ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮਾਇਆਵਤੀ ਸੰਪਤੀ ਦਾ ਹਿਸਾਬ ਦਿਉ:ਕਾਂਗਰਸ
ਲਖਨਊ (ਭਾਸ਼ਾ), 18 ਜੁਲਾਈ 2008   ( 11:45 IST )
ਕਾਂਗਰਸ ਨੇ ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ 'ਚ ਸੀਬੀਆਈ ਜਾਂਚ ਮਾਮਲੇ 'ਚ ਮੁੱਖਮੰਤਰੀ ਮਾਇਆਵਤੀ ਦੀ ਅਲੋਚਨਾ ਨੂੰ ਦਰਕਿਨਾਰ ਕਰਦੇ ਹੋਏ ਕਿਹਾ ਹੈ ਕਿ ਮੁੱਖਮੰਤਰੀ ਨੂੰ ਚਾਹੀਦਾ ਹੈ ਕਿ ਉਹ ਉਸਦਾ ਹਿਸਾਬ ਦੇਵੇ ਅਤੇ ਪਾਰਟੀ ਇਸ ਮੁੱਦੇ ਨੂੰ ਜਨਤਾ ਵਿੱਚ ਲੈ ਜਾਵੇਗੀ

ਕਾਂਗਰਸ ਦੇ ਰਾਸ਼ਟਰੀ ਮਹਾਸਕੱਤਰ ਅਤੇ ਪ੍ਰਦੇਸ਼ ਇੰਚਾਰਜ਼ ਦਿਗਵਿਜੈ ਸਿੰਘ ਨੇ ਅੱਜ ਇੱਥੇ ਪ੍ਰਦੇਸ਼ ਦੇ ਜਿਲ੍ਹਾ ਅਤੇ ਸ਼ਹਿਰ ਪ੍ਰਧਾਨਾਂ ਦੀ ਬੈਠਕ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਜੇਕਰ ਮਾਇਆਵਤੀ ਦੇ ਕੋਲ ਘੋਸ਼ਿਤ ਆਮਦਨ ਤੋਂ ਜ਼ਿਆਦਾ ਸੰਪਤੀ ਹੈ ਤਾਂ ਉਨ੍ਹਾਂ ਨੂੰ ਇਸ ਦਾ ਦੇਸ਼ ਦੀ ਜਨਤਾ ਦੇ ਸਾਹਮਣੇ ਹਿਸਾਬ ਦੇਣਾ ਹੋਵੇਗਾ

ਸਿੰਘ ਨੇ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਜਿਸ ਵਰਗ ਦਾ ਹੋਵੇ ਜਾਂ ਕਿਸੇ ਵੀ ਅਹੁਦੇ 'ਤੇ ਹੋਵੇ,ਸਾਰਿਆਂ ਲਈ ਕਾਨੂੰਨ ਇੱਕ ਹੈ,ਜੇਕਰ ਕੋਈ ਗੱਲਤ ਕਰੇਗਾ ਤਾਂ ਕਾਂਗਰਸ ਪਾਰਟੀ ਇਸਦੇ ਵਿਰੁੱਧ ਅਵਾਜ਼ ਜਰੂਰ ਉਠਾਵੇਗੀ

ਉਨ੍ਹਾਂ ਨੇ ਕਾਂਗਰਸ ਜਨਾਂ ਨੂੰ ਅਪੀਲ ਕੀਤੀ ਕਿ ਮਾਇਆਵਤੀ ਸਰਕਾਰ ਦੀਆਂ ਜੋ ਵੀ ਕਮੀਆਂ ਹਨ,ਉਨ੍ਹਾਂ ਨੂੰ ਜਨਤਾ ਤੱਕ ਪਹੁੰਚਾਉਣਉਨ੍ਹਾਂ ਨੇ ਕਿਹਾ ਕਿ ਕਾਂਗਰਸ ਤਦ ਮਜ਼ਬੂਤ ਹੋਵੇਗੀ,ਜਦੋਂ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਜਨ ਸੰਘਰਸ਼ ਕਰਨਗੇ

ਸਿੰਘ ਨੇ ਪ੍ਰਮਾਣੂ ਕਰਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਇਸ ਸਮਝੌਤੇ ਨਾਲ ਦੇਸ਼ ਦੇ ਦੂਰ ਦਰਾਜ ਪਿੰਡਾਂ ਨੂੰ ਬਿਜਲੀ ਮਿਲੇਗੀ ਅਤੇ ਇਹ ਕਰਾਰ ਦੇਸ਼ ਦੇ ਦੂਰਗਾਮੀ ਹਿਤਾਂ ਨੂੰ ਧਿਆਨ 'ਚ ਰੱਖਕੇ ਕੀਤਾ ਜਾ ਰਿਹਾ ਹੈਇਸ ਦਾ ਵਿਰੋਧ ਕੇਵਲ ਨਿਹਿਤ ਸਵਾਰਥਵਸ਼ ਕੀਤਾ ਜਾ ਰਿਹਾ ਹੈ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚਟਰਜੀ ਨੇ ਅੱਖਾਂ ਦੀ ਜਾਂਚ ਕਰਵਾਈ
ਸੋਨੀਆ ਨੂੰ ਮਿਲਾ ਤਿਰੂਪਤੀ ਦਾ ਪ੍ਰਸ਼ਾਦ
ਬਹੁਮਤ ਤੱਕ ਕਾਰਵਾਈ ਰੋਕੇ ਸਰਕਾਰ:ਭਾਜਪਾ
ਦਬਾਅ 'ਚ ਨਹੀਂ ਸੰਪ੍ਰਗ:ਅਹਿਮਦ
ਵਾਮ ਦਲ ਕਰਾਰ ਦੇ ਖਿਲਾਫ:ਬੁੱਧਦੇਵ
ਰਾਹੁਲ ਦੇ ਬਿਆਨ 'ਤੇ ਭਾਜਪਾ ਦਾ ਸਵਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...