ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਅਸਮ 'ਚ ਮਰਨ ਵਾਲਿਆਂ ਦੀ ਗਿਣਤੀ 52 ਹੋਈ
ਉਦਲਗੁਰੀ (ਭਾਸ਼ਾ), ਬੁੱਧਵਾਰ, 8 ਅਕਟੂਬਰ 2008   ( 16:23 IST )
ਅਸਮ ਦੇ ਹਿੰਸਾਗ੍ਰਸਤ ਉਦਲਗੁਦੀ ਅਤੇ ਦਾਰਾਂਗ ਜਿਲ੍ਹਿਆਂ ਵਿੱਚ ਮਰਨ ਵਾਲਿਆਂ ਦੀ ਸੰਖਿਆ ਇੱਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ 52 ਹੋ ਗਈ ਹੈ.

ਦੋਵਾਂ ਹੀ ਜਿਲ੍ਹਿਆਂ ਵਿੱਚ ਅਵੈਧ ਬੰਗਲਾਦੇਸ਼ੀ ਪ੍ਰਵਾਸੀਆਂ ਅਤੇ ਮੂਲ ਨਿਵਾਸੀਆਂ ਵਿਚਕਾਰ ਗੁੱਟੀ ਝੜਪਾਂ ਹੋਣ ਤੋਂ ਬਾਅਦ ਪਿਛਲੇ ਸ਼ੁਕਰਵਾਰ ਤੋਂ ਬਾਅਦ ਤਨਾਅ ਬਣਿਆ ਹੋਇਆ ਹੈ.

ਸੈਨਾ ਅਤੇ ਅਰਧਸੈਨਿਕ ਬਲ ਪ੍ਰਭਾਵਿਤ ਇਲਾਕਿਆਂ ਵਿੱਚ ਗਸ਼ਤ ਕਰ ਰਹੇ ਹਨ. ਅੱਜ ਕਿਸੇ ਥਾਂ ਤੇ ਕਿਸੇ ਘਟਨਾ ਦੀ ਸੂਚਨਾ ਨਹੀਂ ਹੈ. ਸੂਤਰਾਂ ਨੇ ਦੱਸਿਆ ਕਿ ਪੁਲਿਸ ਨੂੰ ਅੱਜ ਉਦਲਗੁਡੀ ਅਤੇ ਦਾਰਾਂਗ ਜਿਲ੍ਹਿਆਂ ਵਿੱਚ ਪ੍ਰਭਾਵਿਤ ਪਿੰਡਾਂ ਨਾਲ ਲੱਗੀ ਸੀਮਾ ਦੇ ਕੋਲ ਅਲਪਸੰਖਿਅਕ ਸਮਾਜ ਦੀ ਇੱਕ ਔਰਤ ਦੀ ਲਾਸ਼ ਮਿਲੀ ਹੈ.

ਕੱਲ੍ਹ ਦੋਵਾਂ ਜਿਲ੍ਹਿਆਂ ਦੇ ਕੁਝ ਪਿੰਡਾਂ ਵਿੱਚੋਂ 11 ਲਾਸ਼ਾਂ ਮਿਲੀਆਂ ਸਨ. ਇਸ ਦੌਰਾਨ ਵਿਦੇਸ਼ ਰਾਜ ਮੰਤਰੀ ਈ ਅਹਿਮਦ ਅੱਜ ਸਥਿਤੀ ਦਾ ਜਾਇਜਾ ਲੈਣ ਲਈ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ.

ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਹਿੰਸਾ ਪੀੜਤਾਂ ਲਈ ਰਾਹਤ ਸ਼ਿਵਿਰ ਬਣਾਏ ਹਨ, ਜਿਹਨਾਂ ਵਿੱਚ ਕਰੀਬ 80,000 ਲੋਕ ਰਹਿ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵੇਖਦੇ ਹੀ ਗੋਲੀ ਮਾਰਨ ਦੇ ਆਦੇਸ਼
ਪੰਜਾਬ ਨੂੰ ਸੰਵੇਦਨਸ਼ੀਲ ਘੋਸ਼ਿਤ ਕਰਨ ਦੀ ਮੰਗ
ਜੋ ਸਹੀ ਲੱਗਦਾ ਹੈ ਕਰਦਾ ਰਹਾਂਗਾ : ਪਾਟੇਕਰ
ਚੌਣ 'ਚ ਬਾਗੀਆਂ ਦੇ ਇਸਤੇਮਾਲ ਦੀ ਆਸ਼ੰਕਾ
ਮਹਰੌਲੀ ਧਮਾਕੇ ਦੇ ਮਿਲੇ ਨਹੀਂ ਸੁਰਾਗ
ਧੂਲੇ 'ਚ ਕਰਫਿਊ ਜਾਰੀ, 77 ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਗੋਲਮਾਲ ਰਿਟਰਨਸ
ਗੋਪਾਲ (ਅਜੈ ਦੇਵਗਨ) ਆਪਣੀ ਪਤਨੀ ਏਕਤਾ (ਕਰੀਨਾ ਕਪੂਰ), ਭੈਣ ਈਸ਼ਾ (ਅੰਮ੍ਰਿਤਾ ਅਰੋੜਾ) ਅਤੇ ਗੂੰਗੇ ਸਾਲੇ (ਤੁਸ਼ਾਰ ਕਪੂਰ) ਦੇ ਨਾਲ ਰਹਿੰਦਾ ਹੈ. ਏਕਤਾ ਸੱਸ-ਬਹੂ ਦੇ ਲੜੀਵਾਰ ਵੇਖਣ ਦੀ ਸ਼ੌਕੀਨ ਹੈ. ਇੱਕ ਰਾਤ ਘਰ ਪਰਤਦੇ ਸਮੇਂ ਮੀਰਾ (ਸੇਲੀਨਾ) ਨੂੰ ਗੁੰਡਿਆਂ ਤੋਂ
ਮਿ.ਭੱਟੀ ਆਨ ਛੁੱਟੀ
ਭਾਗਸ਼ਾਲੀ ਕੁੜੀ 'ਗੁੱਡਲਕ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...