|
| ਕਾਂਗਰਸ ਸੀਐਮਪੀ ਨੂੰ ਨਹੀਂ ਦੇ ਰਹੀ ਮਹਤੱਤਾ
|
| ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 20 ਮਈ 2009 ( 16:03 IST ) | |
ਕਾਂਗਰਸ ਨੇ ਸੰਪ੍ਰਗ ਲਈ ਘੱਟੋ ਘੱਟ ਸਾਂਝਾ ਪ੍ਰੋਗਰਾਮ(ਸੀਐਮਪੀ) ਦੀ ਮੰਗ ਇਹ ਕਹਿੰਦੇ ਹੋਏ ਖਾਸ ਅਹਿਮੀਅਤ ਨਹੀਂ ਦਿੱਤੀ ਕਿ ਗਠਬੰਧਨ ਦੇ ਸਾਰੇ ਸਹਿਯੋਗੀ ਦਲਾਂ ਦੇ ਘੋਸ਼ਣਾ ਪੱਤਰਾਂ ਦੇ ਸਾਂਝੇ ਬਿੰਦੂਆਂ ਉੱਪਰ ਵਿਚਾਰ ਲਈ ਇੱਕ ਛੋਟੇ ਸਮੂਹ ਦਾ ਗਠਨ ਕੀਤਾ ਜਾਵੇਗਾ.
ਕਾਂਗਰਸ ਮਹਾਂਸਕਤੱਰ ਜਨਾਰਦਨ ਦਿਵੇਦੀ ਨੇ ਕਾਂਗਰਸ ਦੀ ਉਹਨਾਂ ਦੇ ਚੌਣਾਂ ਤੋਂ ਪਹਿਲਾਂ ਦੇ ਸਹਿਯੋਗੀ ਦਲਾਂ ਨਾਲ ਬੈਠਕ ਮਗਰੋਂ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇੱਕ ਛੋਟੇ ਸਮੂਹ ਦਾ ਗਠਨ ਕੀਤਾ ਜਾਵੇਗਾ ਜੋ ਨਿਰਧਾਰਤ ਕਰੇਗਾ ਕਿ ਹੋਰਨਾਂ ਪਾਰਟੀਆਂ ਦੇ ਘੋਸ਼ਣਾ ਪੱਤਰਾਂ ਦੇ ਕਿਹੜੇ ਮੁੱਦਿਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ.
ਇਹ ਪੁੱਛਣ 'ਤੇ ਕਿ ਕੀ ਤ੍ਰਿਣਮੂਲ ਕਾਂਗਰਸ ਨੇਤਾ ਮਮਤਾ ਬਨਰਜੀ ਨੇ ਸੰਪ੍ਰਗ ਬੈਠਕ ਵਿਚ ਸੀਐਮਪੀ ਦਾ ਮੁੱਦਾ ਚੁੱਕਿਆ ਤਾਂ ਦਿਵੇਦੀ ਨੇ ਕਿਹਾ ਉਹ ਇਸ ਬਾਰੇ ਟਿੱਪਣੀ ਨਹੀਂ ਕਰਨਗੇ ਕਿ ਮਮਤਾ ਨੇ ਬੈਠਕ ਵਿਚ ਨਿੱਜੀ ਰੂਪ ਨਾਲ ਕੀ ਕਿਹਾ ਹੈ.ਉਹਨਾਂ ਕਿਹਾ ਕਿ ਬੈਠਕ ਵਿਚ ਆਮ ਸਹਿਮਤੀ ਸੀ.
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਸੰਪ੍ਰਗ ਸਰਕਾਰ ਦਾ ਗਠਨ ਹੋ ਰਿਹਾ ਹੈ.ਉਹਨਾਂ ਸੰਕੇਤ ਦਿੱਤਾ ਕਿ ਸੀਐਮਪੀ ਦੀ ਬਜਾਏ ਸਹਿਯੋਗੀਆਂ ਵੱਲੋਂ ਚੁੱਕੇ ਗਏ ਮੁੱਦਿਆਂ ਅਤੇ ਘੋਸ਼ਣਾ ਪੱਤਰਾਂ ਵਿਚ ਕੀਤੇ ਗਏ ਵਾਅਦਿਆਂ ਦੇ ਸਾਂਝੇ ਬਿੰਦੂਆਂ ਉੱਪਰ ਵਿਚਾਰ ਕਰਨ ਲਈ ਇੱਕ ਛੋਟਾ ਸਮੂਹ ਬਣਾਇਆ ਜਾਵੇਗਾ.
ਇਸ ਵਿਚਕਾਰ ਪਾਰਟੀ ਸੂਤਰਾਂ ਨੇ ਦੱਸਿਆ ਕਿ ਰਾਜਦ, ਸਪਾ ਅਤੇ ਲੋਜਪਾ ਨੂੰ ਸਰਕਾਰ ਵਿਚ ਸ਼ਾਮਲ ਕਰਨ ਦਾ ਮੁੱਦਾ ਸੰਪ੍ਰਗ ਬੈਠਕ ਵਿਚ ਨਹੀਂ ਉੱਠਿਆ.ਸੂਤਰਾਂ ਨੇ ਦੱਸਿਆ ਕਿ ਇਸ ਦਾ ਅਰਥ ਹੋਇਆ ਕਿ ਰਾਜਦ ਅਤੇ ਸਪਾ ਲਈ ਕੈਬਿਨੇਟ ਦੇ ਦਰਵਾਜੇ ਬੰਦ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|