|
| ਜੰਮੂ-ਕਸ਼ਮੀਰ 'ਚ ਅੱਤਵਾਦੀ ਹਲਾਕ |
| ਜੰਮੂ(ਭਾਸ਼ਾ), ਸੋਮਵਾਰ, 12 ਮਈ 2008 ( 12:23 IST ) | |
ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਅੱਜ ਇੱਕ ਅੱਤਵਾਦੀ ਨੂੰ ਮਾਰ ਸੁੱਟਿਆ.ਮੰਨਿਆ ਜਾ ਰਿਹਾ ਹੈ ਕਿ ਸਾਂਬਾ ਜਿਲ੍ਹੇ ਵਿਚ ਕੱਲ੍ਹ ਸੁਰੱਖਿਆ ਬਲਾਂ ਨਾਲ ਭਿਆਨਕ ਮੁਕਾਬਲੇ ਦੌਰਾਨ ਇਹ ਅੱਤਵਾਦੀ ਫਰਾਰ ਹੋ ਗਿਆ ਸੀ.
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਸੂਚਨਾ ਦੇ ਅਧਾਰ ਉੱਪਰ ਸੈਨਾ ਨੇ ਜਿਲ੍ਹੇ ਦੇ ਦਿੰਗ ਅੰਭ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ.ਤਲਾਸ਼ੀ ਦੌਰਾਨ ਗੋਲੀਬਾਰੀ ਵਿਚ ਅੱਤਵਾਦੀ ਹਲਾਕ ਹੋ ਗਿਆ.
ਮੰਨਿਆ ਜਾਂਦਾ ਹੈ ਕਿ ਇਹ ਅੱਤਵਾਦੀ ਕੱਲ੍ਹ ਕੈਲੀ ਮੰਡੀ ਇਲਾਕੇ ਵਿਚ ਗੋਲੀਬਾਰੀ ਦੌਰਾਨ ਫਰਾਰ ਹੋ ਗਿਆ ਸੀ.ਗੋਲੀਬਾਰੀ ਵਿਚ ਦੋ ਅੱਤਵਾਦੀ ਅਤੇ ਇੱਕ ਫੋਟੋ ਪੱਤਰਕਾਰ ਸਮੇਤ 8 ਲੋਕ ਹਲਾਕ ਹੋ ਗਏ ਸਨ.
ਸੂਤਰਾਂ ਮੁਤਾਬਕ ਮਾਰੇ ਗਏ ਅੱਤਵਾਦੀ ਲਾਗਿਉਂ ਏਕੇ ਰਾਇਫਲ, ਗ੍ਰੇਨੇਡ, ਪਿਸਤੌਲ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ.ਲਾਗੇ ਦੇ ਜੰਗਲਾਂ ਵਿਚ ਇੱਕ ਹੋਰ ਅੱਤਵਾਦੀ ਦੀ ਮੌਜੂਦਗੀ ਦਾ ਪਤਾ ਲੱਗਾ ਹੈ.ਇਲਾਕੇ ਵਿਚ ਸੰਘਣੀ ਤਲਾਸ਼ੀ ਮੁਹਿੰਮ ਜਾਰੀ ਹੈ.
ਸੂਤਰਾਂ ਨੇ ਕਿਹਾ ਕਿ ਹਲਾਕ ਹੋਣ ਵਾਲਾ ਅੱਤਵਾਦੀ ਉਹਨਾਂ ਅੱਤਵਾਦੀਆਂ ਵਿਚ ਸ਼ਾਮਲ ਸੀ ਜੋ ਬੀਤੇ ਸ਼ੁੱਕਰਵਾਰ ਨੂੰ ਭਾਰਤ-ਪਾਕਿ ਸਰਹੱਦ ਨੇੜ੍ਹੇ ਬੇਂਗਲਾਰਡ ਸਰਹੱਦੀ ਚੌਕੀ ਉੱਪਰ ਬੀਐਸਐਫ ਅਤੇ ਅੱਤਵਾਦੀਆਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਭਾਰਤੀ ਸਰਹੱਦ ਅੰਦਰ ਦਾਖਲ ਹੋ ਗਏ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|