|
| ਭਗਤ, ਰਾਜਗੁਰੂ, ਸੁਖਦੇਵ ਨੂੰ ਸਰਧਾਂਜਲੀ | | - ਕੁਲਵੰਤ ਹੈਪੀ |
| ਇੰਦੌਰ, 23 ਮਾਰਚ 2008 ( 08:57 IST ) |
|
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਉਹਨਾਂ ਦੇ ਸਾਥੀ ਰਾਜਗੁਰੂ, ਸੁਖਦੇਵ ਨੂੰ ਸ਼ਹੀਦੀ ਦਿਹਾੜੇ ਦੇ ਮੌਕੇ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਵੱਖ ਵੱਖ ਕਲੱਬਾਂ, ਸੱਭਿਆਚਾਰਕ ਮੰਚਾਂ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਹੁਸੈਨੀਵਾਲਾ ਬਾਰਡਰ ਉੱਤੇ ਪ੍ਰੋਗ੍ਰਾਮ ਆਯੋਜਿਤ ਕੀਤੇ ਜਾਣਗੇ.
ਇਸਦੇ ਇਲਾਵਾ ਬਠਿੰਡਾ ਦੀ ਯੂਨਾਈਟੇਡ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਹੀਦੇ ਆਜ਼ਮ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ 50 ਯੂਨਿਟਾਂ ਦਾ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ. ਇਸ ਮੌਕੇ ਖ਼ੂਨ ਇੱਕਤਰ ਕਰਨ ਦੇ ਲਈ ਰੈੱਡ ਕਰਾਸ ਬੱਲਡ ਬੈਂਕ ਲੁਧਿਆਣਾ ਦੀ ਟੀਮ ਪਹੁੰਚੀ ਜਦਕਿ ਮੁੱਖ ਮਹਿਮਾਨ ਦੇ ਰੂਪ ਵਿੱਚ ਨਗਰ ਨਿਗਮ ਕਮਿਸ਼ਨਰ ਕੇਕੇ ਯਾਦਵ ਪਹੁੰਚੇ.
ਇਸਦੇ ਇਲਾਵਾ ਸ਼ਹੀਦ-ਏ-ਆਜ਼ਮ ਦੇ ਜੀਵਨ ਨਾਲ ਜੁੜ੍ਹੀਆਂ ਕੋਰੀਓਗ੍ਰਾਫੀ ਪੇਸ਼ ਕਰਨ ਦੇ ਲਈ ਮਾਸਟਰ ਗੁਰਜਿੰਦਰ ਢੋਕ ਦੀ ਵਿਸ਼ੇਸ਼ ਟੀਮ ਪਹੁੰਚੀ ਜਦਕਿ ਇਸ ਸੂਰਮੇ ਦੀਆਂ ਵਾਰਾਂ ਗਾਉਣ ਦੇ ਲਈ ਪੰਜਾਬੀ ਫੋਕ ਗਾਇਕ ਸੋਮੀ ਤੁੰਗਵਾਲੀ ਪਹੁੰਚੇ.
ਇਸ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਸੰਸਥਾ ਪ੍ਰਧਾਨ ਵਿਜੈ ਭੱਟ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਰਕਸ਼ੀਲ ਸੁਸਾਇਟੀ ਅਤੇ ਹੋਲਸੇਲ ਕਲਾਥ ਮਰਚੈਂਟ ਐਸ਼ੋਸੀਏਸ਼ਨ ਨੇ ਇਸ ਕੈਂਪ ਨੂੰ ਸੰਪੂਰਨ ਕਰਨ ਦੇ ਲਈ ਕਾਫੀ ਸਹਿਯੋਗ ਦਿੱਤਾ.
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਹੁਸੈਨੀਵਾਲਾ ਵਿਖੇ ਯੂਥ ਕਾਂਗਰਸ ਇੱਕ ਚੇਤਨਾ ਰੈਲੀ ਕੱਢਕੇ ਸ. ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਸੱਚੀ ਸਰਧਾਂਜਲੀ ਭੇਂਟ ਕਰੇਗੀ ਜਦੋਂਕਿ ਅਬੋਹਰ ਵਿਖੇ ਸੱਭਿਆਚਾਰਕ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਉਹਨਾਂ ਦੀ ਮੂਰਤੀ ਉੱਤੇ ਫੁੱਲ ਮਾਲਾਵਾਂ ਚੜ੍ਹਾਈਆਂ ਜਾਣਗੀਆਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|