|
| ਰਾਹੁਲ ਨੂੰ ਬਣਾਇਆ ਫਿਰ ਨਿਸ਼ਾਨਾ |
| ਲਖਨਊ (ਭਾਸ਼ਾ), ਬੁੱਧਵਾਰ, 9 ਅਪ੍ਰੈਲ 2008 ( 10:21 IST ) | |
ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਮੁੜ੍ਹ ਤੋਂ ਕਾਂਗਰਸੀ ਸਾਂਸਦ ਰਾਹੁਲ ਗਾਂਧੀ ਦੇ ਦਲਿਤ ਮੋਹ ਨੂੰ ਵਿਖਾਵਾ ਦੱਸਦਿਆਂ ਦੁਹਰਾਇਆ ਕਿ ਯੁਵਰਾਜ (ਰਾਹੁਲ ਗਾਂਧੀ) ਨੂੰ ਦਲਿਤਾਂ ਨਾਲ ਮਿਲਣ ਦੇ ਬਾਅਦ ਦਿੱਲੀ ਵਿੱਚ ਵਿਸ਼ੇਸ਼ ਸਾਬੁਣ ਦੇ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ ਅਤੇ ਧੂਪ ਬੱਤੀ ਦੇ ਨਾਲ ਉਹਨਾਂ ਦਾ ਸ਼ੁੱਧੀਕਰਨ ਕੀਤਾ ਜਾਂਦਾ ਹੈ.
ਹਰਦੋਈ ਅਤੇ ਗੋਂਡਾ ਵਿੱਚ ਚੌਣ ਰੈਲੀਆਂ ਨੂੰ ਸੰਬੋਧਿਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੇ ਦਲਿਤਾਂ ਦੇ ਪ੍ਰਤੀ ਪੈਦਾ ਹੋਇਆ ਮੋਹ ਕੇਵਲ ਵਿਖਾਵਾ ਹੈ ਤਾਂਕਿ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਦਲਿਤ ਮੁੜ੍ਹ ਤੋਂ ਕਾਂਗਰਸ ਦੇ ਨਾਲ ਜੁੜ੍ਹ ਜਾਣ.
ਮੁੱਖ ਮੰਤਰੀ ਨੇ ਕਾਂਗਰਸ ਉੱਤੇ ਸਿੱਧਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਸੰਨ 1952 ਵਿੱਚ ਲੋਕਸਭਾ ਚੌਣਾਂ ਦੇ ਦੌਰਾਨ ਡਾ.ਅੰਬੇਦਕਰ ਨੂੰ ਹਰਾਉਣ ਦੀ ਸਾਜਿਸ਼ ਰੱਚੀ ਸੀ.
ਇਸਦੇ ਇਲਾਵਾ ਆਜ਼ਾਦੀ ਦੇ ਬਾਅਦ ਕੇਂਦਰ ਵਿੱਚ 48 ਅਤੇ ਉੱਤਰ ਪ੍ਰਦੇਸ਼ ਵਿੱਚ 38 ਵਰ੍ਹਿਆਂ ਤੱਕ ਸ਼ਾਸਨ ਕਰਨ ਦੇ ਬਾਵਜੂਦ ਵਿਕਾਸ ਵਿੱਚ ਰੁੱਚੀ ਨਹੀਂ ਲਈ ਅਤੇ ਨਾਹੀਂ ਦਲਿਤ ਸਮਾਜ ਦੇ ਲਈ ਕੋਈ ਕਾਰਜ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|