ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਤਾਪਮਾਨ 'ਚ ਵਾਧਾ ਜ਼ਾਰੀ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 13 ਮਈ 2008   ( 09:32 IST )
ਕੁੱਝ ਦਿਨਾਂ ਦੀ ਰਾਹਤ ਮਗਰੋਂ ਅੱਜ ਦਿੱਲੀ ਸਮੇਤ, ਪੰਜਾਬ ਅਤੇ ਹਰਿਆਣਾ ਵਿਚ ਗਰਮੀ ਦਾ ਵਾਧਾ ਜਾਰੀ ਰਿਹਾ ਜਦੋਂ ਕਿ ਦੇਸ਼ ਦੇ ਹੋਰਨਾਂ ਇਲਾਕਿਆਂ ਵਿਚ ਧੂੜ੍ਹ ਭਰੀ ਹਨ੍ਹੇਰੀ ਅਤੇ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਮੌਤ ਹੋ ਗਈ.

ਦਿੱਲੀ ਵਿਚ ਅੱਜ ਤਾਪਮਾਨ 40 ਡਿਗਰੀ ਸੈਂਟੀਗ੍ਰੇਡ ਰਿਹਾ.ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਤਾਪਮਾਨ ਦੋ ਡਿਗਰੀ ਹੋਰ ਵਧਿਆ.ਹਰਿਆਣਾ ਦੇ ਹਿਸਾਰ ਵਿਚ ਤਾਪਮਾਨ 42.4 ਡਿਗਰੀ ਤੱਕ ਪੁੱਜ ਗਿਆ.

ਅੰਮ੍ਰਿਤਸਰ ਅਤੇ ਹਿਸਾਰ ਸਮੇਤ ਕਈ ਇਲਾਕਿਆਂ ਵਿਚ ਤਾਪਮਾਨ ਆਮ ਨਾਲੋਂ ਕਾਫੀ ਜਿਆਦਾ ਰਿਹਾ.ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ਅਤੇ ਤਮਿਲਨਾਡੂ ਦੇ ਦੂਰ-ਦਰਾਡੇ ਦੇ ਇਲਾਕਿਆਂ ਵਿਚ ਗਰਮ ਹਵਾਵਾਂ ਚੱਲੀਆਂ.

ਹਿਮਾਚਲ ਪ੍ਰਦੇਸ਼ ਵਿਚ ਕੁੱਝ ਇਲਾਕਿਆਂ ਵਿਚ ਰੁੱਕ-ਰੁੱਕ ਕੇ ਹੋਈ ਬਾਰਿਸ਼ ਕਾਰਣ ਰਾਜਧਾਨੀ ਸ਼ਿਮਲਾ ਅਤੇ ਰਾਜ ਦੇ ਹੋਰਨਾਂ ਭਾਗਾਂ ਵਿਚ ਤਾਪਮਾਨ ਘੱਟ ਰਿਹਾ.

ਰਾਜਸਥਾਨ ਦੇ ਸੀਕਰ ਜਿਲ੍ਹੇ ਦੇ ਨੀਮ ਕਾ ਥਾਣਾ ਵਿਚ ਧੂੜ੍ਹ ਭਰੀ ਹਨ੍ਹੇਰੀ ਵਿਚ ਇੱਕ ਮਕਾਨ ਦੇ ਢਹਿ-ਢੇਰੀ ਹੋਣ ਨਾਲ ਮਲਬੇ ਵਿਚ ਦੱਬ ਕੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਉੜੀਸਾ ਦੇ ਕਾਪੁਤਿਕਾ ਪਿੰਡ ਵਿਚ ਬਿਜਲੀ ਡਿੱਗਣ ਨਾਲ ਪੰਜ ਬੱਚਿਆਂ ਦੇ ਮੌਤ ਹੋ ਗਈ.

ਜ਼ਿਕਰਯੋਗ ਹੈ ਕਿ ਗਰਮੀ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ ਦੇਸ਼ ਭਰ ਵਿਚ 81 ਲੋਕ ਮਾਰੇ ਗਏ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੀਨੀਅਰ ਕਾਂਗਰਸ ਆਗੂਆਂ ਦੀ ਬੈਠਕ
ਸਰਕਾਰ ਚੁੱਕੇਗੀ ਪ੍ਰਸ਼ਾਸਨਿਕ ਕਦਮ:ਚਿਦੰਬਰਮ
ਵਿਜੈ ਸ਼ਾਹ ਨੇ ਦਿੱਤੀ ਪੀਐੱਮ ਨੂੰ ਚੁਨੌਤੀ
ਇੱਕ ਹੋਰ ਮਿਸਾਈਲ ਦੀ ਪਰਖ਼ ਜਲਦ
ਕਣਕ ਆਯਾਤ ਦੀ ਜ਼ਰੂਰਤ ਨਹੀਂ : ਪਵਾਰ
ਮਨੂੰ ਸ਼ਰਮਾ ਨੂੰ ਨਹੀਂ ਮਿਲੀ ਜ਼ਮਾਨਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace