|
| ਸਿੱਖਾਂ,ਡੇਰਾ ਸਮੱਰਥਕਾਂ 'ਚ ਟਕਰਾਅ |
| ਚੰਡੀਗੜ੍ਹ (ਭਾਸ਼ਾ), ਸ਼ੁਕਰਵਾਰ, 18 ਜੁਲਾਈ 2008 ( 17:22 IST ) | |
ਡੱਬਵਾਲੀ 'ਚ ਕਰਫਿਊ ਹਰਿਆਣਾ ਦੇ ਸਿਰਸਾ ਜਿਲ੍ਹੇ ਦੇ ਡੱਬਵਾਲੀ ਸ਼ਹਿਰ 'ਚ ਸ਼ੁਕਰਵਾਰ ਨੂੰ ਸਿੱਖਾਂ ਅਤੇ ਡੇਰਾ ਸੱਚਾ ਸੌਦਾ ਦੇ ਸਮੱਥਕਾਂ ਦੇ ਆਪਸ 'ਚ ਭਿੜਨ ਕਾਰਣ ਇੱਕ ਵਿਅਕਤੀ ਦੀ ਮੌਤ ਹੋ ਗਈ,ਜਦੋਂਕਿ 30 ਹੋਰ ਜ਼ਖਮੀ ਹੋ ਗਏ ਹਨ,ਤਣਾਅ ਨੂੰ ਮੱਦੇਨਜ਼ਰ ਡੱਵਬਾਲੀ 'ਚ ਕਰਫਿਊ ਲਗਾ ਦਿੱਤਾ।
ਸੂਤਰਾਂ ਮੁਤਾਬਕ ਇਸ ਖੂਨੀ ਸੰਘਰਸ਼ ਬਾਅਦ ਹਰਿਆਣਾ ਅਤੇ ਗੁਆਂਢੀ ਰਾਜ ਪੰਜਾਬ 'ਚ ਹਾਈ ਅਲਰਟ ਦੀ ਘੋਸ਼ਣਾ ਕਰ ਦਿੱਤੀ ਗਈ ਹੈ।ਉੱਪਕਮਿਸ਼ਨਰ ਵੀ.ਉਮਾਸ਼ੰਕਰ ਨੇ ਦੱਸਿਆ ਕਿ ਸਿਰਸਾ ਤੋਂ 60 ਕਿਲੋਮੀਟਰ ਦੂਰ ਡੱਬਵਾਲੀ ਸ਼ਹਿਰ 'ਚ ਦੋਨੋਂ ਗੁੱਟਾਂ ਵਿੱਚ ਸੰਘਰਸ਼ ਦੀ ਘਟਨਾ ਉਸ ਸਮੇਂ ਘੱਟੀ,ਜਦੋਂ ਡੇਰਾ ਸੱਚਾ ਸੌਦਾ ਸਮੱਰਥਕਾਂ ਦੇ ਸਵੇਰੇ ਪ੍ਰਾਥਨਾ ਸਭਾ (ਨਾਮਚਰਚਾ) ਦੌਰਾਨ ਸਿੱਖ ਸਮੁਦਾਏ ਦੇ ਲੋਕ ਉਨ੍ਹਾਂ ਨਾਲ ਆਕੇ ਭਿੜ ਗਏ।
ਇਸ ਸੰਘਰਸ਼ ਦੌਰਾਨ ਸਿੱਖ ਸਮੁਦਾਏ ਦਾ ਇੱਕ ਵਿਅਕਤੀ ਜ਼ਮੀਨ 'ਤੇ ਡਿੱਗ ਗਿਆ ਅਤੇ ਭੀੜ ਥੱਲੇ ਕੁਚਲਿਆ ਗਿਆ ਅਤੇ ਉਸ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ।ਇਹ ਵੀ ਦੱਸਿਆ ਗਿਆ ਕਿ ਉਸ ਦੀ ਮੌਤ ਦੋਨੋਂ ਗੁੱਟਾਂ ਦੇ ਲੋਕਾਂ ਵਿੱਚ ਇੱਕ-ਦੂਸਰੇ 'ਤੇ ਸੁੱਟੇ ਗਏ ਇੱਟ-ਪੱਥਰ ਲੱਗਣ ਨਾਲ ਹੋਈ।
ਮਾਰੇ ਗਏ ਇਸ ਵਿਅਕਤੀ ਦੀ ਪਹਿਚਾਣ ਡੱਬਵਾਲੀ ਸ਼ਹਿਰ ਦੇ ਨਿਵਾਸੀ ਮਨੇਦਰ ਸਿੰਘ ਦੇ ਰੂਪ 'ਚ ਕੀਤੀ ਗਈ ਹੈ।ਸਥਿੱਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ ਦੀ ਪ੍ਰਕ੍ਰਿਆ 'ਚ ਉੱਪਕਮਿਸ਼ਨਰ ਉਮਾ ਸ਼ੰਕਰ ਵੀ ਮਾਮੂਲੀ ਰੂਪ 'ਚ ਜ਼ਖਮੀ ਹੋ ਗਏ।
ਉਪਕਮਿਸ਼ਨ ਨੇ ਦੱਸਿਆ ਕਿ ਦੋਨੋਂ ਗੁੱਟਾਂ ਦੇ ਸਮੱਰਥਕਾਂ ਨੇ ਸੰਘਰਸ਼ ਦੌਰਾਨ ਹਥਿਆਰਾਂ,ਤਲਵਾਰਾਂ ਅਤੇ ਲਾਠੀ ਆਦਿ ਦਾ ਜੰਮ ਕੇ ਇਸਤੇਮਾਲ ਕੀਤਾ।
ਇਸ ਘਟਨਾ ਬਾਅਦ ਆਸਪਾਸ ਦੇ ਇਲਾਕਿਆਂ 'ਚ ਹਿੰਸਾ ਹੋਰ ਤੇਜ਼ੀ ਨਾਲ ਫੈਲ ਗਈ।ਇੱਥੇ ਜਾਣਕਾਰੀ ਮਿਲੀ ਹੈ ਕਿ ਇੱਥੇ ਭੜਕੀ ਸਿੱਖਾਂ ਦੀ ਭੀੜ ਨੇ 21 ਦੁਕਾਨਾਂ ਨੂੰ ਅੱਗ ਲਗਾ ਦਿੱਤੀ।ਇਨ੍ਹਾਂ ਲੋਕਾਂ ਨੇ ਸੜਕ 'ਤੇ ਮੌਜੂਦ ਕਈ ਵਾਹਨਾਂ ਨੂੰ ਨੁਕਸਾਨ ਗ੍ਰਸਤ ਕਰ ਦਿੱਤਾ।
ਹਰਿਆਣਾ ਦੇ ਜ਼ਿਆਦਾਤਰ ਪੁਲਿਸ ਮਹਾਨਿਦੇਸ਼ਕ (ਕਾਨੂੰਨ ਵਿਵਸਥਾ) ਬੀਬੀ ਸਿੰਘ ਨੇ ਦੱਸਿਆ ਕਿ ਸਿਰਸਾ ਅਤੇ ਡੱਬਵਾਲੀ 'ਚ ਜ਼ਿਆਦਾਤਰ ਪੁਲਿਸ ਬਲ ਦੇ ਰੂਪ 'ਚ ਰੈਪਿਡ ਐਕਸ਼ਨ ਬਲ ਦੇ ਦੋ ਸੌ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।ਪੰਜਾਬ ਦੇ ਬਠਿੰਡਾ ਤੋਂ 40 ਕਿਲੋਮੀਟਰ ਦੂਰ ਹੋਏ ਸੰਘਰਸ਼ 'ਚ ਐਫਆਈਆਰ ਦਰਜ਼ ਕਰ ਲਈ ਗਈ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|