ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਟੈਨਿਸ ਖਿਡਾਰੀ ਮਾਮਲਾ,4 ਪੁਲਸੀਏ ਮੁਅੱਤਲ
ਵਾਰਾਣਸੀ(ਭਾਸ਼ਾ), ਸ਼ਨਿਵਾਰ, 10 ਮਈ 2008   ( 09:16 IST )
ਆਵਾਜਾਈ ਨਿਯਮਾਂ ਦੀ ਉਲੰਘਨਾਂ ਦੇ ਆਰੋਪ ਵਿਚ ਇੱਕ ਲੜਕੀ ਸਮੇਤ ਤਿੰਨ ਰਾਜ ਪੱਧਰੀ ਟੈਨਿਸ ਖਿਡਾਰੀਆਂ ਦੀ ਹਵਾਲਾਤ ਵਿਚ ਮਾਰਕੁੱਟ ਕਰਨ ਦੇ ਆਰੋਪ ਵਿਚ ਚਾਰ ਪੁਲਿਸੀਏ ਮੁਅੱਤਲ ਕਰ ਦਿੱਤੇ ਗਏ ਜਦੋਂ ਕਿ ਹਾਈਕੋਰਟ ਦੇ ਮਾਮਲੇ ਦੀ ਜਾਣਕਾਰੀ ਲੈਂਦੇ ਹੋਏ ਵਾਰਾਣਸੀ ਖੇਤਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਹੈ.

ਇਸ ਵਿਚਕਾਰ ਪੀੜ੍ਹਤ ਲੜਕੀ ਨੇ ਆਰੋਪ ਲਗਾਇਆ ਹੈ ਕਿ ਪੁਲਿਸ ਵਾਲਿਆਂ ਨੇ ਉਸਦੀ ਮਾਰਕੁੱਟ ਕੀਤੀ ਅਤੇ ਯੌਨ ਤਾੜਨਾ ਦੀ ਧਮਕੀ ਦਿੱਤੀ.

ਨਗਰ ਨਿਗਮ ਪੁਲਿਸ ਚੌਕੀ ਅਧੀਨ ਹੋਈ ਘਟਨਾ ਮਗਰੋਂ ਉੱਤਰ ਪ੍ਰਦੇਸ਼ ਦੇ ਡੀਜੀਪੀ ਵਿਕ੍ਰਮ ਸਿੰਘ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਜਾਣ ਮਗਰੋਂ ਉਪ ਨਿਰੀਖਕ ਸ਼ਸ਼ੀਮੌਲੀ ਪਾਂਡੇ ਅਤੇ ਰਾਮ ਅਚਲ ਅਤੇ ਦੋ ਕਾਂਸਟੇਬਲਾਂ ਨੂੰ ਲਾਇਨ ਹਾਜ਼ਰ ਕੀਤਾ ਗਿਆ ਹੈ.

ਸਿੰਘ ਨੇ ਨਿੱਜੀ ਤੌਰ ਉੱਪਰ ਓਮ ਲਤਾ, ਉਸਦੇ ਜੁੜਵਾਂ ਭਰਾ ਨਾਗਿੰਦਰ ਪ੍ਰਸਾਦ ਰਾਏ ਅਤੇ ਛੋਟੇ ਭਰਾ ਰਾਜਿੰਦਰ ਪ੍ਰਸਾਦ ਰਾਏ ਨਾਲ ਗੱਲਬਾਤ ਕੀਤੀ ਅਤੇ ਪੁਲਿਸ ਦੇ ਰੁੱਖੇ ਵਤੀਰੇ ਲਈ ਮੁਆਫੀ ਮੰਗੀ.

ਇਲਾਹਾਬਾਦ ਹਾਈਕੋਰਟ ਦੀ ਖੰਡਪੀਠ ਨੇ ਮਾਮਲੇ ਦੀ ਜਾਣਕਾਰੀ ਲੈਂਦੇ ਹੋਏ ਵਾਰਾਣਸੀ ਖੇਤਰ ਦੇ ਆਈਜੀ, ਡੀਆਈਜੀ, ਐਸਐਸਪੀ ਅਤੇ ਚੌਕੀ ਦੇ ਇੰਚਾਰਜ ਪਾਂਡੇ ਨੂੰ 12 ਮਈ ਤੋਂ ਪਹਿਲਾਂ ਅਦਾਲਤ ਵਿਚ ਜਵਾਬ ਦੇਣ ਲਈ ਕਿਹਾ ਗਿਆ ਹੈ.ਪੀੜ੍ਹਤਾਂ ਨੂੰ ਮਾਮਲੇ ਵਿਚ ਆਪਣਾ ਬਿਆਨ ਵੀ ਦੇਣ ਲਈ ਕਿਹਾ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਿਡਨੀ ਦਲਾਲ ਡਾ.ਅਮਿਤ ਦੀ ਯਾਚਿਕਾ ਰੱਦ
ਏਮਸ 'ਚ ਡਾਕਟਰਾਂ ਦੀ ਇੰਟਰਵਿਊ ਮੁਲਤਵੀ
ਬਿਹਾਰ ਸਰਕਾਰ ਨੂੰ ਅਦਾਲਤੀ ਨੋਟਿਸ
ਵਿਧਾਇਕ ਨੂੰ ਕਰ ਦੇਣ ਦਾ ਨੋਟਿਸ
ਆਰਐਸਐਸ ਵਰਕਰ ਦਾ ਕਤਲ
ਯੂਪੀ 'ਚ ਕਾਗਜੀ ਮਿਲਾਂ ਬੰਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace