|
| ਦਾਉਦ ਸੌਂਪਣ ਲਈ ਦਬਾਅ ਪਾਵੇ ਕੇਂਦਰ:ਭਾਜਪਾ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 29 ਨਵੰਬਰ 2008 ( 14:42 IST ) | |
ਭਾਜਪਾ ਨੇ ਅੱਜ ਕਿਹਾ ਕਿ ਪਾਕਿਸਤਾਨ ਅੱਤਵਾਦ ਖਿਲਾਫ ਲੜ੍ਹਾਈ ਵਿਚ ਭਾਰਤ ਨਾਲ ਸਹਿਯੋਗ ਕਰਨ ਵਿਚ ਜੇਕਰ ਵਾਕਈ ਗੰਭੀਰ ਹੈ ਤਾਂ ਉਸ ਉੱਪਰ ਦਬਾਅ ਬਨਾਉਣਾ ਚਾਹੀਦਾ ਹੈ ਕਿ ਉਹ ਦਾਉਦ ਇਬ੍ਰਾਹਿਮ ਨੂੰ ਸੌਂਪੇ.
ਪਾਰਟੀ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਪਾਕਿਸਤਾਨ ਨੂੰ ਇਹ ਅਹਿਸਾਸ ਦੁਆਉਣ ਲਈ ਕਿ ਅੱਤਵਾਦੀ ਹਮਲਿਆਂ ਦੀ ਸਹੂਲਤ ਪੇਸ਼ ਕਰਨ ਵਿਚ ਆਪਣੀ ਜਮੀਨ ਦੀ ਵਰਤੋਂ ਹੋਣ ਦੇਣਾ ਠੀਕ ਨਹੀਂ.
ਭਾਰਤ ਨੂੰ ਉਸ ਉੱਪਰ ਕੂਤਨੀਤਕ ਅਤੇ ਹੋਰਨਾਂ ਦਬਾਅ ਬਨਾਉਣੇ ਚਾਹੀਦੇ ਹਨ.ਉਹਨਾਂ ਕਿਹਾ ਕਿ ਇਹ ਇਹੋ ਸਮਾਂ ਹੈ ਜਦੋਂ ਪਾਕਿਸਤਾਨ ਨਾਲ ਭਾਰਤ ਸਖਤੀ ਨਾਲ ਪੇਸ਼ ਆਵੇ ਅਤੇ ਉਸ ਤੋਂ ਦਾਉਦ ਸੌਂਪਣ ਦੀ ਮੰਗ ਕਰੇ.
ਭਾਜਪਾ ਨੇਤਾ ਨੇ ਕਿਹਾ ਕਿ ਦਾਉਦ ਇਬ੍ਰਾਹਿਮ ਉਹ ਭਗੌੜਾ ਹੈ ਜਿਸਦੀ 1993 ਵਿਚ ਮੁੰਬਈ ਵਿਚ ਹੋਏ ਲੜ੍ਹੀਵਾਰ ਬੰਬ ਧਮਾਕਿਆਂ ਵਿਚ ਭੂਮਿਕਾ ਸਾਬਤ ਹੋ ਚੁੱਕੀ ਹੈ.
ਉਹਨਾਂ ਕਿਹਾ ਕਿ ਦੇਸ਼ ਉੱਪਰ ਇਸ ਹਮਲੇ ਤੋਂ ਸਬਕ ਲੈਂਦਿਆਂ ਸਰਕਾਰ ਇਹ ਸਾਫ ਸੰਕੇਤ ਦੇਵੇ ਕਿ ਉਹ ਵੋਟ ਬੈਂਕ ਲਈ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗੀ.ਪ੍ਰਸਾਦ ਨੇ ਕਿਹਾ ਕਿ ਮੁੰਬਈ ਉੱਪਰ ਹਮਲਾ ਦੇਸ਼ ਉੱਪਰ ਸੱਭ ਤੋਂ ਵੱਡਾ ਅੱਤਵਾਦੀ ਹਮਲਾ ਸੀ.
ਦੇਸ਼ ਨੂੰ ਸੁਕੂਨ ਹੈ ਕਿ ਸਾਡੇ ਬਹਾਦੁਰ ਜਵਾਨਾਂ ਨੇ ਸਥਿੱਤੀ ਨੂੰ ਕਾਬੂ ਕਰ ਲਿਆ ਹੈ.ਦੇਸ਼ ਆਪਣੇ ਇਹਨਾਂ ਬਹਾਦਰ ਜਵਾਨਾਂ ਦਾ ਸਦਾ ਕਰਜ਼ਾਈ ਰਹੇਗਾ.
ਇਸ ਦੇ ਨਾਲ ਹੀ ਭਾਜਪਾ ਬੁਲਾਰੇ ਨੇ ਭਰੋਸਾ ਦਿੱਤਾ ਕਿ ਅੱਤਵਾਦ ਖਿਲਾਫ ਸਰਕਾਰ ਜੋ ਵੀ ਕਦਮ ਚੁੱਕੇਗੀ, ਉਹਨਾਂ ਦੀ ਪਾਰਟੀ ਉਸ ਵਿਚ ਸਰਕਾਰ ਦਾ ਸਾਥ ਦੇਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ |
| |
|
|
|
|
| 'ਫੈਸ਼ਨ' ਜਗਤ ਦਾ ਆਈਨਾ | | ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ |
|
| |
|
|
|
|
|
| ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ |
| |
|
|
|
|
|
|
|