ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਚਾਰ ਧਾਮਾਂ ਦੀ ਯਾਤਰਾ ਪ੍ਰਾਰੰਭ
ਦੇਹਰਾਦੂਨ (ਭਾਸ਼ਾ), ਬੁੱਧਵਾਰ, 7 ਮਈ 2008   ( 16:39 IST )
ਕੇਦਾਰਨਾਥ ਗੰਗੋਤਰੀ ਅਤੇ ਯਮੁਨੋਤਰੀ ਦੇ ਦਰਵਾਜੇ ਖੁੱਲ੍ਹਣ ਦੇ ਨਾਲ ਅੱਜ ਚਾਰ ਧਾਮਾਂ ਦੀ ਯਾਤਰਾ ਸ਼ੁਰੂ ਹੋ ਗਈ. ਵੈਦਿਕ ਮੰਤਰਾਂ ਅਤੇ ਸਲੋਕਾਂ ਦੀ ਗੂੰਜ ਦੇ ਵਿਚਕਾਰ ਆਖਾਤੀਜ਼ ਦੇ ਦਿਨ ਕੇਦਾਰਨਾਥ ਗੰਗੋਤਰੀ ਅਤੇ ਯਮੁਨੋਤਰੀ ਦੇ ਦਰਵਾਜੇ ਖੋਲ੍ਹੇ ਗਏ.

ਚਾਰ ਦਾਹਕਿਆਂ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਤਿੰਨਾਂ ਮੰਦਿਰਾਂ ਦੇ ਦਰਵਾਜ਼ੇ ਇੱਕ ਹੀ ਦਿਨ ਖੋਲ੍ਹੇ ਗਏ ਹੋਣ. ਅਧਿਕਾਰੀਆਂ ਨੇ ਦੱਸਿਆ ਕਿ ਠੰਡੀਆਂ ਸ਼ੀਤ ਹਵਾਵਾਂ ਦੇ ਵਿਚਕਾਰ ਅਨੇਕ ਤੀਰਥ ਯਾਤਰੀਆਂ ਨੇ ਯਾਤਰਾ ਹੋਣ ਦੇ ਪਹਿਲੇ ਦਿਨ ਮੰਦਿਰਾਂ ਵਿੱਚ ਦਰਸ਼ਨ ਕੀਤੇ.

ਕੇਦਾਰਨਾਥ ਧਾਮ ਦੇ ਦਰਵਾਜੇ ਸਵੇਰੇ ਭਗਵਾਨ ਸ਼ਿਵ ਦੀ ਪਾਲਕੀ ਗਰਭਗ੍ਰਹਿ ਵਿੱਚ ਪਹੁੰਚਣ ਦੇ ਨਾਲ ਖੋਲ੍ਹੇ ਗਏ. ਚਮੋਲੀ ਜਿਲ੍ਹੇ ਵਿੱਚ 3133 ਮੀਟਰ ਦੀ ਉੱਚਾਈ ਉੱਤੇ ਸਥਿਤ ਬਦਰੀਨਾਥ ਮੰਦਿਰ ਦੇ ਦਰਵਾਜੇ ਨੌ ਮਈ ਨੂੰ ਖੋਲ੍ਹੇ ਜਾਣਗੇ.

ਚਾਰਧਾਮ ਯਾਤਰਾ ਵਿੱਚ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਤੋਂ ਕਰੀਬ 15-17 ਲੱਖ ਤੀਰਥ ਯਾਤਰੀ ਭਾਗ ਲੈਂਦੇ ਹਨ.

ਅਧਿਕਾਰਕ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ 768025 ਤੀਰਥ ਯਾਤਰੀਆਂ ਨੇ ਬਦਰੀਨਾਥ ਮੰਦਿਰ 555918 ਲੋਕਾਂ ਨੇ ਕੇਦਾਰਨਾਥ ਮੰਦਿਰ 329111 ਲੋਕਾਂ ਨੇ ਗੰਗੋਤਰੀ ਅਤੇ 287688 ਲੋਕਾਂ ਨੇ ਯਮੁਨੋਤਰੀ ਮੰਦਿਰ ਵਿੱਚ ਦਰਸ਼ਨ ਕੀਤੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਪਾਰੀਆਂ ਨੂੰ ਮਦੱਦ ਦੇਵੇਗਾ ਐਸਏਐਸਬੀ
ਚੁਟਕੁਲਿਆਂ ਨੇ ਲਈ ਕਵਿਤਾ ਦੀ ਜਗ੍ਹਾ : ਨੀਰਜ
ਪੁਰੂਲੀਆ 'ਚ ਇੱਕ ਹੋਰ ਮਾਕਪਾ ਨੇਤਾ ਕਤਲ
ਕ੍ਰਿਕਟ ਨਹੀਂ ਹੈ ਟੈਨਿਸ ਬਾਲ ਕ੍ਰਿਕਟ : ਐੱਚਸੀ
ਸਕਾਰਲੇਟ ਮਾਮਲਾ ਸੀਬੀਆਈ ਨੂੰ,ਨੋਟਿਸ ਜਾਰੀ
ਨਹੀਂ ਦੇਵਾਂਗਾ ਅਸਤੀਫਾ:ਪਾਟਿਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace