾਬ ਦੀ ਟੀਮ ਨੇ 900000 ਡਾਲਰ ਵਿੱਚ ਖਰੀਦਿਆ ਸੀ ਅਤੇ ਉਹਨਾਂ ਨੇ ਇਤਨੇ ਘੱਟ ਮੈਚਾਂ ਵਿੱਚ 320000 ਡਾਲਰ ਤੋਂ ਜਿਆਦਾ ਦੀ ਕਮਾਈ ਕਰ ਲਈ.

ਕਪਤਾਨ ਰਿੱਕੀ ਪੋਂਟਿੰਗ ਨੂੰ ਫਰਵਰੀ ਵਿੱਚ ਹੋਈ ਨਿਲਾਮੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ 400000 ਡਾਲਰ ਵਿੱਚ ਖਰੀਦਿਆ ਸੀ ਅਤੇ ਉਹ ਬੱਲੇਬਾਜ਼ੀ ਵਿੱਚ ਦੌੜ ਬਣਾਉਣ ਦੇ ਆਧਾਰ 'ਤੇ ਕਮਾਈ ਵਿੱਚ ਆਸਟ੍ਰੇਲੀਆ ਦੇ ਸਭ ਤੋਂ ਜਿਆਦਾ ਕਮਾਈ ਕਰਨ ਵਾਲੇ ਬੱਲੇਬਾਜ਼ ਰਹੇ ਹਨ.

ਪੋਂਟਿੰਗ ਨੇ ਹਰੇਕ ਮੈਚ ਵਿੱਚ 3663 ਡਾਲਰ ਦੀ ਕਮਾਈ ਕੀਤੀ. ਇਸ ਤਰ੍ਹਾ ਉਹਨਾਂ ਨੇ ਚਾਰ ਮੈਚਾਂ ਵਿੱਚ 142000 ਡਾਲਰ ਦੀ ਕਮਾਈ ਕੀਤੀ. ਇਸਦੇ ਇਲਾਵਾ ਲੀ ਅਤੇ ਪੋਂਟਿੰਗ ਵੇਸਟਇੰਡੀਜ਼ ਦੌਰੇ ਦੇ ਦੌਰਾਨ 13000 ਡਾਲਰ ਅਤੇ ਇੱਕ ਵਨਡੇ ਕੌਮਾਂਤਰੀ ਮੈਚ ਵਿੱਚ 5000 ਡਾਲਰ ਦੀ ਕਮਾਈ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਾਂਗੁਲੀ ਨੇ ਵਾਰਨ 'ਤੇ ਕੀਤਾ ਪਲਟਵਾਰ
ਲਗਾਤਾਰ ਵਿਕਟਾਂ ਗੁਆਉਣ ਕਾਰਣ ਹਾਰੇ:ਵੀਵੀਐਸ
ਟਵੈਂਟੀ 20 'ਚ ਟਾਸ ਜਿੱਤਣਾ ਪਿਆ ਭਾਰੀ
ਵਿਟੋਰੀ ਦੀ ਕਮੀ ਮਹਿਸੂਸ ਹੋਵੇਗੀ : ਸਹਿਵਾਗ
ਸ਼ੋਏਬ ਨੂੰ ਆਮਦਨੀ ਤੋਂ ਨਹੀਂ ਰੋਕਣਾ ਚਾਹੁੰਦਾ ਪੀਸੀਬੀ
ਮੇਰੀ ਟੀਮ ਟੈਸਟ ਟੀਮ ਨਹੀਂ : ਦ੍ਰਾਵਿੜ੍ਹ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace