|
| ਆਪਣੀ ਸਮਰੱਥਾ 'ਤੇ ਭਰੋਸਾ ਕੀਤਾ:ਗਿਲਕ੍ਰਿਸਟ |
| ਮੁੰਬਈ(ਭਾਸ਼ਾ), ਸੋਮਵਾਰ, 28 ਅਪ੍ਰੈਲ 2008 ( 12:24 IST ) | |
ਮੁੰਬਈ ਇੰਡੀਅਨਸ ਖਿਲਾਫ ਸਿਰਫ 48 ਗੇਂਦਾਂ ਵਿਚ 109 ਦੌੜਾਂ ਬਣਾ ਕੇ ਡੇਕੱਨ ਚਾਰਜ਼ਰਸ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿਚ ਪਹਿਲੀ ਜਿੱਤ ਦੁਆਉਣ ਵਾਲੇ ਐਡਮ ਗਿਲਕ੍ਰਿਸਟ ਨੇ ਅੱਜ ਕਿਹਾ ਕਿ ਉਹਨਾਂ ਨੇ ਆਪਣੀ ਸਮਰੱਥਾ ਉੱਪਰ ਭਰੋਸਾ ਕੀਤਾ ਅਤੇ ਚੰਗੀ ਪਾਰੀ ਖੇਡਣ ਵਿਚ ਸਫਲ ਰਹੇ.
ਟੂਰਨਾਮੈਂਟ ਵਿਚ ਸੱਭ ਤੋਂ ਤੇਜ਼ ਸੈਂਕੜ੍ਹਾ ਜਮਾਉਣ ਵਾਲੇ ਗਿਲਕ੍ਰਿਸਟ ਨੇ ਕਿਹਾ ਕਿ ਇਹ ਵਿਕਟ ਬਹੁਤ ਚੰਗੀ ਸੀ ਅਤੇ ਦੋਵਾਂ ਟੀਮਾਂ ਲਈ ਇਹ ਮੈਚ ਬਹੁਤ ਅਹਿਮ ਸੀ.ਉਹਨਾਂ ਜਿੱਤ ਦਾ ਸਿਹਰਾ ਆਪਣੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਦਿੰਦੇ ਹੋਏ ਕਿਹਾ ਕਿ ਇਹ ਆਲ ਰਾਉਂਡ ਪ੍ਰਦਰਸ਼ਨ ਤੋਂ ਮਿਲੀ ਜਿੱਤ ਹੈ.
ਸਾਡੇ ਗੇਂਦਬਾਜਾਂ ਨੇ ਮੁੰਬਈ ਨੂੰ ਸਿਰਫ 154 ਦੌੜਾਂ ਉੱਪਰ ਹੀ ਰੋਕ ਦਿੱਤਾ ਜਿਸ ਨਾਲ ਬੱਲੇਬਾਜਾਂ ਦਾ ਕੰਮ ਆਸਾਨ ਹੋ ਗਿਆ.ਆਸਟ੍ਰੇਲੀਆਈ ਵਿਕਟ ਕੀਪਰ ਨੇ ਕਿਹਾ ਕਿ 20-20 ਕ੍ਰਿਕਟ ਵਿਚ ਸਿਰਫ ਇੱਕ ਗੇਂਦ ਜਾਂ ਇੱਕ ਕੈਚ ਪਾਸਾ ਪਲਟ ਸਕਦਾ ਹੈ.
ਮੈਂ ਇਸੇ ਗੱਲ ਨੂੰ ਧਿਆਨ ਵਿਚ ਰੱਖਕੇ ਬੱਲੇਬਾਜ਼ੀ ਕੀਤੀ.ਉਹਨਾਂ ਆਈਪੀਐਲ ਨੂੰ ਬਿਹਤਰ ਪਹਿਲ ਕਰਾਰ ਦਿੰਦੇ ਹੋਏ ਕਿਹਾ ਕਿ ਪੂਰੀ ਦੁਨੀਆਂ ਇਸ ਨੂੰ ਵੇਖ ਰਹੀ ਹੈ ਅਤੇ ਇਸ ਦਾ ਹਿੱਸਾ ਬਨਣਾ ਇੱਕ ਸੁਖਾਵਾਂ ਅਨੁਭਵ ਹੈ.ਇਹ ਚੰਗੀ ਪਹਿਲ ਹੈ ਅਤੇ ਆਉਣ ਵਾਲਾ ਸਮਾਂ ਇਸੇ ਦਾ ਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|