|
| ਭੈਣ ਦੁਬਾਰਾ ਮਿਲਣਾ ਚਾਹੁੰਦੀ ਹੈ ਸਰਬਜੀਤ ਨੂੰ |
| ਅੰਮ੍ਰਿਤਸਰ(ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008 ( 09:28 IST ) | |
ਪਾਕਿਸਤਾਨ ਵਿਚ ਮੌਤ ਦੀ ਸਜਾ ਪ੍ਰਾਪਤ ਕੈਦੀ ਸਰਬਜੀਤ ਦੀ ਭੈਨ ਦਲਬੀਰ ਕੌਰ ਆਪਣੇ ਭਰਾ ਨਾਲ ਪਹਿਲੀ ਮੁਲਾਕਾਤ ਤੋਂ ਸੰਤੁਸ਼ਟ ਨਹੀਂ ਹੈ ਅਤੇ ਇੱਕ ਵਾਰ ਮੁੜ ਤੋਂ ਮਿਲਣਾ ਚਾਹੁੰਦੀ ਹੈ.ਕੌਰ ਨੇ ਲਾਹੌਰ ਤੋਂ ਫੋਨ ਉੱਪਰ ਭਾਸ਼ਾ ਨੂੰ ਦੱਸਿਆ ਕਿ ਮੈਂ ਆਪਣੇ ਭਰਾ ਨੂੰ ਗਲੇ ਨਹੀਂ ਲਾ ਸਕੀ ਕਿਉਂ ਜੋ ਉਹ ਸਲਾਖਾਂ ਪਿੱਛੇ ਸੀ.
ਜਦੋਂ ਅਸੀਂ ਉਸ ਨੂੰ ਮਿਲੇ ਤਾਂ ਉਸ ਲਈ ਇਹ ਕਾਫੀ ਮੁਸ਼ਕਲ ਘੜੀ ਸੀ.ਕੌਰ ਨੇ ਦੱਸਿਆ ਕਿ ਉਹਨਾਂ ਸਾਬਕਾ ਪਾਕਿਸਤਾਨੀ ਮਨੁੱਖੀ ਅਧਿਕਾਰ ਮੰਤਰੀ ਅੰਸਾਰ ਬਰਨੀ, ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਨਿੱਜੀ ਸਕੱਤਰ ਅਤੇ ਮਨੁੱਖੀ ਅਧਿਕਾਰ ਵਰਕਰ ਅਸਮਾਂ ਜਹਾਂਗੀਰ ਨੂੰ ਵੀ ਅਪੀਲ ਕੀਤੀ ਕਿ ਉਹ ਸਰਬਜੀਤ ਨਾਲ ਇੱਕ ਵਾਰ ਉਚਿਤ ਢੰਗ ਨਾਲ ਮਿਲਣ ਦੀ ਵਿਵਸਥਾ ਕਰਾਉਣ.
ਇਸ ਵਿਚਕਾਰ ਸਰਬਜੀਤ ਦੇ ਪਰਿਵਾਰ ਨੇ ਨਨਕਾਣਾ ਸਾਹਬ ਗੁਰਦੁਆਰੇ ਵਿਚ ਜਾ ਕੇ ਮੱਥਾ ਟੇਕਿਆ ਅਤੇ ਗੁਰਦੁਆਰੇ ਦੇ ਗ੍ਰੰਥੀ ਨੇ ਉਹਨਾਂ ਲਈ ਅਰਦਾਸ ਵੀ ਕੀਤੀ.
ਕੌਰ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਪਾਕਿਸਤਾਨ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮਿਲਣ ਲਈ ਵੀਜ਼ਾ ਮਿਆਦ ਵਿਚ ਵਿਸਥਾਰ ਚਾਹੁੰਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ ..... |
| |
|
|
|
|
 | | AP |
| | |
| |
|
|
|
|
|
| ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ |
| |
|
|
|
|
|
|
|