|
| ਵੀਰੂ ਦੀ ਟੀਮ ਦਾ ਪਲੜਾ ਭਾਰੀ |
| ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008 ( 14:47 IST ) | |
ਸ਼ਾਨਦਾਰ ਆਗਾਜ਼ ਮਗਰੋਂ ਮੋਹਾਲੀ ਵਿਚ ਝਟਕਾ ਸਹਿਣ ਵਾਲੀ ਦਿੱਲੀ ਡੇਅਰ ਡੇਵਿਲਸ ਦੀ ਟੀਮ ਆਪਣੇ ਹਥਿਆਰ ਮੁੜ ਤੋਂ ਤਿੱਖੇ ਕਰਕੇ ਕੱਲ੍ਹ ਇੱਥੇ ਬੰਗਲੌਰ ਰਾਇਲ ਚੈਲੇਂਜਰਜ਼ ਦੀ ਟੀਮ ਉੱਪਰ ਹਮਲਾ ਕਰਕੇ ਆਈਪੀਐਲ 20-20 ਕ੍ਰਿਕਟ ਟੂਰਨਾਮੈਂਟ ਵਿਚ ਆਪਣੀ ਜਿੱਤ ਮੁਹਿੰਮ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੇਗੀ.
ਦ੍ਰਵਿੜ ਦੀ ਬੰਗਲੌਰ ਟੀਮ ਉੱਪਰ ਲਗਾਤਾਰ ਘਟੀਆ ਪ੍ਰਦਰਸ਼ਨ ਕਾਰਣ ਹੁਣ ਸੈਮੀਫਾਇਨਲ ਦੀ ਦੌੜ ਤੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ.ਅਜੇ ਉਹ ਅਜਿਹੇ ਖਤਰੇ ਵਿਚ ਨਹੀਂ ਹੈ ਪਰ ਫਿਰੋਜ਼ਸ਼ਾਹ ਕੋਟਲਾ ਵਿਚ ਵਰਿੰਦਰ ਸਹਿਵਾਗ ਵਾਲੀ ਦਿੱਲੀ ਦੀ ਟੀਮ ਤੋਂ ਹਾਰਨ ਦੀ ਸੂਰਤ ਵਿਚ ਉਹ 'ਡੇਂਜ਼ਰ ਜੋਨ' ਵਿਚ ਚਲੀ ਜਾਵੇਗੀ.
ਬੰਗਲੌਰ ਰਾਇਲ ਚੈਲੇਂਜਰਸ ਨੇ ਹੁਣ ਤੱਕ ਚਾਰ ਮੈਚਾਂ ਵਿਚੋਂ ਸਿਰਫ ਇੱਕ ਵਿਚ ਹੀ ਜਿੱਤ ਦਰਜ ਕੀਤੀ ਅਤੇ ਅਜਿਹੇ ਵਿਚਕਾਰ ਉਹ ਆਪਣਾ ਸਨਮਾਣ ਬਚਾਉਣ ਲਈ ਉੱਤਰੇਗੀ.ਦਿੱਲੀ ਡੇਅਰ ਡੇਵਿਲਸ ਦੀ ਅਜਿਹੀ ਸਥਿੱਤੀ ਨਹੀਂ ਹੈ.
ਉਸਨੇ ਆਪਣੇ ਪਹਿਲੇ ਦੋ ਮੈਚਾਂ ਵਿਚ ਰਾਜਸਥਾਨ ਰਾਇਲਸ ਅਤੇ ਡੇਕੱਨ ਚਾਰਜ਼ਰਸ ਨੂੰ ਹਰਾਇਆ ਪਰ ਮੋਹਾਲੀ ਵਿਚ ਕਿੰਗਸ ਇਲੈਵਨ ਪੰਜਾਬ ਹੱਥੀਂ ਉਸ ਨੂੰ ਹਾਰ ਝੱਲਣੀ ਪਈ.
ਡੇਅਰ ਡੇਵਿਲਸ ਅਜੇ ਵੀ ਰੇਟਿੰਗ ਵਿਚ ਅੱਗੇ ਹਨ ਪਰ ਉਸਦੇ ਮੱਧਕ੍ਰਮ ਦਾ ਪ੍ਰਦਰਸ਼ਨ ਜੇਕਰ ਮੋਹਾਲੀ ਵਾਂਗ ਹੀ ਢਿੱਲਾ ਰਿਹਾ ਤਾਂ ਉਹ ਪਰੇਸ਼ਾਨੀ ਵਿਚ ਪੈ ਸਕਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|