ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਸਾਂਬਾ 'ਚ ਮੁਕਾਬਲੇ 'ਚ 5 ਹਲਾਕ
ਸਾਂਬਾ(ਭਾਸ਼ਾ), 11 ਮਈ 2008   ( 15:31 IST )
ਜੰਮੂ ਕਸ਼ਮੀਰ ਦੇ ਸਾਂਬਾ ਖੇਤਰ ਵਿਚ ਅੱਤਵਾਦੀਆਂ ਨੇ ਅੱਜ ਇੱਕ ਮੁੱਖ ਦੈਨਿਕ ਅਖਬਾਰ ਦੇ ਫੋਟੋਗ੍ਰਾਫਰ ਸਮੇਤ ਚਾਰ ਲੋਕਾਂ ਦਾ ਕਤਲ ਕਰ ਦਿੱਤਾ ਜਦੋਂ ਕਿ ਦੋ ਮਹਿਲਾਵਾਂ ਨੂੰ ਬੰਧਕ ਬਣਾ ਲਿਆ.ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਇੱਕ ਅੱਤਵਾਦੀ ਵੀ ਹਲਾਕ ਹੋ ਗਿਆ ਹੈ.

ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬੀਐਸਐਫ ਦੀ ਚੌਕੀ ਉੱਪਰ ਗੋਲੀਬਾਰੀ ਮਗਰੋਂ ਸਰਹੱਦ ਦੇ ਅੰਦਰ ਦਾਖਲ ਹੋਏ ਘੁਸਪੈਠੀਏ ਅੱਤਵਾਦੀਆਂ ਦੇ ਇੱਕ ਹਥਿਆਰਬੰਦ ਦਲ ਨੇ ਕਾਲੀ ਮੰਡੀ ਵਨ ਇਲਾਕੇ ਵਿਚ ਸਵੇਰੇ ਕਰੀਬ 7.50 ਵਜੇ ਸਥਾਨਕ ਨੇਤਾ ਹੁਸ਼ਿਆਰ ਸਿੰਘ ਦੇ ਘਰ ਹਮਲਾ ਕਰਕੇ ਉਹਨਾਂ ਦਾ ਅਤੇ ਉਹਨਾਂ ਦੀ ਪਤਨੀ ਸ਼ਸ਼ੀਬਾਲਾ ਦਾ ਕਤਲ ਕਰ ਦਿੱਤਾ.

ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੈਨਾ ਅਤੇ ਬੀਐਸਐਫ ਦਾ ਦਸਤਾ ਮੌਕੇ ਉੱਪਰ ਪੁੱਜਿਆ.ਦੋਵਾਂ ਪਾਸੋਂ ਹੋਈ ਗੋਲੀਬਾਰੀ ਵਿਚ ਘਟਨਾ ਨੂੰ ਕਵਰ ਕਰ ਰਹੇ ਰੋਜ਼ਾਨਾ ਅਖਬਾਰ 'ਡੇਲੀ ਐਕਸੈਲਸਰ' ਦੇ ਸੀਨੀਅਰ ਫੋਟੋਗ੍ਰਾਫਰ ਦੀ ਮੌਤ ਹੋ ਗਈ.

ਮੁਕਾਬਲੇ ਵਿਚ ਇੱਕ ਅੱਤਵਾਦੀ ਵੀ ਹਲਾਕ ਹੋ ਗਿਆ ਜਦੋਂ ਕਿ ਸੈਨਾ ਦਾ ਇੱਕ ਮੇਜ਼ਰ ਜ਼ਖਮੀ ਅਤੇ ਅਤੁਲ ਨਾਮੀ ਇੱਕ ਜਵਾਨ ਸ਼ਹੀਦ ਹੋ ਗਿਆ.ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੀ ਗਿਣਤੀ ਤਿੰਨ ਜਾਂ ਚਾਰ ਹੈ.

ਸਾਰੇ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ ਅਤੇ ਨੇੜ੍ਹੇ ਦੇ ਇੱਕ ਪਿੰਡ ਵਿਖੇ ਇੱਕ ਮਕਾਨ ਵਿਚ ਦਾਖਲ ਹੋ ਗਏ ਜਿੱਥੇ ਉਹਨਾਂ ਨੇ ਇੱਕ ਮਹਿਲਾ ਅਤੇ ਉਸਦੀ ਧੀ ਨੂੰ ਬੰਧਕ ਬਣਾ ਲਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਨੀਪਤ 'ਚ 37 ਲੱਖ ਰੁੱਪਏ ਲੁੱਟੇ
ਬਾਹਰੀ ਲੋਕਾਂ ਦੀ ਘੁਸਪੈਠ ਰੋਕਣ ਮਰਾਠੀ:ਰਾਜ
ਹੁਬਲੀ ਅਦਾਲਤ 'ਚ ਵਿਸਫ਼ੋਟ
ਅਸਾਮ 'ਚ 11 ਅੱਤਵਾਦੀ ਢੇਰ
ਪੰਡਤ ਫਿਰੋਜ਼ ਦਸਤੂਰ ਦਾ ਦਿਹਾਂਤ
ਵੋਟਰਾਂ 'ਚ ਭਾਰੀ ਉਤਸ਼ਾਹ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace