ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਸਾਇਮੰਡਸ ਵੀ ਨਹੀਂ ਬਚਾ ਸਕੇ ਡੇਕੱਨ ਚਾਰਜ਼ਰਸ ਨੂੰ
ਹੈਦਰਾਬਾਦ(ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008   ( 11:24 IST )
ਯੂਸੁਫ ਪਠਾਨ ਦੀਆਂ ਤੁਫਾਨੀ 61 ਦੌੜਾਂ ਅਤੇ ਗ੍ਰੀਮ ਸਮਿੱਥ ਦੀ 71 ਦੌੜਾਂ ਦੀ ਚੁਸਤ ਪਾਰੀ ਸਦਕਾ ਰਾਜਸਥਾਨ ਰਾਇਲਸ ਨੇ ਇੱਥੇ ਹੋਏ ਆਈਪੀਐਲ 20-20 ਲੀਗ ਮੁਕਾਬਲੇ ਵਿਚ ਡੇਕੱਨ ਚਾਰਜ਼ਰਸ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ.ਸਾਇਮੰਡਸ ਆਖਰ ਵਿਚ ਡੇਕੱਨ ਲਈ ਸੰਕਟ ਮੋਚਕ ਬਣ ਕੇ ਮੈਦਾਨ ਤੋਂ ਵਾਪਸ ਪਰਤੇ.

ਉਹਨਾਂ ਨੇ ਸ਼ਾਨਦਾਰ 117 ਦੌੜਾਂ ਦੀ ਪਾਰੀ ਖੇਡੀ ਪਰ ਉਹ ਫਿਰ ਵੀ ਡੇਕੱਨ ਚਾਰਜ਼ਰਸ ਨੂੰ ਹਾਰ ਤੋਂ ਬਚਾਉਣ ਵਿਚ ਨਾਕਾਮ ਰਹੇ.ਰਾਜਸਥਾਨ ਰਾਇਲਸ ਨੂੰ ਆਖਰੀ ਓਵਰ ਵਿਚ ਜਿੱਤ ਲਈ 17 ਦੌੜਾਂ ਚਾਹੀਦੀਆਂ ਸਨ.

ਸਾਇਮੰਡਸ ਦੇ ਇਸ ਓਵਰ ਵਿਚ ਰਾਜਸਥਾਨ ਰਾਇਲਸ ਦੇ ਕਪਤਾਨ ਸ਼ੇਨ ਵਾਰਨ ਨੇ ਲਗਾਤਾਰ ਤਿੰਨ ਗੇਂਦਾਂ ਉੱਪਰ ਦੋ ਚੌਕੇ ਅਤੇ ਇੱਕ ਛੱਕਾ ਜਮਾ ਕੇ ਆਪਣੀ ਟੀਮ ਨੂੰ ਦੂਜੀ ਜਿੱਤ ਪ੍ਰਦਾਨ ਕੀਤੀ.

ਰਾਜਸਥਾਨ ਲਈ 'ਮੈਨ ਆਫ ਦ ਮੈਚ' ਯੂਸੁਫ ਪਠਾਨ ਨੇ ਤੁਫਾਨੀ ਤੇਵਰ ਵਿਖਾਏ ਅਤੇ ਸਿਰਫ 28 ਗੇਂਦਾਂ ਉੱਪਰ ਚਾਰ ਚੌਕਿਆਂ ਅਤੇ ਛੇ ਛੱਕਿਆਂ ਸਦਕਾ 61 ਦੌੜਾਂ ਬਣਾਈਆਂ ਜਦੋਂ ਕਿ ਸਮਿੱਥ ਨੇ 45 ਗੇਂਦਾਂ ਉੱਪਰ ਸ਼ਾਨਦਾਰ 71 ਦੌੜਾਂ ਬਣਾਈਆਂ.

ਮੁਹੰਮਦ ਕੈਫ ਨੇ ਰਾਜਸਥਾਨ ਲਈ 16 ਗੇਂਦਾਂ ਉੱਪਰ 34 ਦੌੜਾਂ ਬਣਾਈਆਂ ਜਿਸ ਨਾਲ ਰਾਇਲਸ ਦੀ ਟੀਮ ਨੇ 19.5 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਉੱਪਰ 217 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਲਿਖੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਗਲੇ ਮੈਚ 'ਚ ਨਹੀਂ ਹੋਣਗੇ ਚੀਅਰ ਲੀਡਰਸ
ਸਚਿਨ ਨੇ ਮਨਾਇਆ ਜਨਮਦਿਨ
ਨਿਊਜ਼ੀਲੈਂਡ ਦੀ ਟੀਮ ਪਾਕਿ ਦੌਰੇ 'ਤੇ ਆਵੇਗੀ
ਨਹੀਂ ਚੱਲੇ ਮਹਿੰਗੇ ਕ੍ਰਿਕਟਰ
ਪੈਂਤੀ ਵਰ੍ਹਿਆਂ ਦੇ ਹੋਏ ਤੈਂਦੁਲਕਰ
ਉੱਥਪਾ ਨੇ ਲਗਾਇਆ 100ਵਾਂ ਛੱਕਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...