|
| ਕੌਮਾਂਤਰੀ ਕ੍ਰਿਕਟ ਨੂੰ ਲੀਗ ਤੋਂ ਖ਼ਤਰਾ : ਅਕਰਮ |
| ਲਾਹੌਰ (ਭਾਸ਼ਾ), 15 ਅਪ੍ਰੈਲ 2008 ( 10:21 IST ) | |
ਪਾਕਿਸਤਾਨ ਦੇ ਮਹਾਨ ਗੇਂਦਬਾਜ਼ ਵਸੀਮ ਅਕਰਮ ਨੇ ਅੱਜ ਕਿਹਾ ਕਿ ਜੇਕਰ ਆਈਸੀਸੀ ਨੇ ਦਖਲ ਨਹੀਂ ਦਿੱਤਾ ਤਾਂ ਇੰਡੀਅਨ ਪ੍ਰੀਮੀਅਰ ਲੀਗ ਕੌਮਾਂਤਰੀ ਕ੍ਰਿਕਟ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ.
ਆਈਪੀਐੱਲ ਨੂੰ ਲੈਕੇ ਵਿਵਾਦ ਤਦ ਪੈਦਾ ਹੋ ਗਿਆ ਸੀ ਜਦੋਂ ਕਈ ਪ੍ਰਸਿੱਧ ਕ੍ਰਿਕਟਰਾਂ ਨੇ ਧਨ ਦੀ ਵਰਖ਼ਾ ਕਰਨ ਵਾਲੇ ਇਸ ਟੂਰਨਾਮੈਂਟ ਵਿੱਚ ਖੇਡਣ ਦੇ ਲਈ ਸਮੇਂ ਤੋਂ ਪਹਿਲਾਂ ਰਿਟਾਇਰ ਹੋਣ ਦੀ ਇੱਛਾ ਪ੍ਰਗਟ ਕੀਤੀ.
ਅਕਰਮ ਨੇ ਕਿਹਾ ਜੇਕਰ ਆਈਸੀਸੀ ਨੇ ਦਖਲ ਨਹੀਂ ਦਿੱਤਾ ਤਾਂ ਆਈਪੀਐੱਲ ਖਿਡਾਰੀਆਂ ਨੂੰ ਗੁਮਰਾਹ ਕਰ ਸਕਦਾ ਹੈ. ਇਸ ਵਿੱਚ ਕਾਫੀ ਪੈਸਾ ਹੈ, ਜਿਸ ਨਾਲ ਖਿਡਾਰੀ ਕੌਮਾਂਤਰੀ ਕ੍ਰਿਕਟ ਛੱਡਣ ਨੂੰ ਤਿਆਰ ਹੋ ਰਹੇ ਹਨ.
ਭਾਰਤੀ ਕ੍ਰਿਕਟ ਬੋਰਡ ਦੇ ਇਸ ਟਵੈਂਟੀ 20 ਟੂਰਨਾਮੈਂਟ ਵਿੱਚ ਦੁਨੀਆ ਭਰ ਦੇ ਕਈ ਸਿਤਾਰੇ ਹਿੱਸਾ ਲੈ ਰਹੇ ਹਨ.
ਅਕਰਮ ਨੇ ਕਿਹਾ ਆਈਸੀਸੀ ਨੂੰ ਇਸ ਖ਼ਤਰੇ ਦਾ ਦਸ ਸਾਲ ਪਹਿਲਾਂ ਹੀ ਅੰਦਾਜਾ ਲਗਾ ਲੈਣਾ ਚਾਹੀਦਾ ਸੀ ਕਿਉਂਕਿ ਆਈਸੀਸੀ ਅਤੇ ਕ੍ਰਿਕਟ ਬੋਰਡਾਂ ਨੂੰ ਕ੍ਰਿਕਟ ਤੋਂ ਕਰੋੜਾਂ ਡਾਲਰ ਮਿਲ ਰਹੇ ਹਨ ਜਦੋਂਕਿ ਖਿਡਾਰੀਆਂ ਨੂੰ ਮਾਮੂਲੀ ਹਿੱਸਾ ਮਿਲ ਰਿਹਾ ਹੈ. ਲਿਹਾਜਾ ਅਜਿਹੀਆਂ ਚੀਜਾਂ ਹੋਣੀਆਂ ਹੀ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|