|
| ਉੜੀਸਾ ਦੇ ਤਲਾਅ 'ਚੋਂ ਅੱਠ ਲਾਸ਼ਾਂ ਬਰਾਮਦ |
| ਮਲਕਾਨਗਿਰੀ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008 ( 11:48 IST ) | |
ਭਾਰੀ ਬਰਸਾਤ ਵਿੱਚ ਮਲਾਕਾਨਗਿਰੀ ਜਿਲ੍ਹੇ ਦੇ ਬਾਲੀਮੇੜਾ ਤਲਾਅ 'ਚ ਤਲਾਸ਼ੀ ਅਤੇ ਬਚਾਅ ਅਭਿਆਨ 'ਚ ਅੱਜ ਅੱਠ ਹੋਰ ਲਾਸ਼ਾਂ ਕੱਢੀਆਂ ਗਈਆਂ ਹਨ,ਜਦੋਂਕਿ ਦੂਜੇ ਪਾਸੇ ਉੜੀਸਾ ਸਰਕਾਰ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਹਾਲੇ ਤੱਕ ਲਾਪਤਾ 28 ਜਵਾਨਾਂ ਨੂੰ ਮਾਉਵਾਦੀਆਂ ਨੇ ਬੰਧਕ ਬਣਾ ਲਿਆ ਹੈ।
ਗ੍ਰਹਿ ਸਕੱਤਰ ਟੀ.ਕੇ.ਮਿਸ਼ਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰੀ ਬਰਸਾਤ ਵਿੱਚ ਨੌਸੈਨਾ ਦੇ ਗੋਤਾਖੋਰਾਂ ਨੇ ਤਲਾਅ 'ਚ 43 ਮੀਟਰ ਗਹਿਰਾਈ 'ਚ ਤਲਾਸ਼ੀ ਅਭਿਆਨ ਜ਼ਾਰੀ ਰੱਖਿਆ।ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਤਿੰਨ ਮ੍ਰਿਤਕਾਂ ਦੀ ਪਹਿਚਾਣ ਜੂਨੀਅਰ ਗ੍ਰੇਹਾਉਂਡ ਕਮਾਂਡੇਟ ਮੁਹੰਮਦ ਸਲਾਉਦੀਨ ਆਂਧਰਾ ਪ੍ਰਦੇਸ਼ ਪੁਲਿਸ ਦੇ ਸਬ ਇੰਸਪੈਕਟਰ ਜੇ.ਸ਼ੰਕਰ ਰਾਵ ਅਤੇ ਉੜੀਸਾ ਪੁਲਿਸ ਦੇ ਕਾਂਸਟੇਬਲ ਰੰਜਨ ਖਾਰਾ ਦੇ ਰੂਪ 'ਚ ਕੀਤੀ ਗਈ ਹੈ।ਦੋ ਲਾਸ਼ਾਂ ਕੱਲ੍ਹ ਕੱਢੀ ਗਈਆਂ।
ਮਾਉਵਾਦੀਆਂ ਦੇ ਖਿਲਾਫ਼ ਅਭਿਆਨ ਲਈ 66 ਜਵਾਨਾਂ ਨੂੰ ਲੈ ਕੇ ਜਾ ਰਹੀ ਬੇੜ੍ਹੀ ਦੇ ਮਾਉਵਾਦੀ ਹਮਲੇ ਨਾਲ ਡੁੱਬਣ ਦੀ ਘਟਨਾ ਦੇ ਬਾਅਦ 28 ਜਵਾਨ ਤੈਰਕੇ ਕਿਨਾਰੇ ਆ ਗਏ।ਤਲਾਸ਼ੀ ਅਭਿਆਨ 'ਚ ਭਾਰਤੀ ਜਲਸੈਨਾ ਗ੍ਰੇਹਾਉਂਡ ਬਲ ਉੜੀਸਾ ਪੁਲਿਸ ਐਸਓਜੀ ਅਤੇ ਸੀਆਰਪੀਐਫ ਦੇ ਲੱਗਭਗ ਇੱਕ ਹਜ਼ਾਰ ਜਵਾਨ ਲੱਗੇ ਹੋਏ ਹਨ।
ਮਿਸ਼ਰਾ ਨੇ ਇਸ ਸੰਭਾਵਨਾ ਦਾ ਜ਼ੋਰਦਾਰ ਤਰੀਕੇ ਨਾਲ ਖੰਡਨ ਕੀਤਾ ਕਿ ਲਾਪਤਾ ਜਵਾਨਾਂ ਨੂੰ ਮਾਓਵਾਦੀਆਂ ਨੇ ਬੰਧਕ ਬਣਾ ਲਿਆ ਹੈ।ਉਨ੍ਹਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਜਵਾਨਾਂ ਦੀਆਂ ਲਾਸ਼ਾਂ ਪਾਣੀ ਦੇ ਅੰਦਰ ਹਨ ਅਤੇ ਚਰਣਬੱਧ ਤਰੀਕੇ ਨਾਲ ਕੱਢੀਆਂ ਜਾ ਰਹੀਆਂ ਹਨ।ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਵੀ ਕਿਹਾ ਕਿ ਦੋ ਦਰਜਨ ਜਵਾਨਾਂ ਨੂੰ ਬੰਧਕ ਬਣਾਕੇ ਰੱਖਣਾ ਕਠਿਨ ਕੰਮ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|