|
| ਸਕਾਰਲੇਟ ਮਾਮਲਾ ਸੀਬੀਆਈ ਨੂੰ,ਨੋਟਿਸ ਜਾਰੀ |
| ਪਣਜੀ(ਭਾਸ਼ਾ), ਬੁੱਧਵਾਰ, 7 ਮਈ 2008 ( 11:37 IST ) | |
ਗੋਵਾ ਸਰਕਾਰ ਨੇ ਬ੍ਰਿਟਿਸ਼ ਮੁਟਿਆਰ ਸਕਾਰਲੇਟ ਕੀਲਿੰਗ ਕਤਲ ਮਾਮਲਾ ਸੀਬੀਆਈ ਨੂੰ ਸੌਂਪਣ ਲਈ ਅੱਜ ਅਧਿਕਾਰਕ ਸੂਚਨਾ ਜਾਰੀ ਕੀਤੀ.ਰਾਜ ਦੇ ਗ੍ਰਹਿ ਮੰਤਰਾਲੇ ਨੇ ਦਿੱਲੀ ਸਪੈਸ਼ਲ ਪੁਲਿਸ ਇਸਟੈਬਲਿਸ਼ਮੈਂਟ ਐਕਟ 1946 ਦੀ ਧਾਰਾ 6 ਅਧੀਨ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕਰਾਉਣ ਸੰਬੰਧੀ ਨੋਟਿਸ ਜਾਰੀ ਕੀਤਾ.
ਗੋਵਾ ਪੁਲਿਸ ਉੱਪਰ ਮਾਮਲੇ ਦੀ ਲੀਪਾਪੋਤੀ ਕੀਤੇ ਜਾਣ ਦੇ ਆਰੋਪ ਮਗਰੋਂ ਸਕਾਰਲੇਟ ਦੀ ਮਾਂ ਫਿਉਨਾ ਮੈਕੇਓਨ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਸੀ.
ਸਕਾਰਲੇਟ ਦੀ ਲਾਸ਼ 18 ਫਰਵਰੀ ਨੂੰ ਗੋਵਾ ਦੇ ਪ੍ਰਸਿੱਧ ਅੰਜੁਨਾ ਬੀਚ ਤੋਂ ਬਰਾਮਦ ਕੀਤੀ ਗਈ ਸੀ.ਇਸ ਸਿਲਸਿਲੇ ਵਿਚ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਜਿੰਨ੍ਹਾਂ ਉੱਪਰ ਸਕਾਰਲੇਟ ਨੂੰ ਨਸ਼ੀਲਾ ਪਦਾਰਥ ਦੇਣ, ਉਸ ਨਾਲ ਜ਼ਬਰੀ ਬਲਾਤਕਾਰ ਕਰਨ ਅਤੇ ਸਮੁੰਦਰ ਵਿਚ ਮਰਨ ਲਈ ਛੱਡਣ ਦਾ ਆਰੋਪ ਹੈ.
ਡੀਆਈਜੀ ਕਿਸ਼ਨ ਕੁਮਾਰ ਨੇ ਭਾਸ਼ਾ ਨੂੰ ਦੱਸਿਆ ਕਿ ਅਸੀਂ ਜਾਚ ਪੂਰੀ ਕਰ ਚੁੱਕੇ ਹਾਂ ਪਰ ਕਿਉਂ ਜੋ ਮਾਮਲਾ ਸੀਬੀਆਈ ਦੇ ਹਵਾਲੇ ਕੀਤਾ ਜਾ ਰਿਹਾ ਹੈ ਇਸ ਲਈ ਅਸੀਂ ਆਰੋਪ ਪੱਤਰ ਦਾਖਲ ਨਹੀਂ ਕੀਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|