|
| ਹਜ ਹਾਊਸ ਦਾ ਹਿੰਦੂ ਕਰਨਗੇ ਵਿਰੋਧ:ਊਮਾ |
| ਵਾਰਾਨਸੀ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008 ( 14:30 IST ) | |
ਜੰਮੂ-ਕਸ਼ਮੀਰ 'ਚ ਅਮਰਨਾਥ ਬੋਰਡ ਤੋਂ ਵਾਪਸ ਲਈ ਗਈ ਜ਼ਮੀਨ ਉਸ ਨੂੰ ਵਾਪਸ ਲਈ ਗਈ ਜ਼ਮੀਨ ਉਸ ਨੂੰ ਵਾਪਸ ਨਾ ਦਿੱਤੀ ਗਈ ਤਾਂ ਪੂਰੇ ਦੇਸ਼ 'ਚ ਹੱਜ ਹਾਊਸ ਅਤੇ ਹੱਜ ਟਰਮੀਨਲ ਦਾ ਹਿੰਦੂ ਵਿਰੋਧ ਕਰਨਗੇ।ਇਹ ਸ਼ਬਦ ਮੱਧਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਊਮਾ ਭਾਰਤੀ ਨੇ ਕਹੇ।
ਊਮਾ ਨੇ ਭਾਸ਼ਾ ਨੂੰ ਦਿੱਤੇ ਗਏ ਵਿਸ਼ੇਸ ਇੰਟਰਵਿਊ 'ਚ ਕਿਹਾ ਕਿ ਦੇਸ਼ ਦੇ ਮੁਸਲਮਾਨਾਂ ਨੂੰ ਖੁਦ ਅੱਗੇ ਆ ਕੇ ਜੰਮੂ ਕਸ਼ਮੀਰ 'ਚ ਸਾਰੇ ਸੰਸਾਰ ਨੂੰ ਪਹੁੰਚਣ ਵਾਲੇ ਅਮਰਨਾਥ ਯਾਤਰੀਆਂ ਲਈ ਠਹਿਰਨ ਲਈ ਸਥਾਨ ਅਤੇ ਭੂਮੀ ਦੀ ਵਿਵਸਥਾ ਕਰਨੀ ਚਾਹੀਦੀ ਹੈ।ਇਸ ਕੰਮ ਲਈ ਪਵਿੱਤਰ ਭੂਮੀ ਦੇਣ ਦੇ ਲਈ ਮੁਸਲਿਮ ਸਮੁਦਾਏ ਨੂੰ ਜੰਮੂ ਕਸ਼ਮੀਰ ਦੇ ਆਪਣੇ ਭਰਾਵਾਂ ਨੂੰ ਸਮਝਾਉਣਾ ਚਾਹੀਦਾ ਹੈ ਅਤੇ ਅਮਰਨਾਥ ਯਾਤਰਾ ਸਥਾਪਨਾ ਬੋਰਡ ਤੋਂ ਵਾਪਸ ਲਈ ਗਈ ਭੂਮੀ ਉਸਨੂੰ ਵਾਪਸ ਦਿਵਾਉਣੀ ਚਾਹੀਦੀ ਹੈ।
ਊਮਾ ਨੇ ਐਲਾਨ ਕੀਤਾ ਕਿ ਜੇਕਰ ਅਜਿਹਾ ਨਾ ਹੋਇਆ ਅਤੇ ਅਮਰਨਾਥ ਬੋਰਡ ਲਈ ਗਈ ਭੂਮੀ ਉਨ੍ਹਾਂ ਨੂੰ ਨਾ ਦਿੱਤੀ ਗਈ ਤਾਂ ਇਸ ਦਾ ਪੂਰੇ ਦੇਸ਼ 'ਚ ਵਿਆਪਕ ਅਸਰ ਹੋਵੇਗਾ ਅਤੇ ਹਿੰਦੂ ਦੇਸ਼ ਦੇ ਵਿਭਿੰਨ ਸ਼ਹਿਰਾਂ 'ਚ ਬਣਾਏ ਗਏ ਹੱਜ ਹਾਊਸਾਂ ਅਤੇ ਹਵਾਈ ਅੱਡਿਆਂ 'ਤੇ ਬਣਾਏ ਜਾਣ ਵਾਲੇ ਹੱਜ ਟਰਮੀਨਲ ਦਾ ਵਿਰੋਧ ਕਰਨ ਨੂੰ ਮਜ਼ਬੂਰ ਹੋਣਗੇ।ਉਨ੍ਹਾਂ ਨੇ ਕਿਹਾ ਕਿ ਅਮਰਨਾਥ ਬਾਬਾ ਦੀ ਯਾਤਰਾ 'ਤੇ ਜਾਣ ਵਾਲੇ ਭਗਤਾਂ 'ਤੇ ਹਮਲਾ ਕਾਇਰਾਂ ਦਾ ਕੰਮ ਹੈ ਅਤੇ ਇਸ ਦੇ ਗੰਭੀਰ ਨਤੀਜੇ ਹੋਣਗੇ।ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਜੰਮੂ-ਕਸ਼ਮੀਰ ਅਤੇ ਕੇਂਦਰ ਸਰਕਾਰ ਮੁੱਠੀ ਭਰ ਅਲਗਾਵਵਾਦੀ ਅਤੇ ਅੱਤਵਾਦੀ ਤੱਤਾਂ ਦੇ ਦਬਾਅ ਦੇ ਅੱਗੇ ਇਸ ਮਾਮਲੇ 'ਚ ਝੁੱਕ ਗਈ,ਇਹ ਬਹੁਤ ਨਿੰਦਣਯੋਗ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|