ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਮੀਡੀਆ ਪ੍ਰਤੀ ਆਈਪੀਐੱਲ ਦੇ ਰੁਖ਼ 'ਚ ਨਰਮੀ
ਮੁੰਬਈ (ਭਾਸ਼ਾ), 17 ਅਪ੍ਰੈਲ 2008   ( 09:57 IST )
ਇੰਡੀਅਨ ਪ੍ਰੀਮੀਅਰ ਲੀਗ ਦੀ ਕਵਰੇਜ਼ ਦੇ ਲਈ ਮੀਡੀਆ ਨੂੰ ਮਾਨਤਾ ਦੇਣ ਨੂੰ ਲੈ ਕੇ ਵਿਵਾਦਤ ਸ਼ਰਤ ਆਯੋਜਕਾਂ ਨੇ ਹਟਾ ਦਿੱਤੀ ਹੈ.ਇਨ੍ਹਾਂ ਵਿੱਚ ਸਮਾਚਾਰ ਏਜੰਸੀਆਂ ਦੁਆਰਾ ਮੈਚ ਦੀਆਂ ਤਸਵੀਰਾਂ ਕ੍ਰਿਕਟ ਦੀਆਂ ਵੈਬਸਾਈਟਾਂ ਨੂੰ ਨਾ ਦੇਣ ਸਬੰਧੀ ਸ਼ਰਤ ਹਾਲਾਂਕਿ ਹਾਲੇ ਵੀ ਬਰਕਰਾਰ ਹੈ.

ਆਈਪੀਐਲ ਪ੍ਰਧਾਨ ਲਲਿਤ ਮੋਦੀ ਅਤੇ ਇੰਡੀਅਨ ਨਿਊਜ਼ ਪੇਪਰ ਸੋਸਾਇਟੀ ਦੇ ਐਚ.ਐਨ.ਕਾਮਾ ਵਿੱਚ ਕੱਲ੍ਹ ਗੱਲਬਾਤ ਦੇ ਬਾਅਦ ਇਸ ਦਾ ਸਮਝੌਤਾ ਹੋਇਆ.ਮੋਦੀ ਨੇ ਇੱਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੀਡੀਆ ਮਾਨਤਾ ਦੀਆਂ ਸ਼ਰਤਾਂ ਨੂੰ ਲੈ ਕੇ ਵਿਵਾਦ ਸੁਲਝ ਗਿਆ ਹੈ ਅਤੇ ਆਈਐਨਐਸ ਇਸ ਤੋਂ ਸੰਤੁਸ਼ਟ ਹੈ.ਉਨ੍ਹਾਂ ਨੇ ਇਸ ਲਈ ਕਾਮਾ ਅਤੇ ਆਈਐਨਐਸ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ.

ਸੰਸ਼ੋਧਤ ਸ਼ਰਤਾਂ ਮੁਤਾਬਕ ਆਈਪੀਐਲ ਨੇ ਸਾਰੇ ਅਖਬਾਰਾਂ ਅਤੇ ਸਮਾਚਾਰ ਏਜੰਸੀਆਂ ਲਈ ਇਹ ਰੋਕ ਹਟਾ ਦਿੱਤੀ ਗਈ ਹੈ ਕਿ ਉਹ ਮੈਚ ਦੇ 24 ਘੰਟੇ ਦੌਰਾਨ ਆਪਣੇ ਖਰਚੇ 'ਤੇ ਸਾਰੀਆਂ ਤਸਵੀਰਾਂ ਆਈਪੀਐਲ ਨੂੰ ਮੁਹੱਈਆ ਕਰਵਾਏ.ਇਸ ਦੇ ਇਲਾਵਾ ਆਈਪੀਐਲ ਕਵਰੇਜ਼ ਨੂੰ ਲੈ ਕੇ ਮੀਡੀਆ ਦੇ ਬੌਧਿਕ ਸੰਪਦਾ ਅਧਿਕਾਰ ਵਾਪਸ ਲੈ ਲਿਆ ਗਿਆ ਹੈ.

ਵੈਬਸਾਈਟ 'ਤੇ ਪਾਈਆਂ ਜਾਣ ਵਾਲੀਆਂ ਤਸਵੀਰਾਂ ਦੀ ਸੰਖਿਆ ਅਤੇ ਸਮਾਚਾਰ ਏਜੰਸੀਆਂ ਦੁਆਰਾ ਆਮ ਵੈਬਸਾਈਟਾਂ 'ਤੇ ਸਬੰਧਤ ਸਮਾਚਾਰ ਦਿੱਤੇ ਜਾਣ 'ਤੇ ਲਗਾਈ ਗਈ ਰੋਕ ਵੀ ਹਟਾ ਦਿੱਤੀ ਗਈ ਹੈ.ਹਾਲੇ ਵੀ ਇੱਕ ਸ਼ਰਤ ਅਜਿਹੀ ਹੈ,ਜਿਸ 'ਤੇ ਸਮਾਚਾਰ ਏਜੰਸੀਆਂ ਦੀ ਭੁਕੁਟੀਆਂ ਤਣੀਆਂ ਹਨ,ਜਿਸ ਦੇ ਤਹਿਤ ਉਹ ਕ੍ਰਿਕਟ ਵੈਬਸਾਈਟਾਂ ਨੂੰ ਆਪਣੀਆਂ ਤਸਵੀਰਾਂ ਨਹੀਂ ਦੇ ਸਕਦੀ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰੈਟਿੰਗ 'ਚ ਸਿਖ਼ਰ 'ਤੇ ਪਹੁੰਚੇ ਸਹਿਵਾਗ
ਦਿੱਲੀ ਪਹੁੰਚੀ ਓਲੰਪਿਕ ਮਸ਼ਾਲ
ਸਚਿਨ ਨਾਲ ਖੇਡਣ ਨੂੰ ਉਤਸੁਕ ਹਾਂ : ਸਨਤ
ਸੀਨੀਅਰਾਂ ਤੋਂ ਬਹੁਤ ਕੁੱਝ ਸਿੱਖਾਂਗੇ : ਉਥੱਪਾ
ਸੁਰੱਖਿਆ ਵਿੱਚ ਪਾਕਿ ਪਹੁੰਚੀ ਓਲੰਪਿਕ ਮਸ਼ਾਲ
ਵੁੱਡਸ ਨੇ ਕਰਵਾਈ ਗੋਢਿਆਂ ਦੀ ਸਰਜਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...