|
| ਤੇਂਦੁਲਕਰ ਕੋਲ ਦੋ ਦਿਨ ਦਾ ਸਮਾਂ |
| ਮੁੰਬਈ (ਭਾਸ਼ਾ), ਵੀਰਵਾਰ, 17 ਅਪ੍ਰੈਲ 2008 ( 17:55 IST ) | |
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਅੱਜ ਉਨ੍ਹਾਂ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ,ਜਿਨ੍ਹਾਂ ਮੁਤਾਬਕ ਉਨ੍ਹਾਂ ਦਾ ਬੈਂਗਲੌਰ ਰਾਇਲ ਚੈਲੰਜਰਜ਼ ਖਿਲਾਫ਼ ਮੁੰਬਈ ਇੰਡੀਅਨਜ਼ ਦੇ ਪਹਿਲੇ ਆਈਪੀਐਲ ਮੁਕਾਬਲੇ 'ਚ ਖੇਡਣਾ ਸ਼ੱਕੀ ਹੈ.
ਉਨ੍ਹਾਂ ਨੇ ਕਿਹਾ ਕਿ ਵਾਨਖੇੜੇ ਸਟੇਡੀਅਮ ਵਿੱਚ ਆਪਣੀ ਟੀਮ ਦੀ ਅਗਵਾਈ ਲਈ ਫਿੱਟ ਹੋਣ 'ਚ ਉਨ੍ਹਾਂ ਕੋਲ ਹੁਣ ਵੀ ਦੋ ਦਿਨ ਦਾ ਸਮਾਂ ਹੈ.ਟੀਮ ਦੇ ਲਾਂਚ ਦੇ ਦੌਰਾਨ ਮਾਸਟਰ ਬਲਾਸਟਰ ਨੇ ਕਿਹਾ ਕਿ ਮੈਂ ਫਿਜਿਓ ਦੀ ਫਿਟਨੈਸ ਸਲਾਹ 'ਤੇ ਚੱਲ ਰਿਹਾ ਹਾਂ.ਮੈਚ ਦੇ ਲਈ ਹੁਣ ਵੀ ਦੋ ਦਿਨ ਬਚੇ ਹਨ.ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ.ਖੇਡਣ ਅਤੇ ਨਾ ਖੇਡਣ ਦੇ ਬਾਰੇ 'ਚ.
ਗ੍ਰੋਇਨ ਦੀ ਪੁਰਾਣੀ ਸੱਟ ਦੇ ਉਭਰਨ ਨਾਲ ਦੱਖਣੀ ਅਫ਼ਰੀਕਾ ਖਿਲਾਫ਼ ਅੰਤਮ ਦੋ ਟੈਸਟ ਤੋਂ ਹਟਨ ਦੇ ਬਾਅਦ ਤੇਂਦੁਲਕਰ ਨੇ ਮੁਕਾਬਲੇਬਾਜ਼ ਕ੍ਰਿਕਟ 'ਚ ਸ਼ਿਰਕਤ ਨਹੀਂ ਕੀਤੀ ਹੈ.ਉਨ੍ਹਾਂ ਨੇ ਇਸੇ ਕਾਰਣ ਤੋਂ ਨਵੀਂ ਦਿੱਲੀ 'ਚ ਹੋਣ ਵਾਲੀ ਓਲੰਪਿਕ ਮਸ਼ਾਲ ਰਿਲੇ 'ਚ ਵੀ ਸ਼ਿਰਕਤ ਨਾ ਕਰਨ ਦਾ ਫੈਸਲਾ ਕੀਤਾ.
ਟੀਮ ਦੇ ਕੋਚ ਲਾਲਚੰਦ ਰਾਜਪੂਤ ਨੇ ਆਫ਼ ਸਪਿੰਨਰ ਹਰਭਜਨ ਸਿੰਘ ਨੂੰ ਟੀਮ ਦਾ ਉੱਪਕਪਤਾਨ ਬਨਾਉਣ ਦੀ ਘੋਸ਼ਣਾ ਕੀਤੀ ਹੈ.ਟੀਮ ਦੇ ਅਧਿਕਾਰਕ ਲਾਂਚ ਦੇ ਮੌਕੇ 'ਤੇ ਸਨਮਾਨਿਤ ਮੁੱਖ ਮਹਿਮਾਨ ਸੁਨੀਲ ਗਾਵਸਕਰ ਅਤੇ ਨੀਤਾ ਅੰਬਾਨੀ ਮੌਜੂਦ ਸਨ.ਨੀਤਾ ਅੰਬਾਨੀ ਮੁੰਬਈ ਟੀਮ ਦੇ ਮਾਲਕ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਪਤਨੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|