ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਵਾਪਸੀ ਨੂੰ ਬੇਤਾਬ ਹੈ ਨੇਹਰਾ
ਮੁੰਬਈ (ਭਾਸ਼ਾ), 17 ਅਪ੍ਰੈਲ 2008   ( 16:19 IST )
ਕਾਫ਼ੀ ਸਮੇਂ ਤੋਂ ਸੱਟ ਦੀ ਸਮੱਸਿਆ ਨਾਲ ਜੂਝ ਰਹੇ ਇੰਡੀਅਨ ਪ੍ਰੀਮੀਅਰ ਲੀਗ ਦੀ ਮੁੰਬਈ ਇੰਡੀਅਨਜ਼ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਆਸੀਸ਼ ਨੇਹਰਾ ਨੇ ਕਿਹਾ ਹੈ ਕਿ ਉਹ ਇੱਕ ਦਿਨਾ ਅੰਤਰਰਾਸ਼ਟਰੀ ਟੀਮ 'ਚ ਵਾਪਸੀ ਨੂੰ ਬੇਤਾਬ ਹਨ.

ਕੱਲ੍ਹ ਇੱਥੇ ਟੀਮ ਦੇ ਅਭਿਆਸ ਬਾਅਦ ਨੇਹਰਾ ਨੇ ਕਿਹਾ ਕਿ ਮੈਂ ਨਿਰਾਸ਼ ਹੋ ਚੁੱਕਿਆ ਸੀ.ਮੈਂ ਕਦੇ ਨਹੀਂ ਸੋਚਿਆ ਸੀ ਕਿ ਗੋਡੇ ਦੀ ਸੱਟ ਦਾ ਮੇਰੇ ਕ੍ਰਿਕਟ ਕੈਰਿਅਰ 'ਤੇ ਇਨ੍ਹਾਂ ਬੁਰ੍ਹਾ ਅਸਰ ਪਵੇਗਾ,ਲੇਕਿਨ ਖੁਸ਼ੀ ਦੀ ਗੱਲ ਇਹ ਹੈ ਕਿ ਆਈਪੀਐਲ ਨੇ ਮੈਨੂੰ ਵਨਡੇ ਟੀਮ 'ਚ ਵਾਪਸੀ ਦਾ ਮੰਚ ਦਿੱਤਾ ਹੈ.

ਟੀਮ 'ਚ ਉਨ੍ਹਾਂ ਦੀ ਭੂਮਿਕਾ ਦੇ ਬਾਰੇ 'ਚ ਪੁੱਛਣ 'ਤੇ ਨੇਹਰਾ ਨੇ ਕਿਹਾ ਕਿ ਮੈਨੂੰ ਮੈਚ ਦੇ ਸ਼ੁਰੂ ਅਤੇ ਆਖਿਰ 'ਚ ਦੋ-ਦੋ ਓਵਰ ਕਰਨੇ ਪੈ ਸਕਦੇ ਹਨ.ਮੈਂ ਜ਼ਿਆਦਾ ਤੋਂ ਜ਼ਿਆਦਾ ਵਿਕੇਟ ਲੈਣ ਦਾ ਯਤਨ ਕਰਾਂਗਾ.

ਰਣਜੀ ਟ੍ਰਾਫੀ 'ਚ ਦਿੱਲੀ ਦੇ ਲਈ ਖੇਡਣ ਵਾਲੇ ਇਸ ਤੇਜ਼ ਗੇਂਦਬਾਜ਼ ਨੇ ਕਿਹਾ ਹੈ ਕਿ ਮੈਂ ਚੰਗੇ ਪ੍ਰਦਰਸ਼ਨ ਲਈ ਅਪਣਾ ਸਰਵਸ਼੍ਰੇਸਟ ਦੇਣ ਦਾ ਯਤਨ ਕਰ ਰਿਹਾ ਹਾਂ.ਮੈਂ ਆਪਣੀ ਸੱਟ ਨੂੰ ਲੈ ਕੇ ਵਿਦੇਸ਼ੀ ਡਾਕਟਰਾਂ ਨੂੰ ਵੀ ਮਿਲਿਆ ਹਾਂ.

ਨੇਹਰਾ ਨੇ ਲਕਸ਼ਮੀਪਤੀ ਬਾਲਾਜੀ ਵੱਲੋਂ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਵੀ ਹਾਲੇ ਇੱਕ ਹੋਰ ਚੰਗਾ ਤੇਜ਼ ਗੇਂਦਬਾਜ਼ ਹੈ,ਜੋ ਸੱਟ ਨਾਲ ਜੂਝ ਰਿਹਾ ਹੈ.ਉਨ੍ਹਾਂ ਨੇ ਕਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਚੰਗਾ ਗੇਂਦਬਾਜ਼ ਬਾਲਾਜੀ ਵੀ ਸੱਟ ਨਾਲ ਜੂਝ ਰਿਹਾ ਹੈ.ਲੋਕਹਿੰਦੇ ਹਨ ਕਿ ਅਸੀਂ ਕ੍ਰਿਕਟ ਖੇਡਣਾ ਛੱਡ ਦਿੱਤਾ,ਲੇਕਿਨ ਸੱਚ ਇਹ ਹੈ ਕਿ ਸੱਟ ਦੇ ਕਾਰਣ ਸਾਡਾ ਕ੍ਰਿਕਟ ਛੁੱਟਿਆ..

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਾਰਾਪੋਵਾ ਯਾਂਕੋਵਿਚ ਤੀਸਰੇ ਦੌਰ 'ਚ
'ਦਾ ਰਾਇਲ ਚੈਲੇਂਜਰ' ਦੇ ਨਾਂਅ 'ਤੇ ਇਤਰਾਜ
ਮੀਡੀਆ ਪ੍ਰਤੀ ਆਈਪੀਐੱਲ ਦੇ ਰੁਖ਼ 'ਚ ਨਰਮੀ
ਰੈਟਿੰਗ 'ਚ ਸਿਖ਼ਰ 'ਤੇ ਪਹੁੰਚੇ ਸਹਿਵਾਗ
ਦਿੱਲੀ ਪਹੁੰਚੀ ਓਲੰਪਿਕ ਮਸ਼ਾਲ
ਸਚਿਨ ਨਾਲ ਖੇਡਣ ਨੂੰ ਉਤਸੁਕ ਹਾਂ : ਸਨਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...