|
| ਲੁਟੇਰਿਆਂ ਨੇ ਖੇਡੀ ਖ਼ੂਨੀ ਹੋਲੀ |
| ਇੰਦੌਰ (ਭਾਸ਼ਾ), ਐਤਵਾਰ, 23 ਮਾਰਚ 2008 ( 15:19 IST ) | |
ਕੱਲ੍ਹ ਜਦੋਂ ਪੂਰੇ ਦੇਸ਼ ਵਿੱਚ ਰੰਗਾਂ ਦਾ ਤਿਓਹਾਰ ਮਨਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਸਥਾਨਕ ਸ਼ਹਿਰ ਵਿੱਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਖਸੁੱਟ ਦੇ ਲਈ ਚਾਰ ਲੋਕਾਂ ਨੂੰ ਨਿਸ਼ਾਨਾ ਬਣਾਇਆ. ਜਿਹਨਾਂ ਵਿੱਚੋਂ ਦੋ ਨੇ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ.
ਪੁਲਿਸ ਸੂਤਰਾਂ ਨੇ ਦੱਸਿਆ ਕਿ ਨਕਾਬਪੋਸ਼ ਤਿੱਕੜੀ ਨੇ ਵੱਖ ਵੱਖ ਇਲਾਕਿਆਂ ਵਿੱਚ ਘੱਟ ਤੋਂ ਘੱਟ ਚਾਰ ਲੋਕਾਂ ਨੂੰ ਨਿਸ਼ਾਨਾ ਬਣਾਇਆ, ਇਹਨਾਂ ਵਿੱਚੋਂ ਦੋ ਦਮ ਤੌੜ ਚੁੱਕੇ ਹਨ.
ਸੂਤਰਾਂ ਦੇ ਅਨੁਸਾਰ ਤਿੱਕੜੀ ਨੇ ਪਹਿਲਾ ਨਿਸ਼ਾਨਾ ਕਾਂਤਾਬਈ ਨਾਮਕ ਔਰਤ ਨੂੰ ਭੰਵਰ ਕੁਆਂ ਥਾਣੇ ਦੇ ਕੋਲ ਬਣਾਇਆ, ਜਦੋਂ ਉਹ ਰਾਤ ਨੂੰ ਆਪਣੇ ਪਤੀ ਦੇ ਨਾਲ ਸੈਰ ਸਪਾਟੇ ਦੇ ਲਈ ਨਿਕਲੀ ਸੀ. ਇਸ ਔਰਤ ਉੱਤੇ ਉਹਨਾਂ ਨੇ ਚਾਕੂ ਨਾਲ ਹਮਲਾ ਕੀਤਾ. ਔਰਤ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ.
ਇਸਦੇ ਬਾਅਦ ਲੁਟੇਰਿਆਂ ਨੇ ਅਗਲਾ ਨਿਸ਼ਾਨਾ ਦੋਸਤਾਂ ਦੇ ਨਾਲ ਘੁੰਮਣ ਨਿਕਲੇ ਮੁਹੰਮਦ ਜ਼ਮੀਰ ਨਿਵਾਸੀ ਆਰਐੱਨਟੀ ਮਾਰਗ ਨੂੰ ਬਣਾਇਆ. ਉਸਨੇ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ.
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਗੈਂਗ ਨੇ ਦਵਾ ਬਾਜ਼ਾਰ ਤੋਂ ਕੁੱਝ ਕਦਮਾਂ ਦੀ ਦੂਰੀ ਉੱਤੇ ਇੱਕ ਪੱਚੀ ਸਾਲਾ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਕੋਲੋਂ ਮੋਬਾਇਲ ਅਤੇ ਪੰਦਰ੍ਹਾਂ ਸੌ ਰੁਪਏ ਖੋਹ ਲਏ.
ਇਸ ਵਿਅਕਤੀ ਦੀ ਚਾਕੂ ਲੱਗਣ ਨਾਲ ਮੌਤ ਹੋ ਗਈ ਅਤੇ ਇਸਦੀ ਸ਼ਿਨਾਖ਼ਤ ਹੋਣੀ ਬਾਕੀ ਹੈ. ਇਸ ਤਰ੍ਹਾਂ ਇੱਕ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾਇਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|