ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਗਰੀਬਾਂ ਨੂੰ ਮਿਲੇਗਾ ਖਾਧ ਅਧਿਕਾਰ
ਨਵੀਂ ਦਿੱਲੀ(ਭਾਸ਼ਾ), ਐਤਵਾਰ, 17 ਮਈ 2009   ( 17:01 IST )
100 ਦਿਨੀ ਰੁਜ਼ਗਾਰ ਗਰੰਟੀ ਯੋਜਨਾ ਮਗਰੋਂ ਹੁਣ ਇਸੇ ਤਰਜ਼ ਉੱਪਰ ਗਰੀਬਾਂ ਨੂੰ ਤਿੰਨ ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਹਰ ਮਹੀਨੇ ਘੱਟੋ ਘੱਟ 25 ਕਿਲੋ ਚਾਵਲ ਅਤੇ ਕਣਕ ਦੀ ਕਨੂੰਨੀ ਵਿਵਸਥਾ ਕੀਤੀ ਜਾ ਸਕਦੀ ਹੈ.

ਅਜਿਹਾ ਸੰਪ੍ਰਗ ਦੀ ਮੁੱਖ ਸਹਿਯੋਗੀ ਕਾਂਗਰਸ ਨੇ ਚੌਣ ਘੋਸ਼ਣਾ ਪੱਤਰ ਵਿਚ ਵਾਅਦਾ ਕੀਤਾ ਹੈ.15ਵੀਂ ਲੋਕਸਭਾ ਚੌਣਾਂ ਦੇ ਆਪਣੇ ਘੋਸ਼ਣਾ ਪੱਤਰ ਵਿਚ ਕਾਂਗਰਸ ਨੇ ਕਿਹਾ ਹੈ ਕਿ ਜੇਕਰ ਉਸ ਨੂੰ ਸੱਤਾ ਵਾਪਸ ਮਿਲੀ ਤਾਂ ਉਹ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ ਦੀ ਤਰਜ਼ ਉੱਪਰ ਖਾਧ ਦਾ ਅਧਿਕਾਰ ਕਨੂੰਨ ਲਾਗੂ ਕਰੇਗੀ.

ਇਹ ਕਨੂੰਨ ਸਾਰੇ ਲੋਕਾਂ ਖਾਸ ਕਰਕੇ ਸਮਾਜ ਦੇ ਵਾਂਝੇ ਤਬਕੇ ਨੂੰ ਉਚਿਤ ਖਾਧ ਪਦਾਰਥ ਦੀ ਯਕੀਨੀ ਦੀ ਗਰੰਟੀ ਦੇਵੇਗਾ.ਕਾਂਗਰਸ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਸਾਰੇ ਸ਼ਹਿਰਾਂ ਵਿਚ ਬੇਘਰ ਅਤੇ ਪ੍ਰਵਾਸੀ ਲੋਕਾਂ ਲਈ ਸਸਤੀ ਸਮੁਦਾਇਕ ਰਸੋਈ ਦੀ ਸਥਾਪਨਾ ਕੀਤੀ ਜਾਵੇਗੀ.

ਘੋਸ਼ਣਾ ਪੱਤਰ ਵਿਚ ਕਿਹਾ ਗਿਆ ਹੈ ਕਿ ਕਿ ਭਾਰਤੀ ਰਾਸ਼ਟਰੀ ਕਾਂਗਰਸ ਇਸ ਗੱਲ ਦਾ ਪ੍ਰਸਤਾਵ ਕਰਦੀ ਹੈ ਕਿ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲਾ ਹਰ ਪਰਿਵਾਰ ਭਾਂਵੇ ਉਹ ਸ਼ਹਿਰੀ ਖੇਤਰ ਵਿਚ ਹੋਵੇ ਅਤੇ ਜਾਂ ਫਿਰ ਪੇਂਡੂ ਖੇਤਰ ਵਿਚ, ਉਹ ਕਨੂੰਨ ਅਧੀਨ ਹਰ ਮਹੀਨੇ 25 ਕਿਲੋ ਚਾਵਲ ਅਤੇ ਕਣਕ ਤਿੰਨ ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪ੍ਰਾਪਤ ਕਰਨ ਲਈ ਅਧਿਕਾਰਤ ਹੋਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਿੱਤ ਦਾ ਸਿਹਰਾ ਰਾਹੁਲ ਨੂੰ ਦਿੱਤਾ
ਸੌਦੇਬਾਜੀ ਨਹੀਂ ਕਰੇਗੀ ਤ੍ਰਿਣਮੂਲ : ਤ੍ਰਿਵੇਦੀ
ਜਰਦਾਰੀ, ਵਾਂਗ ਵੱਲੋਂ ਪੀਐਮ ਨੂੰ ਵਧਾਈ
ਲੋਕਸਭਾ 'ਚ ਪਹਿਲੀ ਦਫਾ ਪੁੱਜੇ ਚਾਰ ਗਾਂਧੀ
ਕਸਾਬ ਦਾ ਬਚਾਅ ਮੇਰਾ ਫਰਜ਼ :ਕਾਜ਼ਮੀ
ਮੋਦੀ ਲੈ ਡੁੱਬਿਆ ਰਾਜਗ ਨੂੰ : ਸ਼ਰਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...