|
| ਉੱਘੇ ਤਬਲਾ ਵਾਦਕ ਕਿਸ਼ਨ ਮਹਾਰਾਜ ਦਾ ਦਿਹਾਂਤ |
| ਵਾਰਾਣਸੀ(ਭਾਸ਼ਾ), ਸੋਮਵਾਰ, 5 ਮਈ 2008 ( 09:18 IST ) | |
ਪਦਮ ਵਿਭੂਸ਼ਣ ਪੰਡਿਤ ਕਿਸ਼ਨ ਮਹਾਰਾਜ ਦਾ ਲਗਭੱਗ ਇੱਕ ਹਫਤੇ ਦੀ ਬਿਮਾਰੀ ਮਗਰੋਂ ਬੀਤੇ ਰਾਤ ਲਗਭੱਗ 11.45 ਵਜੇ ਇੱਕ ਨਿੱਜੀ ਹਸਪਤਾਲ ਵਿਚ ਦਿਲ ਦੀ ਗਤੀ ਰੁੱਕਣ ਨਾਲ ਦਿਹਾਂਤ ਹੋ ਗਿਆ.
ਉਹ 84 ਸਾਲਾਂ ਦੇ ਸਨ.ਉਹਨਾਂ ਦੇ ਪਰਿਵਾਰ ਵਿਚ ਉਹਨਾਂ ਦੀ ਪਤਨੀ, ਇੱਕ ਪੁੱਤਰ ਪ੍ਰਸਿੱਧ ਤਬਲਾ ਵਾਦਕ ਪੂਰਨ ਮਹਾਰਾਜ ਅਤੇ 3 ਧੀਆਂ ਹਨ.
ਪੰਡਿਤ ਕਿਸ਼ਨ ਮਹਾਰਾਜ ਦਾ ਜਨਮ 3 ਸਤੰਬਰ 1923 ਨੂੰ ਹੋਇਆ ਸੀ ਅਤੇ ਉਹ ਬਨਾਰਸ ਦੇ ਪੰਡਿਤ ਕੰਠੇ ਮਹਾਰਾਜ ਦੇ ਚੇਲੇ ਸਨ.ਤਬਲਾ ਖੇਤਰ ਵਿਚ ਉਹਨਾਂ ਦੇ ਯੋਗਦਾਨ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਉਹਨਾਂ ਨੂੰ 1973 ਵਿਚ ਪਦਮਸ਼੍ਰੀ ਅਤੇ 2002 ਵਿਚ ਪਦਮ ਵਿਭੂਸ਼ਣ ਨਾਲ ਨਵਾਜਿਆ ਗਿਆ ਸੀ.
ਉਹਨਾਂ ਨੂੰ ਕਾਸ਼ੀ ਵਿੱਦਿਆ ਪੀਠ, ਜੀਵਾਜੀ ਯੂਨੀਵਰਸਿਟੀ ਗਵਾਲੀਅਰ ਅਤੇ ਰਵਿੰਦਰ ਭਾਰਤੀ ਯੂਨੀਵਰਸਿਟੀ ਕੋਲਕਾਤਾ ਤੋਂ ਡਾਕਟਰੇਟ ਦੀਆਂ ਮਾਨਦ ਉਪਾਧੀਆਂ ਵੀ ਪ੍ਰਦਾਨ ਕੀਤੀਆਂ ਗਈਆਂ ਸਨ.
ਪੰਡਿਤ ਕਿਸ਼ਨ ਮਹਾਰਾਜ 24 ਅਪ੍ਰੈਲ ਤੋਂ 28 ਅਪ੍ਰੈਲ ਤੱਕ ਪ੍ਰਸਿੱਧ ਸੰਕਟ ਮੋਚਨ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਣ ਮਗਰੋਂ ਪ੍ਰੋਗਰਾਮ ਦੇ ਆਖਰੀ ਦਿਨ ਆਪਣੇ ਘਰ ਮਿਲਣ ਆਏ ਪ੍ਰਸਿੱਧ ਸਰੋਦ ਵਾਦਕ ਅਮਜ਼ਦ ਅਲੀ ਖਾਨ ਨਾਲ ਮੁਲਾਕਾਤ ਮਗਰੋਂ ਬੇਹੋਸ਼ ਹੋ ਗਏ ਸਨ.
ਇਸ ਤੋਂ ਮਗਰੋਂ ਉਹਨਾਂ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਜਿੱਥੇ ਉਹਨਾਂ ਦਾ ਦਿਹਾਂਤ ਹੋ ਗਿਆ.ਪਰਿਵਾਰਕ ਸੂਤਰਾਂ ਮੁਤਾਬਕ ਉਹਨਾਂ ਦਾ ਅੰਤਮ ਸੰਸਕਾਰ ਅੱਜ ਮਣੀ ਕਰਨਿਕਾ ਘਾਟ ਉੱਪਰ ਸ਼ਾਮ ਚਾਰ ਵਜੇ ਕੀਤਾ ਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|