ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਆਈਪੀਐਲ ਫ੍ਰੈਂਚਾਇਜ਼ੀ ਕਮਾਉਣਗੇ ਮੁਨਾਫਾ:ਮੋਦੀ
ਕਰਾਚੀ(ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008   ( 12:29 IST )
ਇੰਡੀਅਨ ਪ੍ਰੀਮੀਅਰ ਲੀਗ ਦੇ ਪ੍ਰਧਾਨ ਲਲਿਤ ਮੋਦੀ ਨੇ ਅੱਜ ਕਿਹਾ ਕਿ ਆਈਪੀਐਲ ਮੈਚਾਂ ਪ੍ਰਤੀ ਲੋਕਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਕੁੱਝ ਫ੍ਰੈਂਚਾਇਜ਼ੀ ਟੂਰਨਾਮੈਂਟ ਦੇ ਪਹਿਲੇ ਸਾਲ ਤੋਂ ਹੀ ਲਾਭ ਕਮਾਉਣ ਵਿਚ ਸਫਲ ਰਹਿਣਗੇ.

ਮੋਦੀ ਨੇ ਕਿਹਾ ਕਿ ਆਈਪੀਐਲ ਇੱਕ ਸੰਤੁਲਿਤ ਵਪਾਰਕ ਮਾਡਲ ਹੈ.ਅਸਲ ਵਿਚ ਟੀਮਾਂ ਦੇ ਕੁੱਝ ਮਾਲਕ ਤਾਂ ਪਹਿਲੇ ਸਾਲ ਵਿਚ ਹੀ ਲਾਭ ਕਮਾਉਣ ਵਿਚ ਕਾਮਯਾਬ ਰਹਿਣਗੇ.

ਉਹਨਾਂ ਜੀਓ ਨਿਉਜ਼ ਨੂੰ ਫੋਨ ਉੱਪਰ ਦਿੱਤੀ ਇੱਕ ਇੰਟਰਵਿਉ ਵਿਚ ਕਿਹਾ ਕਿ ਟੀਮ ਮਾਲਕ ਨੂੰ ਪ੍ਰਸਾਰਨ ਆਮਦਨ ਦਾ 80 ਫੀਸਦੀ, ਆਯੋਜਨ ਆਮਦਨ ਦਾ 60 ਫੀਸਦੀ, ਟੀਮ ਆਯੋਜਨ ਆਮਦਨ ਦਾ 100 ਫੀਸਦੀ, ਟਿਕਟ ਵਿੱਕਰੀ ਦਾ 80 ਫੀਸਦੀ, ਸਾਰੀ ਵਪਾਰਕ ਆਮਦਨ ਦਾ 87.5 ਫੀਸਦੀ ਅਤੇ ਮਿਹਮਾਨ ਨਵਾਜ਼ੀ ਨਾਲ ਮਿਲੀ ਆਮਦਨ ਦਾ 100 ਫੀਸਦੀ ਹਿੱਸਾ ਮਿਲੇਗਾ.

ਮੋਦੀ ਨੇ ਕਿਹਾ ਕਿ ਵਿਦੇਸ਼ੀ ਖਿਡਾਰੀਆਂ ਦੀ ਕਮਾਈ ਉੱਪਰ ਆਮਦਨ ਕਰ ਲੱਗੇਗਾ.ਹਾਲਾਂਕਿ ਉਹਨਾਂ ਨੂੰ ਬੋਲੀ ਦੀ ਪੂਰੀ ਰਕਮ ਮਿਲੇਗੀ ਪਰ ਮੈਚਾਂ ਦੌਰਾਨ ਕੀਤੀ ਗਈ ਕਮਾਈ ਉੱਪਰ ਉਹਨਾਂ ਨੂੰ ਕਰ ਦੇਣਾ ਪਵੇਗਾ.

ਉਹਨਾਂ ਕਿਹਾ ਕਿ ਇਹ ਕੋਈ ਮਾਮਲਾ ਨਹੀਂ ਹੈ ਕਿ ਉਹ ਖੇਡਦੇ ਹਨ ਜਾਂ ਨਹੀਂ.ਜੇਕਰ ਉਹ ਮੌਜੂਦ ਰਹਿੰਦੇ ਹਨ ਅਤੇ ਇੱਥੋਂ ਤੱਕ ਕਿ ਉਹ ਬੈਂਚ ਉੱਪਰ ਬੈਠੇ ਰਹਿੰਦੇ ਹਨ ਤਾਂ ਵੀ ਉਹਨਾਂ ਨੂੰ ਮੈਚ ਫੀਸ ਮਿਲੇਗੀ.ਮੋਦੀ ਨੇ ਕਿਹਾ ਕਿ ਕਰਾਂ ਵਿਚ ਕਟੌਤੀ ਹਰੇਕ ਦੇਸ਼ ਦੀ ਭਾਰਤ ਨਾਲ ਦੋ ਪੱਖੀ ਵਪਾਰਕ ਸੰਧੀ ਦੇ ਅਧਾਰ ਉੱਪਰ ਕੀਤੀ ਜਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਹੀਂ ਦੇਵਾਂਗਾ ਅਸਤੀਫਾ:ਗਿੱਲ
ਸਾਇਮੰਡਸ ਵੀ ਨਹੀਂ ਬਚਾ ਸਕੇ ਡੇਕੱਨ ਚਾਰਜ਼ਰਸ ਨੂੰ
ਅਗਲੇ ਮੈਚ 'ਚ ਨਹੀਂ ਹੋਣਗੇ ਚੀਅਰ ਲੀਡਰਸ
ਸਚਿਨ ਨੇ ਮਨਾਇਆ ਜਨਮਦਿਨ
ਨਿਊਜ਼ੀਲੈਂਡ ਦੀ ਟੀਮ ਪਾਕਿ ਦੌਰੇ 'ਤੇ ਆਵੇਗੀ
ਨਹੀਂ ਚੱਲੇ ਮਹਿੰਗੇ ਕ੍ਰਿਕਟਰ
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ. ਕੰਪਨੀ ਨੇ ਉਤਪਾਦਨ ਲਾਗਤ ਵਿੱਚ ਵਾਧੇ ਦੇ ਚੱਲਦੇ ਇਹ ਫੈਸਲਾ ਕੀਤਾ ਹੈ. ਕੰਪਨੀ ਨੇ ਕਿਹਾ ਹੈ ਕਿ ਹੋਂਡਾ ਸਿਟੀ ਅਤੇ ਸਿਵਿਕ ਮਾਡਲਾਂ ਦੀ ਕੀਮਤ
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace