ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਸ਼ਾਰਾਪੋਵਾ ਯਾਂਕੋਵਿਚ ਤੀਸਰੇ ਦੌਰ 'ਚ
ਚਾਰਲਸਟਨ (ਭਾਸ਼ਾ), ਵੀਰਵਾਰ, 17 ਅਪ੍ਰੈਲ 2008   ( 14:48 IST )
ਰੂਸੀ ਸੁੰਦਰੀ ਮਾਰਿਆ ਸ਼ਾਰਾਪੋਵਾ ਨੇ ਅਮਰੀਕਾ ਦੀ ਬੇਥਾਨੀ ਮਾਟੇਕ ਨੂੰ ਇੱਕ ਘੰਟੇ ਤੋਂ ਵੀ ਘੱਟ ਸਮੇਂ 'ਚ ਮਾਤ ਦੇ ਕੇ ਫੈਮਿਲੀ ਸਰਕਲ ਕਪ ਟੈਨਿਸ ਟੂਰਨਾਮੈਂਟ ਦੇ ਤੀਸਰੇ ਦੌਰ 'ਚ ਪ੍ਰਵੇਸ਼ ਕੀਤਾ.

ਪਿਛਲੇ ਹਫ਼ਤੇ ਅਮੇਲੀਆ ਦੀਪ 'ਚ ਅਪਣਾ ਪਹਿਲਾ ਕਲੇ ਕੋਰਟ ਖਿਤਾਬ ਜਿੱਤਣ ਵਾਲੀ ਦੂਸਰੀ ਰੈਂਕਿੰਗ ਸ਼ਾਰਾਪੋਵਾ ਦੀਆਂ ਨਜ਼ਰਾਂ ਹੁਣ ਇਸ ਸਾਲ ਦੇ ਆਪਣੇ ਚੌਥੇ ਖਿਤਾਬ 'ਤੇ ਟਿਕੀ ਹੈ.

ਸ਼ਾਰਾਪੋਵਾ ਤੀਸਰੇ ਦੌਰ 'ਚ ਉਕ੍ਰੇਨ ਦੀ ਤਾਤਿਯਾਨਾ ਪੇਰੇ ਨਾਲ ਭਿੜੇਗੀ.ਸਿਖਰ ਰੈਂਕਿੰਗ ਅਤੇ ਪਿੱਛਲੇ ਵਿਜੇਤਾ ਯੇਲੇਨਾ ਯਾਂਕੋਵਿਚ ਨੇ ਅਮਰੀਕੀ ਕੁਆਲੀਫਾਇਰ ਅਲੇਕਸਾਂਦਰਾ ਸਟੀਵਨਸਨ ਨੂੰ 7-5,6-0 ਤੋਂ ਹਰਾ ਕੇ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ.

ਯਾਂਕੋਵਿਚ ਅਗਲੇ ਦੌਰ 'ਚ ਰੂਸ ਦੀ ਅਨਾਸਤਾਸੀਆ ਰੋਦਿਯੋਨੋਵਾ ਦੀ ਚੁਣੌਤੀ ਦਾ ਸਾਹਮਣਾ ਕਰੇਗੀ,ਜੋ ਫ੍ਰਾਂਸ ਦੀ ਅਰਾਵਨੇ ਰੇਜਈ ਨੂੰ ਮਾਤ ਦੇ ਕੇ ਤੀਸਰੇ ਦੌਰ 'ਚ ਪਹੁੰਚੀ.ਰੂਸ ਦੀ ਚੌਥੀ ਰੈਂਕਿੰਗ ਅਲੇਨਾ ਦੇਮੇਨਤੀਵਾ ਅਤੇ ਨੌਵੀਂ ਰੈਕਿੰਗ ਵੇਰਾ ਜਵੋਨਾਰੇਵਾ ਵੀ ਤੀਸਰੇ ਦੌਰ 'ਚ ਪਹੁੰਚ ਗਈ ਹੈ.

ਸਾਲ 2005 'ਚ ਇੱਥੇ ਉੱਪਵਿਜੇਤਾ ਰਹੀ ਦੇਮੇਂਤੀਵਾ ਨੇ ਅਮਰੀਕਾ ਦੀ ਜਿਲ ਕ੍ਰੇਬਾਸ ਨੂੰ 6-0,6-2 ਨਾਲ ਹਰਾਇਆ,ਜਦੋਂਕਿ ਜਵੋਨਾਰੇਵਾ ਨੇ ਸਪੇਨ ਦੀ ਵਰਜੀਨੀਆ ਰੂਆਨੋ ਪਾਸਕਲ ਨੂੰ 48 ਮਿੰਟ 'ਚ 6-1,6-0 ਨਾਲ ਧੂੜ ਚਟਾਈ.

(ਏਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਦਾ ਰਾਇਲ ਚੈਲੇਂਜਰ' ਦੇ ਨਾਂਅ 'ਤੇ ਇਤਰਾਜ
ਮੀਡੀਆ ਪ੍ਰਤੀ ਆਈਪੀਐੱਲ ਦੇ ਰੁਖ਼ 'ਚ ਨਰਮੀ
ਰੈਟਿੰਗ 'ਚ ਸਿਖ਼ਰ 'ਤੇ ਪਹੁੰਚੇ ਸਹਿਵਾਗ
ਦਿੱਲੀ ਪਹੁੰਚੀ ਓਲੰਪਿਕ ਮਸ਼ਾਲ
ਸਚਿਨ ਨਾਲ ਖੇਡਣ ਨੂੰ ਉਤਸੁਕ ਹਾਂ : ਸਨਤ
ਸੀਨੀਅਰਾਂ ਤੋਂ ਬਹੁਤ ਕੁੱਝ ਸਿੱਖਾਂਗੇ : ਉਥੱਪਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...