|
| ਆਸਟ੍ਰੇਲੀਆਈ ਮੀਡੀਆ 'ਚ ਛਾਏ ਭੱਜੀ |
| ਮੈਲਬੋਰਨ(ਭਾਸ਼ਾ), ਸੋਮਵਾਰ, 28 ਅਪ੍ਰੈਲ 2008 ( 10:41 IST ) | |
ਆਸਟ੍ਰੇਲੀਆਈ ਮੀਡੀਆ ਦੀਆਂ ਅੱਖਾਂ ਦੀ ਕਿਰਕਰੀ ਰਹੇ ਹਰਭਜਨ ਸਿੰਘ ਇੱਕ ਵਾਰ ਮੁੜ ਤੋਂ ਇੱਥੇ ਸੁਰਖੀਆਂ ਵਿਚ ਹਨ ਅਤੇ ਵਿਵਾਦਾਂ ਨਾਲ ਘਿਰੇ ਇਸ ਆਫ ਸਪਿੰਨਰ ਦੇ ਥੱਪੜ ਕਾਂਡ ਨੂੰ ਸਥਾਨਕ ਮੀਡੀਆ ਨੇ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ.
ਕੂਰੀਅਰ ਮੇਲ ਨੇ ਤੁਨਕ ਮਿਜ਼ਾਜ਼ ਹਰਭਜਨ ਦੀ ਤਸਵੀਰ ਛਾਪ ਕੇ ਕੈਪਸ਼ਨ ਦਿੱਤਾ ਹੈ 'ਵਾਟ ਏ ਸਲੈਪਰ'.ਇਸ ਨੇ ਟੀਮ ਇੰਡੀਆ ਦੀ ਪੁਸ਼ਾਕ ਪਹਿਣੇ ਹਰਭਜਨ ਦਾ ਫਾਇਲ ਫੋਟੋ ਵੀ ਛਾਪਿਆ ਹੈ ਜਿਸ ਵਿਚ ਉਹਨਾਂ ਦੇ ਹੱਥ ਫੈਲੇ ਹੋਏ ਹਨ ਅਤੇ ਜਿੱਤ ਦੇ ਜਸ਼ਨ ਵਿਚ ਉਹਨਾਂ ਦੀ ਪੂਰੀ ਜੀਭ ਬਾਹਰ ਨਿੱਕਲੀ ਹੋਈ ਹੈ.
ਅਖਬਾਰ ਨੇ ਇਹ ਵੀ ਲਿਖਿਆ ਕਿ ਐਂਡਰਿਉ ਸਾਇਮੰਡਸ ਉੱਪਰ ਕਥਿੱਤ ਨਸਲਵਾਦੀ ਟਿੱਪਣੀ ਕਰਨ ਦੇ ਆਰੋਪ ਵਿਚ ਹਰਭਜਨ ਉੱਪਰ ਪਹਿਲਾਂ ਤਿੰਨ ਟੈਸਟ ਮੈਚਾਂ ਦੀ ਰੋਕ ਲਗਾਈ ਗਈ ਪਰ ਬਾਅਦ ਵਿਚ ਉਹਨਾਂ ਨੂੰ ਛੱਡ ਦਿੱਤਾ ਗਿਆ.
'ਸਿਡਨੀ ਮਾਰਨਿੰਗ ਹੇਰਾਲਡ' ਨੇ ਕਿਹਾ ਕਿ ਜਾਪਦਾ ਸੀ ਕਿ ਆਈਪੀਐਲ ਸਦਕਾ ਕ੍ਰਿਕਟ ਸੰਸਾਰ ਵੰਡਿਆ ਜਾਵੇਗਾ ਪਰ ਇਸ ਨਾਲ ਨਸਲੀ ਦੁਸ਼ਮਣੀ ਖਤਮ ਹੁੰਦੀ ਵਿਖਾਈ ਦੇ ਰਹੀ ਹੈ.ਹੁਣ ਆਈਪੀਐਲ ਦੇ ਆਯੋਜਕਾਂ ਨੇ ਇਹ ਯਕੀਨੀ ਬਨਾਉਣਾ ਹੈ ਕਿ ਹਰਭਜਨ ਆਪਣੇ ਸਾਥੀ ਭਾਰਤੀਆਂ ਨੂੰ ਥੱਪੜ ਨਾ ਮਾਰਨ.
ਡੇਲੀ ਟੈਲੀਗ੍ਰਾਫ ਨੇ ਲਿਖਿਆ ਹੈ ਕਿ ਹਰਭਜਨ ਦਾ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਅਨੁਸ਼ਾਸਨ ਦੇ ਮਾਮਲੇ ਵਿਚ ਖਰਾਬ ਰਿਕਾਰਡ ਰਿਹਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|