ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਪੱ. ਬੰਗਾਲ 'ਚ ਹਿੰਸਕ ਝੜਪਾਂ, 24 ਜ਼ਖਮੀ
ਕੋਲਕਾਤਾ(ਭਾਸ਼ਾ), ਸੋਮਵਾਰ, 18 ਮਈ 2009   ( 09:02 IST )
ਚੌਣਾਂ ਮਗਰੋਂ ਪੱਛਮੀ ਬੰਗਾਲ ਦੇ ਤਿੰਨ ਜਿਲ੍ਹਿਆਂ ਵਿਚ ਹਿੰਸਕ ਝੜਪਾਂ ਅਤੇ ਪੁਲਿਸ ਉੱਪਰ ਹਮਲੇ ਵਿਚ ਘੱਟ ਤੋਂ ਘੱਟ 24 ਲੋਕ ਜ਼ਖਮੀ ਹੋ ਗਏ ਹਨ.ਸ਼ਨੀਵਾਰ ਨੂੰ ਹੋਈਆਂ ਸਿਆਸੀ ਹਿੰਸਕ ਝੜਪਾਂ ਵਿਚ ਤਿੰਨ ਲੋਕ ਹਲਾਕ ਹੋ ਗਏ ਸਨ.

ਹਾਵੜਾ ਜਿਲ੍ਹੇ ਵਿਚ 30 ਘਰਾਂ ਨੂੰ ਫੂਕ ਦਿੱਤਾ ਗਿਆ ਅਤੇ ਪੂਰਬੀ ਮਿਦਨਾਪੁਰ ਜਿਲ੍ਹੇ ਵਿਚ ਪੁਲਿਸ ਜਵਾਨਾਂ ਉੱਪਰ ਹਮਲਾ ਕੀਤਾ ਗਿਆ.ਉੱਧਰ ਰਾਜ ਦੇ ਬੀਰਭੂਮ ਜਿਲ੍ਹੇ ਵਿਚ ਤ੍ਰਿਣਮੂਲ ਅਤੇ ਮਾਕਪਾ ਵਰਕਰਾਂ ਵਿਚਕਾਰ ਸੰਘਰਸ਼ ਵਿਚ 9 ਲੋਕ ਜ਼ਖਮੀ ਹੋਏ ਹਨ.

ਨੰਦੀਗ੍ਰਾਮ ਲਾਗੇ ਖੇਜੂਰੀ ਖੇਤਰ ਵਿਚ ਪੁਲਿਸ ਦੇ ਲਾਠੀਚਾਰਜ ਵਿਚ ਤ੍ਰਿਣਮੂਲ ਕਾਂਗਰਸ ਦੇ 15 ਵਰਕਰ ਜ਼ਖਮੀ ਹੋ ਗਏ.ਵਰਕਰਾਂ ਨੇ ਇਸ ਤੋਂ ਪਹਿਲਾਂ ਇੱਥੇ ਪੁਲਿਸ ਵਹੀਕਲਾਂ ਅਤੇ ਪੁਲਿਸ ਚੌਕੀ ਨੂੰ ਨੁਕਸਾਨ ਪੁਜਾਇਆ ਸੀ.

ਪੁਲਿਸ ਨੇ ਦੱਸਿਆ ਕਿ ਜਦੋਂ ਉਹ ਇੱਕ ਮਾਕਪਾ ਸਮਰਥਕ ਨੂੰ ਬਚਾਉਣ ਗਏ ਤਾਂ ਉਸ ਉੱਪਰ ਹਮਲਾ ਕਰ ਦਿੱਤਾ ਗਿਆ.ਭੀੜ ਵੱਲੋਂ ਸਮਰਥਕ ਦੇ ਘਰ ਹਮਲਾ ਕਰਨ ਦੀ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ.

ਪੁਲਿਸ ਬਲ ਨੂੰ ਵੇਖ ਕੇ ਭੀੜ ਨੇ ਹਮਲਾ ਕਰ ਦਿੱਤਾ ਤੇ ਦੋ ਪੁਲਿਸ ਵਾਹਨਾਂ ਵਿਚ ਅੱਗ ਲਗਾ ਦਿੱਤੀ ਅਤੇ ਹੋਰਨਾਂ ਦੋ ਨੂੰ ਨੁਕਸਾਨ ਪੁਜਾਇਆ.ਪੁਲਿਸ ਨੇ ਦੱਸਿਆ ਕਿ ਬੀਰਭੂਮ ਜਿਲ੍ਹੇ ਵਿਚ ਦੋ ਸਥਾਨਾਂ 'ਤੇ ਮਾਕਪਾ ਅਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਵਿਚਕਾਰ ਝੜਪਾਂ ਵਿਚ 9 ਲੋਕ ਜ਼ਖਮੀ ਹੋ ਗਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੈਂਸਲਾ ਨੂੰ ਮੀਣਾ ਨੇ ਹਰਾਇਆ
ਈਵੀਐੱਮ 'ਚ ਖ਼ਰਾਬੀ, ਨਤੀਜਿਆ ਰੁੱਕਿਆ
18 ਤੋਂ ਜਿਆਦਾ ਸਾਬਕਾ ਸੀਐੱਮ ਜਿੱਤੇ
ਕਈ ਖਿਡਾਰੀਆਂ ਦੇ ਉਤਰੇ ਚਿਹਰੇ
ਅੰਤ ਤੱਕ ਚੱਲਿਆ ਦੋਵਾਂ 'ਚ ਸੰਘਰਸ਼
ਗਠਬੰਧਨ ਨੂੰ ਲੈ ਕੇ ਸਰਗਰਮ ਹੋਏ ਅਮਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...