ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਵਿਦਰਭ ਦੌਰੇ ਤੋਂ ਸੰਤੁਸ਼ਟ ਹਾਂ:ਰਾਹੁਲ
ਨਾਗਪੁਰ(ਭਾਸ਼ਾ), 19 ਜੁਲਾਈ 2008   ( 15:14 IST )
ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਆਪਣੇ ਵਿਦਰਭ ਦੌਰੇ ਤੋਂ ਸੰਤੁਸ਼ਟ ਹਨ.ਉਹਨਾਂ ਕਿਹਾ ਕਿ ਕਿਸਾਨਾਂ ਦੀ ਖੁਦਕੁਸ਼ੀ ਤੋਂ ਇਹ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ.

ਪੂਰਬੀ ਮਹਾਂਰਾਸ਼ਟਰ ਦੇ ਇੱਕ ਦਿਨਾ ਦੌਰੇ ਮਗਰੋਂ ਰਾਹੁਲ ਨੇ ਕਿਹਾ ਕਿ ਇਹ ਇੱਕ ਚੰਗਾ ਦੌਰਾ ਸੀ.ਕਪਾਹ ਲਈ ਪ੍ਰਸਿੱਧ ਖੇਤਰ ਵਿਚ ਆਪਣੇ ਦੌਰੇ ਦੌਰਾਨ ਰਾਹੁਲ ਨੇ ਕਈ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ.

ਰਾਹੁਲ ਇਹ ਜਾਨਣਾ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪੈਕੇਜ ਦਾ ਲਾਭ ਕਿਸਾਨਾਂ ਨੂੰ ਮਿਲ ਰਿਹਾ ਹੈ ਜਾਂ ਨਹੀਂ.ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੁਲਾਈ 2006 ਵਿਚ ਖੇਤਰ ਦੀ ਆਪਣੀ ਯਾਤਰਾ ਦੌਰਾਨ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਲਈ 3750 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ.

ਕਾਂਗਰਸ ਦੇ ਇਸ ਨੌਜਵਾਨ ਨੇਤਾ ਨੇ ਵਰਧਾ ਜਿਲ੍ਹੇ ਦੇ ਦੋਰਲੀ ਅਤੇ ਅਮਰਾਵਤੀ ਜਿਲ੍ਹੇ ਦੇ ਸ਼ਿਵਨੀ ਪਿੰਡ ਦਾ ਦੌਰਾ ਕੀਤਾ.ਇਹ ਦੋਵੇਂ ਪਿੰਡ ਅਖਬਾਰਾਂ ਦੀ ਸੁਰਖੀਆਂ ਵਿਚ ਛਾਏ ਸਨ ਕਿਉਂ ਜੋ ਖੇਤੀ ਸੰਕਟ ਕਾਰਣ ਦੋਵੇਂ ਪਿੰਡਾਂ ਦੇ ਲੋਕਾਂ ਨੇ ਇੱਕ ਤਖਤੀ ਲਟਕਾ ਦਿੱਤੀ ਸੀ ਜਿਸ ਉੱਪਰ ਲਿਖਿਆ ਸੀ, 'ਇਹ ਪਿੰਡ ਵਿਕਾਉ ਹਨ'.

ਰਾਹੁਲ ਦੇ ਇਸ ਦੌਰੇ ਵਿਚ ਉਹਨਾਂ ਨਾਲ ਮਹਾਂਰਾਸ਼ਟਰ ਕਾਂਗਰਸ ਦੇ ਪ੍ਰਭਾਰੀ ਮਹਾਂਸਕਤੱਰ ਮਾਰਗ੍ਰੇਟ ਅਲਵਾ ਅਤੇ ਐਨਐਸਯੂਆਈ ਨੇਤਾ ਮੀਨਾਕਸ਼ੀ ਨਟਰਾਜਨ ਮੌਜੂਦ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਾਇਆ ਦੇ ਮਾਇਆਜਾਲ ਤੋਂ ਬੱਚੋ : ਰਾਜ
ਸੋਨੀਆ ਦੀ ਤਸਵੀਰ 'ਤੇ ਭਾਜਪਾ ਨੂੰ ਇਤਰਾਜ
ਵੰਡ ਲਈ ਸਪਾ ਜੁੰਮੇਵਾਰ ਨਹੀਂ:ਮੁਲਾਇਮ
ਸਹੀ ਦਿਸ਼ਾ ਦੀ ਜੁੰਮੇਵਾਰੀ ਪੱਤਰਕਾਰਾਂ ਦੀ:ਪ੍ਰਤਿਭਾ
ਸੋਮਨਾਥ 'ਤੇ ਵਹਿੱਪ ਲਾਗੂ ਨਹੀਂ:ਬੋਸ
ਮਾਇਆ ਨੂੰ ਪੀਐਮ ਦੱਸਣਾ ਕਾਹਲੀ:ਨਾਇਡੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...