ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮੈਂ ਚਾਪਲੂਸ ਨਹੀਂ ਹਾਂ : ਅਰਜੁਨ
ਨਵੀਂ ਦਿੱਲੀ (ਭਾਸ਼ਾ), 13 ਮਈ 2008   ( 09:37 IST )
ਵਫਾਦਾਰੀ ਦੇ ਮੁੱਦੇ ਉੱਤੇ ਵਿਵਾਦਾਂ ਨਾਲ ਘਿਰੇ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਨੇ ਕੱਲ੍ਹ ਕਿਹਾ ਕਿ ਉਹ ਚਾਪਲੂਸ ਨਹੀਂ ਹਨ ਅਤੇ ਆਰੋਪ ਲਗਾਇਆ ਕਿ ਪਾਰਟੀ ਵਿੱਚ ਆਫ ਦਾ ਰਿਕਾਰਡ ਬ੍ਰੀਫਿੰਗ ਸੰਸਥਾਗਤ ਹੋ ਗਈ ਹੈ.

ਉਹਨਾਂ ਨੇ ਕਿਹਾ ਕਿ ਕੋਈ ਇਸ ਗੱਲ ਨਾਲ ਸਹਿਮਤ ਹੋਵੇ ਜਾਂ ਨਹੀਂ, ਮੇਰਾ ਮੰਨਣਾ ਹੈ ਕਿ ਅਖਿਲ ਭਾਰਤੀ ਕਾਂਗਰਸ ਕਮੇਟੀ ਜਾਣਦੀ ਹੈ ਕਿ ਮੈਂ ਚਾਪਲੂਸ ਨਹੀਂ ਹਾਂ. ਉਹਨਾਂ ਨੇ ਅੱਜ ਤੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਵਿੱਚ ਇਹ ਗੱਲ ਆਖੀ.

ਉਹਨਾਂ ਨੂੰ ਕਾਂਗਰਸ ਦੇ ਉਸ ਬਿਆਨ ਦੇ ਬਾਰੇ ਵਿੱਚ ਸਵਾਲ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਹੈ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਚਾਪਲੂਸਾਂ ਤੋਂ ਦੂਰ ਰਹਿੰਦੇ ਹਨ.

ਇਸ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਇੱਥੋਂ ਤੱਕ ਨਹੀਂ ਜਾਣਦਾ ਕਿ ਇਹ ਟਿੱਪਣੀਆਂ ਮੇਰੇ ਲਈ ਸਨ ਜਾਂ ਨਹੀਂ. ਉਹ ਟਿੱਪਣੀ ਕਿਸੇ ਹੋਰ ਦੇ ਲਈ ਕੀਤੀ ਗਈ ਹੋਵੇਗੀ.

ਟਾਈਮਜ਼ ਨਾਉ ਚੈਨਲ ਦੇ ਨਾਲ ਅਲੱਗ ਗੱਲਬਾਤ ਵਿੱਚ ਉਹਨਾਂ ਨੇ ਕਾਂਗਰਸ ਹਾਈਕਮਾਨ ਅਤੇ ਆਪਣੇ ਵਿਚਕਾਰ ਕਿਸੇ ਤਰ੍ਹਾਂ ਦੇ ਤਨਾਅ ਦੀ ਗੱਲ ਤੋਂ ਇਨਕਾਰ ਕੀਤਾ.

ਸਿੰਘ ਨੇ ਕਿਹਾ ਕਿ ਮੈਂ ਇੱਕ ਪਲ ਦੇ ਲਈ ਵੀ ਤਨਾਅ ਮਹਿਸੂਸ ਨਹੀਂ ਕੀਤਾ. ਮੈਂ ਇਤਨਾ ਹੀ ਕਹਿ ਸਕਦਾ ਹਾਂ. ਨਿਸ਼ਚਿਤ ਤੌਰ 'ਤੇ ਇਸਦਾ ਆਦਾਨ ਪ੍ਰਦਾਨ ਹੋਇਆ, ਪਰੰਤੂ ਤੁਸੀਂ ਆਪਸ ਵਿੱਚ ਲੈਣ ਦੇਣ ਕਰਕੇ ਉਸਨੂੰ ਮੀਡੀਆ ਵਿੱਚ ਤਾਂ ਲੈਕੇ ਨਹੀਂ ਜਾਂਦੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਗ਼ਾ ਖਾਂ ਦੀ ਪੀਐਮ ਨਾਲ ਮੁਲਾਕਾਤ
ਸੋਮਨਾਥ ਦੀ ਭੁਚਾਲ ਪੀੜ੍ਹਤਾਂ ਪ੍ਰਤੀ ਹਮਦਰਦੀ
ਤਾਪਮਾਨ 'ਚ ਵਾਧਾ ਜ਼ਾਰੀ
ਸੀਨੀਅਰ ਕਾਂਗਰਸ ਆਗੂਆਂ ਦੀ ਬੈਠਕ
ਸਰਕਾਰ ਚੁੱਕੇਗੀ ਪ੍ਰਸ਼ਾਸਨਿਕ ਕਦਮ:ਚਿਦੰਬਰਮ
ਵਿਜੈ ਸ਼ਾਹ ਨੇ ਦਿੱਤੀ ਪੀਐੱਮ ਨੂੰ ਚੁਨੌਤੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace