ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
57 ਫੀਸਦੀ ਰਿਹਾ ਮਤਦਾਨ, 5 ਦੀ ਮੌਤ
ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 8 ਮਈ 2009   ( 10:09 IST )
ਲੋਕਸਭਾ ਚੌਣਾਂ ਦੇ ਚੌਥੇ ਦੌਰ ਅਧੀਨ ਬੀਤੇ ਕੱਲ੍ਹ ਹੋਏ ਮਤਦਾਨ ਦੌਰਾਨ ਹਿੰਸਾ ਕਾਰਣ ਪੱਛਮੀ ਬੰਗਾਲ ਵਿਚ ਚਾਰ ਅਤੇ ਰਾਜਸਥਾਨ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਕੁੱਝ ਥਾਂਵਾਂ ਉੱਪਰ ਮਤਦਾਨ ਕੇਂਦਰਾਂ 'ਤੇ ਕਬਜ਼ਾ ਕਰਨ ਅਤੇ ਪੁਲਿਸ ਫਾਇਰਿੰਗ ਦੀਆਂ ਘਟਨਾਵਾਂ ਵੀ ਵਾਪਰੀਆਂ.

ਪੱਛਮੀ ਬੰਗਾਲ ਦੇ ਜੰਗੀਪੁਰ ਵਿਖੇ ਅਣਪਛਾਤੇ ਲੋਕਾਂ ਨੇ ਮਾਕਪਾ ਦੇ ਇੱਕ ਵਰਕਰ ਉੱਪਰ ਬੰਬ ਨਾਲ ਹਮਲਾ ਕਰ ਦਿੱਤਾ.ਇਸ ਖੇਤਰ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਣਬ ਮੁਖਰਜੀ ਚੌਣ ਮੈਦਾਨ ਵਿਚ ਹਨ ਜਦੋਂ ਕਿ ਬਰਧਮਾਨ ਲੋਕਸਭਾ ਹਲਕੇ ਦੇ ਆਸਨ ਸੋਲ ਖੇਤਰ ਵਿਚ ਕੁੱਝ ਹਥਿਆਰ ਬੰਦ ਲੋਕਾਂ ਦੀ ਗੋਲੀਬਾਰੀ ਵਿਚ ਇੱਕ ਵੋਟਰ ਦੀ ਮੌਤ ਹੋ ਗਈ ਅਤੇ ਤਿੰਨ ਪੁਲਿਸ ਜਵਾਨਾਂ ਸਮੇਤ 8 ਲੋਕ ਜ਼ਖਮੀ ਹੋ ਗਏ.

ਹਾਵੜਾ ਜਿਲ੍ਹੇ ਦੇ ਅਮਤਾ ਵਿਖੇ ਮਤਦਾਨ ਮਗਰੋਂ ਇੱਕ ਵਿਅਕਤੀ ਹਲਾਕ ਹੋ ਗਿਆ ਜਿਸ ਨੂੰ ਮਾਕਪਾ ਵਰਕਰ ਦੱਸਿਆ ਜਾ ਰਿਹਾ ਹੈ.ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦੇ ਕਥਿੱਤ ਹਮਲੇ ਵਿਚ ਉਕਤ ਮਾਕਪਾ ਵਰਕਰ ਦੀ ਮਾਰਿਆ ਗਿਆ.

ਨੰਦੀਗ੍ਰਾਮ ਵਿਖੇ ਵੀ ਮੁਕਾਬਲੇਬਾਜ਼ ਸਿਆਸੀ ਸਮੂਹਾਂ ਵਿਚਕਾਰ ਹੋਏ ਸੰਘਰਸ਼ ਵਿਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ.ਨੰਦੀਗ੍ਰਾਮ ਕਿਸਾਨਾਂ ਦੀ ਜਮੀਨ ਉੱਪਰ ਕਬਜ਼ੇ ਖਿਲਾਫ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਿਚ ਚੱਲੇ ਅੰਦੋਲਨ ਦਾ ਗੜ੍ਹ ਰਿਹਾ ਹੈ.ਇਹ ਪਤਾ ਨਹੀਂ ਲੱਗਾ ਹੈ ਕਿ ਮ੍ਰਿਤਕ ਕਿਸ ਪਾਰਟੀ ਨਾਲ ਸੰਬੰਧਤ ਸੀ.ਉੱਧਰ ਰਾਜਸਥਨ ਦੇ ਸਵਾਈ ਮਾਧੋਪੁਰ ਜਿਲ੍ਹੇ ਦੇ ਓਲਵਾਰਾ ਪਿੰਡ ਵਿਖੇ ਬੂਥ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਗੋਲੀ ਚਲਾਉਣੀ ਪਈ ਜਿਸ ਕਾਰਣ ਇੱਕ ਵਿਅਕਤੀ ਦੀ ਮੌਤ ਹੋ ਗਈ.

ਹਿੰਸਾ ਦੇ ਬਾਵਜੂਦ ਪੱਛਮੀ ਬੰਗਾਲ ਦੀਆਂ 17 ਸੀਟਾਂ ਲਈ ਹੋਏ ਮਤਦਾਨ ਵਿਚ 75 ਫੀਸਦੀ ਲੋਕਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਦੋਂ ਕਿ ਪੰਜਾਬ ਵਿਚ 65 ਫੀਸਦੀ, ਹਰਿਆਣਾ ਵਿਚ 63 ਫੀਸਦੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿਚ 50-50 ਵੋਟਾਂ ਪਈਆਂ.

ਉੱਧਰ ਸ਼੍ਰੀਨਗਰ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੀ ਲੋਕਸਭਾ ਸੀਟ ਲਈ ਹੋਏ ਮਤਦਾਨ ਨੂੰ ਲੈ ਕੇ ਚੌਣ ਅਧਿਕਾਰੀ ਕਾਫੀ ਖੁਸ਼ ਹਨ ਕਿਉਂ ਜੋ ਵੱਖਵਾਦੀਆਂ ਦੇ ਬਾਇਕਾਟ ਦੇ ਸੱਦੇ ਦੇ ਬਾਵਜੂਦ ਇੱਥੇ ਲਗਭੱਗ 24 ਫੀਸਦੀ ਮਤਦਾਨ ਹੋਇਆ ਹੈ.

ਖੁਸ਼ ਦਿਖਾਈ ਦੇ ਰਹੇ ਮੁੱਖ ਚੌਣ ਅਧਿਕਾਰੀ ਬੀਆਰ ਸ਼ਰਮਾ ਨੇ ਕਿਹਾ ਕਿ ਇਸ ਸੰਸਦੀ ਹਲਕੇ ਅਤੇ ਸੋਨਾਵਰ ਵਿਧਾਨਸਭਾ ਹਲਕੇ ਲਈ ਮਤਦਾਨ ਸ਼ਾਂਤੀਪੂਰਨ ਰਿਹਾ.ਕੁੱਝ ਸ਼ਿਕਾਇਤਾਂ ਜਰੂਰ ਮਿਲੀਆਂ ਜੋ ਬੇਬੁਨਿਆਦ ਸਾਬਤ ਹੋਈਆਂ.

ਗੰਦਰਬਲ ਅਤੇ ਬੜਗਾਮ ਜਿਲ੍ਹੇ ਵਿਚ 24 ਫੀਸਦੀ ਮਤਦਾਨ ਦਰਜ ਕੀਤਾ ਗਿਆ ਜੋ ਸਾਲ 2004 ਦੀਆਂ ਆਮ ਚੌਣਾਂ ਮੁਕਾਬਲੇ 5 ਫੀਸਦੀ ਵੱਧ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੱਖਣੀ ਅਫਰੀਕਾ ਜਾਣਗੇ ਅੰਸਾਰੀ
ਕਾਂਗਰਸ ਨੂੰ ਵਾਮ ਦੀ ਮੱਦਦ ਨਹੀਂ : ਕਾਰਤ
ਕਾਂਗਰਸ ਖਿਲਾਫ ਨਹੀਂ ਹੈ ਸਪਾ
ਸਹਿਯੋਗੀ ਕਰਨਗੇ ਕਮੀ ਪੂਰੀ:ਰਾਜਨਾਥ
ਸੋਨੀਆ ਨੇ ਪਾਈ ਵੋਟ
ਫਿਰੋਜ਼ਪੁਰ,ਭਿਵਾਨੀ 'ਚ ਹਿੰਸਾ,ਮਤਦਾਨ ਜ਼ਾਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...