|
| ਪੁਰਾਣੇ ਟੈਕਸੀ ਅਤੇ ਆਟੋਰਿਕਸ਼ਾ ਸੜਕਾਂ ਤੋਂ ਹੱਟਣਗੇ |
| ਮੁੰਬਈ (ਭਾਸ਼ਾ), ਬੁੱਧਵਾਰ, 14 ਮਈ 2008 ( 14:49 IST ) | |
ਮਹਾਨਗਰ 'ਚ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਮਹਾਰਾਸ਼ਟਰ ਸਰਕਾਰ ਨੇ ਪੁਰਾਣੀ ਟੈਕਸੀਆਂ ਅਤੇ ਆਟੋਰਿਕਸ਼ਾ ਨੂੰ ਚਰਣਬੱਧ ਢੰਗ ਨਾਲ ਸੜਕਾਂ ਤੋਂ ਹਟਾਉਣ ਦਾ ਫੈਸਲਾ ਲਿਆ ਹੈ।
ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਮਨਾਥ ਝਾ ਨੇ ਪੀਟੀਆਈ ਨੂੰ ਦੱਸਿਆ ਕਿ ਰਾਜ ਸਰਕਾਰ ਮਹਾਨਗਰ ਤੋਂ ਪੁਰਾਣੇ ਵਾਹਨਾਂ ਨੂੰ ਹਟਾਉਣ ਦਾ ਅਭਿਆਨ ਜਲਦ ਸ਼ੁਰੂ ਕਰੇਗੀ।
ਝਾ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਅਜਿਹੇ ਪੁਰਾਣੇ ਵਾਹਨਾਂ ਦਾ ਪੰਜੀਕਰਣ ਰੱਦ ਕਰੇਗਾ ਅਤੇ ਇਨ੍ਹਾਂ ਵਾਹਨਾਂ ਨੂੰ ਸੜਕਾਂ 'ਤੇ ਚੱਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਵਰਤਮਾਨ 'ਚ ਮਹਾਨਗਰ 'ਚ 53000 ਟੈਕਸੀ ਅਤੇ ਇੱਕ ਲੱਖ ਤੋਂ ਜ਼ਿਆਦਾ ਆਟੋ ਹਨ।ਅਭਿਆਨ ਦੇ ਤਹਿਤ 250 ਵਾਹਨਾਂ ਨੂੰ ਰੋਜ਼ ਹਟਾਇਆ ਜਾਵੇਗਾ ।
ਝਾ ਨੇ ਕਿਹਾ ਕਿ ਪੁਰਾਣੇ ਵਾਹਨ ਪ੍ਰਦੂਸ਼ਨ ਫੈਲਾਉਂਦੇ ਹਨ ਅਤੇ ਉਨ੍ਹਾਂ ਵਿੱਚ ਕਈ ਚੰਗੀ ਸਥਿੱਤੀ 'ਚ ਵੀ ਨਹੀਂ ਹਨ।ਉਨ੍ਹਾਂ ਨੇ ਕਿਹਾ ਕਿ ਇਹ ਵਾਹਨ ਯਾਤਰੀਆਂ ਦੇ ਲਈ ਅਰਾਮ ਦਾਇਕ ਨਹੀਂ ਹਨ ਅਤੇ ਇਨ੍ਹਾਂ ਵਾਹਨਾਂ 'ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਦਾ ਸੁਆਲ ਵੀ ਹੈ।
ਬੰਬਈ ਹਾਈਕੋਰਟ ਨੇ ਪੁਰਾਣੇ ਟਰੱਕਾਂ ਅਤੇ ਕਾਰੋਬਾਰੀ ਵਾਹਨਾਂ ਦੇ ਬਾਰੇ 'ਚ ਤਾਂ ਫੈਸਲਾ ਦਿੱਤਾ ਸੀ,ਲੇਕਿਨ ਟੈਕਸੀਆਂ ਅਤੇ ਆਟੋਰਿਕਸ਼ਾ ਨੂੰ ਇਸ ਤੋਂ ਬਾਹਰ ਰੱਖਿਆ ਸੀ।ਨਿਯਮ ਦੇ ਮੁਤਾਬਕ ਇੱਕ ਵਾਹਨ ਨੂੰ ਜ਼ਿਆਦਾਤਰ ਚਲਾਉਣ ਦੀ ਸਮੇਂ ਸੱਤ ਸਾਲ ਦੀ ਹੈ।
ਇੱਕ ਸੀਨੀਅਰ ਟਰਾਂਸਪੋਰਟ ਨੇ ਦੱਸਿਆ ਕਿ ਵਾਹਨਾਂ ਨੂੰ ਵਿਭਿੰਨ ਚਰਣਾਂ 'ਚ ਹਟਾਉਣ ਨਾਲ ਮਹਾਨਗਰ 'ਚ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਸੰਖਿਆ 'ਚ ਕਮੀ ਲਿਆਉਣ 'ਚ ਸਹਾਇਤਾ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਟਰਾਂਸਪੋਰਟ ਪ੍ਰਣਾਲੀ 'ਤੇ ਵੀ ਪ੍ਰਭਾਵ ਨਹੀਂ ਪਵੇਗਾ,ਕਿਉਂਕਿ ਰਾਜ ਸਰਕਾਰ ਨੇ ਅਜਿਹੀ ਟੈਕਸੀਆਂ ਨੂੰ ਚਲਾਉਣ ਦੀ ਆਗਿਆ ਦੇ ਦਿਤੀ ਹੈ,ਜੋ ਜ਼ਿਆਦਾ ਸੁਰੱਖਿਅਤ ਹੋਣਗੇ ਅਤੇ ਸੀਐਨਜੀ ਨਾਲ ਚੱਲਣਗੇ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|