|
| ਅਮਰਨਾਥ ਗੁਫ਼ਾ ਲਈ 15ਵਾਂ ਜੱਥਾ ਰਵਾਨਾ |
| ਜੰਮੂ (ਭਾਸ਼ਾ), ਵੀਰਵਾਰ, 3 ਜੁਲਾਈ 2008 ( 14:24 IST ) | |
ਜੰਮੂ-ਕਸ਼ਮੀਰ ਰਾਜਮਾਰਗ 'ਤੇ ਕਈ ਜਗ੍ਹਾ ਕਰਫ਼ਿਊ ਅਤੇ ਵਿਰੋਧੀਆਂ ਦਾ ਸਾਹਮਣਾ ਕਰਦੇ ਹੋਏ ਤੀਰਥਯਾਤਰੀਆਂ ਦਾ ਇੱਕ ਹੋਰ ਜੱਥਾ ਅੱਜ ਪਵਿੱਤਰ ਅਮਰਨਾਥ ਗੁਫ਼ਾ ਵੱਲ ਰਵਾਨਾ ਹੋ ਗਿਆ।
ਰਵਾਨਾ ਹੋਏ ਜੱਥੇ 'ਚ 2081 ਤੀਰਥਯਾਤਰੀ ਸ਼ਾਮਲ ਹਨ,ਜਿਨ੍ਹਾਂ ਵਿੱਚ 387 ਮਹਿਲਾਵਾਂ ਅਤੇ 46 ਬੱਚੇ ਹਨ।ਤੀਰਥਯਾਤਰੀਆਂ ਦੇ ਇਸ ਜੱਥੇ ਨੇ ਅੱਜ ਸਵੇਰੇ ਲੱਗਭਗ 5 ਵੱਜ ਕੇ 15 ਮਿੰਟ 'ਤੇ ਭਗਵਤੀ ਨਗਰ ਅਧਾਰ ਕੈਂਪ ਛੱਡਿਆ।
ਅਧਿਕਾਰੀਆਂ ਨੇ ਪ੍ਰੈਸ ਨੂੰ ਦੱਸਿਆ ਕਿ ਸੀਆਰਪੀਐਫ਼ ਦੇ ਜਵਾਨਾਂ ਦੀ ਸੁਰੱਖਿਆ ਵਿੱਚ ਜੱਥੇ ਨੂੰ ਰਵਾਨਾ ਕੀਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਤੀਰਥਯਾਤਰੀ ਰਾਜਮਾਰਗ ਸਥਿੱਤ ਬਾਟੋਟੇ ਨੂੰ ਪਾਰ ਕਰ ਚੁੱਕੇ ਹਨ ਅਤੇ ਅੱਜ ਸ਼ਾਮ ਤੱਕ ਪਹਿਲਗਾਮ ਅਤੇ ਬਾਲਟਾਲ ਸਥਿੱਤ ਅਧਾਰ ਕੈਂਪ 'ਚ ਪਹੁੰਚ ਜਾਣਗੇ।
ਯਾਤਰਾ ਸ਼ੁਰੂ 17 ਜੂਨ ਨੂੰ ਹੋਣ ਤੋਂ ਲੈ ਕੇ ਹੁਣ ਤੱਕ 36,363 ਲੋਕ ਇੱਥੋਂ ਪਵਿੱਤਰ ਗੁਫ਼ਾ ਵੱਲ ਰਵਾਨਾ ਹੋ ਚੁੱਕੇ ਹਨ।
ਖਰਾਬ ਮੌਸਮ ਅਤੇ ਤੀਰਥਯਾਤਰੀਆਂ ਦੀ ਭਾਰੀ ਭੀੜ ਕਾਰਣ 20,25,27 ਅਤੇ 29 ਜੂਨ ਨੂੰ ਯਾਤਰਾ ਸਥਗਿਤ ਕਰਨੀ ਪਈ ਸੀ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|