|
| ਨਹੀਂ ਜਾਰੀ ਹੋਵੇਗਾ ਕਟਾਰਾ ਦਾ ਟਿਕਟ |
| ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008 ( 12:04 IST ) | |
ਦਿੱਲੀ ਦੀ ਇੱਕ ਅਦਾਲਤ ਨੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਕਾਬੂ ਭਾਜਪਾ ਦੇ ਮੁਅੱਤਲ ਸੰਸਦ ਮੈਂਬਰ ਬਾਬੂ ਭਾਈ ਕਟਾਰਾ ਦੇ ਜ਼ਬਤ ਕੀਤੇ ਗਏ ਹਵਾਈ ਟਿਕਟਾਂ ਨੂੰ ਇਹ ਕਹਿੰਦੇ ਹੋਏ ਜ਼ਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਉਹਨਾਂ ਖਿਲਾਫ ਵਧੀਆ ਸਬੂਤ ਹਨ.
ਵਧੀਕ ਮੁੱਖ ਮੈਟਰੋਪੋਲੀਟਨ ਜੱਜ ਏਕੇ ਕੁਹਾੜ ਨੇ ਇਹ ਸ਼ਬਦ ਕਹੇ.ਉਹਨਾਂ ਨਾਲ ਹੀ ਕਿਹਾ ਕਿ ਸਬੂਤਾਂ ਦੇ ਸੰਬੰਧ ਵਿਚ ਇਹ ਮੂਲ ਨਿਯਮ ਹੈ ਕਿ ਵਧੀਆ ਸਬੂਤ ਨੂੰ ਸੁਣਵਾਈ ਦੌਰਾਨ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ.
ਹਵਾਈ ਟਿਕਟਾਂ ਨੂੰ ਜਾਰੀ ਕਰਨ ਦੀ ਅਪੀਲ ਦਾ ਵਿਰੋਧ ਕਰਦੇ ਹੋਏ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਕਿਹਾ ਕਿ ਆਰੋਪੀ ਕਟਾਰਾ ਦੋ ਹੋਰ ਯਾਤਰੀਆਂ ਪਰਮਜੀਤ ਕੌਰ ਅਤੇ ਇੱਕ ਨਾਬਾਲਗ ਨੂੰ ਝੂਠੇ ਨਾਵਾਂ ਨਾਲ ਆਪਣੀ ਪਤਨੀ ਪਤਨੀ ਅਤੇ ਪੁੱਤਰ ਦੱਸ ਕੇ ਲਿਜਾ ਰਿਹਾ ਸੀ.ਆਰੋਪੀ ਸੰਸਦ ਮੈਂਬਰ ਖਿਲਾਫ ਇਹ ਟਿਕਟਾਂ ਮਹਤੱਵ ਪੂਰਨ ਸਬੂਤ ਹਨ.
ਇਸ ਤੋਂ ਪਹਿਲਾਂ 47 ਸਾਲਾ ਸੰਸਦ ਮੈਂਬਰ ਅਤੇ ਦੋ ਹੋਰਨਾਂ ਦੀਆਂ ਜ਼ਬਤ ਹਵਾਈ ਟਿਕਟਾਂ ਨੂੰ ਜਾਰੀ ਕਰਾਉਣ ਲਈ ਇਸ ਆਧਾਰ ਉੱਪਰ ਇੱਕ ਅਪੀਲ ਅਦਾਲਤ ਵਿਚ ਦਾਖਲ ਕੀਤੀ ਗਈ ਸੀ ਕਿ ਮਾਮਲੇ ਵਿਚ ਜਾਂਚ ਲਈ ਹੁਣ ਇਹਨਾਂ ਦੀ ਲੋੜ ਨਹੀਂ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|